NewsBreaking NewsInternational

ਭਿਆਨਕ ਸੜਕ ਹਾਦਸੇ ਨੇ ਉਜਾੜਿਆ ਹੱਸਦਾ ਖੇਡਦਾ ਪਰਿਵਾਰ, ਮਹਿਲਾ ਸਮੇਤ ਮਾਸੂਮ ਦੀ ਮੌਤ, ਪਤੀ ਗੰਭੀਰ ਜ਼ਖਮੀ

ਮਿਸੀਸਾਗਾ : ਕੈਨੇਡਾ ਦੇ ਸ਼ਹਿਰ ਮਿਸੀਸਾਗਾ ‘ਚ ਉਸ ਸਮੇ ਇੱਕ ਪਰਿਵਾਰ ‘ਤੇ ਦੁਖਾਂ ਦਾ ਪਹਾੜ ਡਿੱਗਿਆ ਜਦੋਂ 2 ਕਾਰਾਂ ਦੀ ਭਿਆਨਕ ਟੱਕਰ ‘ਚ ਪੰਜਾਬੀ ਮੂਲ ਦੀ 31 ਸਾਲਾ ਖੁਸ਼ਬੂ ਡੋਗਰਾ ਅਤੇ ਉਸ ਦੇ 2 ਸਾਲਾ ਪੁੱਤਰ ਦੀ ਮੌਤ ਹੋ ਗਈ ਅਤੇ ਉਸ ਦਾ ਪਤੀ ਸੰਕੇਤ ਡੋਗਰਾ ਜਿਹੜਾ ਕਿ ਕਾਰ ਡਰਾਈਵ ਕਰ ਰਿਹਾ ਸੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ ਅਤੇ ਜਿਸਨੂੰ ਸਥਾਨਕ ਹਸਪਤਾਲ ‘ਚ ਦਾਖਲ ਕਰਾਇਆ ਗਿਆ ਹੈ। ਦੂਜੀ ਕਾਰ ‘ਚ ਸਵਾਰ 18 ਸਾਲਾ ਨੌਜਵਾਨ ਦੀ ਵੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਸੂਤਰਾਂ ਮੁਤਾਬਕ ਹਾਦਸੇ ‘ਚ ਮਾਰੇ ਗਈ ਔਰਤ ਅਤੇ ਜ਼ਖਮੀ ਵਿਅਕਤੀ ਫਗਵਾੜੇ ਦੇ ਇਕ ਸਰਕਾਰੀ ਅਫਸਰ ਦੇ ਰਿਸ਼ਤੇਦਾਰ ਦੱਸੇ ਜਾ ਰਹੇ ਹਨ।

Read Also ਮੈਨਪੁਰੀ ‘ਚ ਸੜਕ ਹਾਦਸੇ ਦੌਰਾਨ 17 ਲੋਕਾਂ ਦੀ ਮੌਤ

ਇਹ ਹਾਦਸਾ ਮਿਸੀਸਾਗਾ ਦੇ ਮੈਵਿਸ ਅਤੇ ਬਰਨਹਮਥੋਰਪ ਰੋਡ ਨੇੜੇ ਸਵੇਰੇ 2 ਵਜੇ ਵਾਪਰਿਆ। ਪੀਲ ਪੁਲਿਸ ਨੇ ਇਸ ਹਾਦਸੇ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਹਾਦਸਾ ਇਨਾਂ ਭਿਆਨਕ ਸੀ ਕਿ ਦੋਵੇਂ ਕਾਰਾਂ ਇਕ-ਦੂਜੇ ਨਾਲ ਟਕਰਾਉਣ ਤੋਂ ਬਾਅਦ ਵੀ 50-75 ਮੀਟਰ ਦੂਰ ਪਲਟੀਆਂ ਖਾ ਜਾ ਡਿੱਗੀਆਂ। ਸੰਕੇਤ ਬੀਤੇ 3 ਸਾਲ ਤੋਂ ਵਰਕ ਪਰਮਿਟ ਤੇ ਕੈਨੇਡਾ ‘ਚ ਰਹਿ ਰਿਹਾ ਸੀ ਉਹ ਇਥੇ ਆਈਟੀ ਖੇਤਰ ‘ਚ ਕੰਮ ਕਰਦਾ ਸੀ ਉਸਦੀ ਪਤਨੀ ਤੇ ਬੇਟਾ ਇੱਕ ਸਾਲ ਪਹਿਲਾਂ ਹੀ ਕੈਨੇਡਾ ਆਏ ਸਨ। ਇਸ ਦਰਦਨਾਕ ਹਾਦਸੇ ‘ਚ ਇੱਕ ਹਸਦਾ ਖੇਡਦਾ ਪਰਿਵਾਰ ਇੱਕ ਝਟਕੇ ‘ਚ ਉੱਜੜ ਗਿਆ ਤੇ ਪੰਜਾਬੀ ਭਾਈਚਾਰੇ ‘ਚ ਸੋਗ ਦੀ ਲਹਿਰ ਹੈ।

missi

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button