NewsPunjab

ਭਾਰਤੀ ਰਿਜ਼ਰਵ ਬੈਂਕ ਨੇ ਝੋਨੇ ਦੇ ਖ਼ਰੀਦ ਸੀਜ਼ਨ ਲਈ ਨਗਦ ਕਰਜ਼ਾ ਹੱਦ ਦੀ ਸੀਮਾ ਦੂਜੀ ਵਾਰ ਨਵੰਬਰ ਦੇ ਅਖ਼ੀਰ ਤੱਕ ਵਧਾਈ

ਚੰਡੀਗੜ, 14 ਨਵੰਬਰ:

ਭਾਰਤੀ ਰਿਜ਼ਰਵ ਬੈਂਕ ਨੇੇ ਅੱਜ ਝੋਨੇ ਦੇ ਚੱਲ ਰਹੇ ਖਰੀਦ ਸੀਜ਼ਨ ਲਈ ਪੰਜਾਬ ਵਾਸਤੇ ਨਗਦ ਕਰਜ਼ਾ ਹੱਦ (ਸੀ.ਸੀ.ਐਲ.) ਦੀ ਮਿਆਦ ਦੂਜੀ ਵਾਰ ਨਵੰਬਰ ਦੇ ਅਖੀਰ  ਤੱਕ ਵਧਾ ਦਿੱਤੀ ਹੈ ਜੋ ਹੁਣ ਵੱਧ ਕੇ 44,028 ਕਰੋੜ ਰੁਪਏ ਹੋ ਗਈ ਹੈ। ਜ਼ਿਕਰਯੋਗ ਹੈ ਕਿ ਮੌਜੂਦਾ ਸਾਉਣੀ ਮੰਡੀਕਰਨ ਸੀਜ਼ਨ, 2020-21 ਦੌਰਾਨ ਝੋਨੇ ਦੀ ਖਰੀਦ ਪਿਛਲੇ ਸਾਲ ਦੇ 150.46 ਲੱਖ ਮੀਟਿ੍ਰਕ ਟਨ ਦੇ ਖਰੀਦ ਅੰਕੜੇ ਨੂੰ ਪਾਰ ਕਰ ਚੁੱਕੀ ਹੈ ਅਤੇ ਅੱਜ ਤੱਕ 192.72 ਤੱਕ ਪਹੁੰਚ ਚੁੱਕੀ ਹੈ ਜਿਸ ਵਿਚ 27% ਦਾ ਵਾਧਾ ਦਰਜ ਹੋਇਆ ਹੈ।

BIG BREAKING-ਹੁਣੇ-ਹੁਣੇ ਦਿੱਲੀ ਤੋਂ ਆਈ ਵੱਡੀ ਖ਼ਬਰ,ਕੇਂਦਰ ਸਰਕਾਰ ਨੇ ਦਿੱਤਾ ਕਿਸਾਨਾਂ ਨੂੰ ਝਟਕਾ?

ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ 13 ਨਵੰਬਰ ਨੂੰ 8475.39 ਕਰੋੜ ਰੁਪਏ ਦੀ ਨਗਦ ਕਰਜ਼ਾ ਹੱਦ (ਸੀਸੀਐਲ)  ਨਵੰਬਰ, 2020 ਦੇ ਅਖ਼ੀਰ ਤੱਕ ਵਧਾ ਦਿੱਤੀ ਹੈ। ਇੱਕ ਸਰਕਾਰੀ ਬੁਲਾਰੇ ਅਨੁਸਾਰ ਇਸ ਨਾਲ ਨਵੰਬਰ ਅਖ਼ੀਰ ਤੱਕ ਮਨਜ਼ੂਰ ਕੀਤੀ ਗਈ 35,552.61 ਕਰੋੜ ਰੁਪਏ ਦੀ ਸੀਮਾ ਵਧ ਕੇ ਇਸ ਮਹੀਨੇ ਦੇ ਅਖ਼ੀਰ ਤੱਕ  44,028 ਕਰੋੜ ਰੁਪਏ ਹੋ ਗਈ ਹੈ।

LIVE – ਕਿਸਾਨਾਂ ਦੀ ਸੜਕਾਂ ’ਤੇ ਦਿਵਾਲੀ, ਖੇਤੀ ਕਾਨੂੰਨਾਂ ਖਿਲਾਫ਼ ਸੰਘਰਸ਼ ਜਾਰੀ

ਸਾਉਣੀ ਮੰਡੀਕਰਨ ਸੀਜ਼ਨ-2020 ਦੀ ਮੰਡੀਕਰਨ ਸੀਜ਼ਨ ਲਈ ਨਵੇਂ ਖਾਤੇ-7 ਹੇਠ ਝੋਨੇ ਦੀ ਖ਼ਰੀਦ ਵਾਸਤੇ ਮਿਆਦ ਵਿੱਚ ਕੀਤਾ ਗਿਆ ਵਾਧਾ ਇਸ ਸ਼ਰਤ ਨਾਲ ਜੋੜਿਆ ਗਿਆ ਹੈ ਕਿ ਭਾਰਤ ਸਰਕਾਰ ਦੇ ਵਿੱਤ ਮੰਤਰਾਲੇ ਤੋਂ ਭਾਰਤੀ ਸੰਵਿਧਾਨ ਦੀ ਧਾਰਾ 293 (3) ਤਹਿਤ ਸਹਿਮਤੀ ਪੱਤਰ ਪੰਜਾਬ ਸਰਕਾਰ ਵੱਲੋਂ ਸੌਂਪੇ ਜਾਣ ਤੋਂ ਬਾਅਦ ਸਟੇਟ ਬੈਂਕ ਆਫ ਇੰਡੀਆ ਫੰਡ ਜਾਰੀ ਕਰੇਗੀ ਅਤੇ ਇਸ ਤੋਂ ਇਲਾਵਾ ਸੂਬਾ ਸਰਕਾਰ ਇਹ ਯਕੀਨੀ ਬਣਾਏਗੀ ਕਿ ਇਸ ਦੇ ਸਾਰੇ ਅਨਾਜ ਕ੍ਰੈਡਿਟ ਖਾਤਿਆਂ ਦਾ ਨੇਮਾਂ ਅਨੁਸਾਰ ਮੁਕੰਮਲ ਭੁਗਤਾਨ ਕੀਤਾ ਜਾਵੇ।

-Nav Gill

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button