ਮਸ਼ਹੂਰ ਸ਼ੋਅ ‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਦੇ ਜੇਠਾਲਾਲ, ਦਿਲੀਪ ਜੋਸ਼ੀ ਵਿਚਾਲੇ ਹੋਇਆ ਝਗੜਾ !
ਸੋਨੀ ਸਬ ਦੇ ਮਸ਼ਹੂਰ ਸ਼ੋਅ ‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਦੇ ਜੇਠਾਲਾਲ, ਦਿਲੀਪ ਜੋਸ਼ੀ ਨੇ ਆਪਣੇ ਅਤੇ ਸ਼ੋਅ ਦੇ ਨਿਰਮਾਤਾ ਅਸਿਤ ਕੁਮਾਰ ਮੋਦੀ ਵਿਚਾਲੇ ਵਿਵਾਦ ਦੀਆਂ ਖਬਰਾਂ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਹੈ। ਹਾਲ ਹੀ ‘ਚ ਸੋਸ਼ਲ ਮੀਡੀਆ ‘ਤੇ ਅਫਵਾਹ ਫੈਲ ਗਈ ਸੀ ਕਿ ਦਿਲੀਪ ਜੋਸ਼ੀ ਅਤੇ ਅਸਿਤ ਮੋਦੀ ਵਿਚਾਲੇ ਝਗੜਾ ਹੋਇਆ ਸੀ ਅਤੇ ਜੋਸ਼ੀ ਨੇ ਸ਼ੋਅ ਛੱਡਣ ਦੀ ਧਮਕੀ ਦਿੱਤੀ ਸੀ। ਦਿਲੀਪ ਜੋਸ਼ੀ ਨੇ ਇਨ੍ਹਾਂ ਖਬਰਾਂ ਨੂੰ ਝੂਠੀਆਂ ਅਤੇ ਬੇਬੁਨਿਆਦ ਦੱਸਦੇ ਹੋਏ ਕਿਹਾ, “ਇਹ ਅਫਵਾਹਾਂ ਬਹੁਤ ਦੁਖਦਾਈ ਹਨ। ਇਹ ਸ਼ੋਅ ਕਈ ਸਾਲਾਂ ਤੋਂ ਦਰਸ਼ਕਾਂ ਲਈ ਖੁਸ਼ੀ ਦਾ ਸਰੋਤ ਰਿਹਾ ਹੈ ਅਤੇ ਅਜਿਹੀਆਂ ਨਕਾਰਾਤਮਕ ਗੱਲਾਂ ਇਸ ਨੂੰ ਨੁਕਸਾਨ ਪਹੁੰਚਾ ਸਕਦੀਆਂ ਹਨ। ਅਸਿਤ ਭਾਈ ਅਤੇ ਮੇਰੀ ਚੰਗੀ ਬਾਂਡਿੰਗ ਹੈ। ਅਤੇ ਇਹ ਸਭ ਝੂਠ ਹੈ, ਮੈਂ ਇਸ ਸ਼ੋਅ ਦਾ ਹਿੱਸਾ ਹਾਂ ਅਤੇ ਰਹਾਂਗਾ ਇਨ੍ਹਾਂ ਅਫਵਾਹਾਂ ‘ਤੇ ਧਿਆਨ ਨਾ ਦੇਣਾ, ਤੁਸੀਂ ਜੋ ਪਿਆਰ ਅਤੇ ਸਮਰਥਨ ਦਿੱਤਾ ਹੈ ਉਹ ਸਾਡੀ ਸਭ ਤੋਂ ਵੱਡੀ ਤਾਕਤ ਹੈ।”
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.