NationalTop News

ਮਮਤਾ ਬੈਨਰਜੀ ਦੀ ਸੁਰੱਖਿਆ ਚ ਹੋਈ ਸੰਨ੍ਹਮਾਰੀ, ਰਿਹਾਇਸ਼ ਚ ਕਾਰ ਲੈ ਦਾਖ਼ਲ ਹੋਇਆ ਇੱਕ ਵਿਅਕਤੀ

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਸੁਰੱਖਿਆ ‘ਚ ਵੱਡੀ ਲਾਪ੍ਰਵਾਹੀ ਨਜ਼ਰ ਆਈ ਆਈ ਜਦ ਨੂਰ ਆਲਮ ਨਾਂ ਦਾ ਵਿਅਕਤੀ ਕਾਲੀਘਾਟ ਸਥਿਤ ਮਮਤਾ ਦੇ ਘਰ ਕਾਰ ਲੈ ਕੇ ਦਾਖਲ ਹੋਣ ਦੀ ਕੋਸ਼ਿਸ਼ ਕਰਨ ਲੱਗਾ। ਪੁਲਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ।ਗ੍ਰਿਫਤਾਰ ਵਿਅਕਤੀ ਦੀ ਕਾਰ ਵਿਚੋਂ ਇਕ ਬੰਦੂਕ, ਇਕ ਚਾਕੂ ਅਤੇ ਭੰਗ ਬਰਾਮਦ ਹੋਈ। ਘਟਨਾ ਦੇ ਸਮੇਂ ਮਮਤਾ ਬੈਨਰਜੀ ਘਰ ‘ਚ ਮੌਜੂਦ ਸੀ।

ਕੋਲਕਾਤਾ ਪੁਲਸ ਕਮਿਸ਼ਨਰ ਵਿਨੀਤ ਗੋਇਲ ਨੇ ਦੱਸਿਆ ਕਿ ਦੋਸ਼ੀ ਦੀ ਕਾਰ ‘ਤੇ ਪੁਲਸ ਦਾ ਸਟਿੱਕਰ ਲੱਗਾ ਹੋਇਆ ਸੀ। ਉਸ ਕੋਲੋਂ ਬੀਐਸਐਫ ਅਤੇ ਹੋਰ ਏਜੰਸੀਆਂ ਦੇ ਕਈ ਪਛਾਣ ਪੱਤਰ ਵੀ ਮਿਲੇ ਹਨ। ਮੁਲਜ਼ਮ ਨੇ ਕਿਹਾ ਕਿ ਉਹ ਸੀਐਮ ਨੂੰ ਮਿਲਣ ਆਇਆ ਸੀ।ਕਮਿਸ਼ਨਰ ਨੇ ਕਿਹਾ, ‘ਮੁਲਜ਼ਮ ਬਕਵਾਸ ਕਰ ਰਿਹਾ ਸੀ। ਇਹ ਇੱਕ ਗੰਭੀਰ ਮੁੱਦਾ ਹੈ। ਅਸੀਂ ਦੋਸ਼ੀ ਦੇ ਅਸਲ ਮਕਸਦ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਉਸ ਦੀ ਗੱਡੀ ਵੀ ਜ਼ਬਤ ਕਰ ਲਈ ਗਈ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button