ਭਾਰਤੀ ਕ੍ਰਿਕਟ ਟੀਮ ਨੇ ਏਸ਼ੀਆਈ ਖੇਡਾਂ 2023 ਦੇ ਸੈਮੀਫਾਈਨਲ ਮੈਚ ਵਿੱਚ ਬੰਗਲਾਦੇਸ਼ ਕ੍ਰਿਕਟ ਟੀਮ ਨੂੰ 9 ਵਿਕਟਾਂ ਨਾਲ ਹਰਾ ਕੇ ਘੱਟੋ-ਘੱਟ ਆਪਣਾ ਚਾਂਦੀ ਦਾ ਤਗਮਾ ਪੱਕਾ ਕਰ ਲਿਆ ਹੈ। ਭਾਰਤ ਨੇ ਪਿੰਗਫੇਂਗ ਕੈਂਪਸ ਕ੍ਰਿਕਟ ਫੀਲਡ, ਹਾਂਗਜ਼ੂ ਵਿੱਚ ਬੰਗਲਾਦੇਸ਼ ਨੂੰ 96 ਦੌੜਾਂ ‘ਤੇ ਆਊਟ ਕਰਨ ਤੋਂ ਬਾਅਦ ਸਿਰਫ਼ 9.2 ਓਵਰਾਂ ਵਿੱਚ ਟੀਚਾ ਹਾਸਲ ਕਰ ਲਿਆ।ਭਾਰਤੀ ਕ੍ਰਿਕਟ ਟੀਮ ਹੁਣ ਫਾਈਨਲ ਵਿੱਚ ਪਹੁੰਚ ਗਈ ਹੈ ਅਤੇ ਉਸ ਨੇ 7 ਸਤੰਬਰ ਨੂੰ ਸੋਨ ਤਗ਼ਮੇ ਦਾ ਮੈਚ ਖੇਡਣਾ ਹੈ।
ਭਾਰਤ ਨੇ ਵਾਸ਼ਿੰਗਟਨ ਸੁੰਦਰ ਅਤੇ ਸਾਈ ਕਿਸ਼ੋਰ ਦੀ ਸ਼ਾਨਦਾਰ ਗੇਂਦਬਾਜ਼ੀ ਨਾਲ ਬੰਗਲਾਦੇਸ਼ ‘ਤੇ ਪੂਰੀ ਤਰ੍ਹਾਂ ਆਪਣੀ ਪਕੜ ਮਜ਼ਬੂਤ ਕਰ ਲਈ। ਸੁੰਦਰ ਨੇ 2 ਅਤੇ ਕਿਸ਼ੋਰ ਨੇ 3 ਵਿਕਟਾਂ ਲਈਆਂ। ਇਸ ਤੋਂ ਇਲਾਵਾ ਅਰਸ਼ਦੀਪ ਸਿੰਘ, ਤਿਲਕ ਵਰਮਾ, ਰਵੀ ਬਿਸ਼ਨੋਈ, ਸ਼ਾਹਬਾਜ਼ ਅਹਿਮਦ ਨੇ 1-1 ਵਿਕਟ ਲਿਆ।ਬੰਗਲਾਦੇਸ਼ ਲਈ ਸਿਰਫ ਪਰਵੇਜ਼ ਹੁਸੈਨ ਇਮੋਨ (23) ਅਤੇ ਵਿਕਟਕੀਪਰ ਜ਼ਾਕਿਰ ਅਲੀ (24) ਹੀ ਟਿਕ ਸਕੇ। ਹੋਰ ਕੋਈ ਬੱਲੇਬਾਜ਼ ਨਹੀਂ ਚੱਲ ਸਕਿਆ। ਇਸ ਦੇ ਜਵਾਬ ‘ਚ ਭਾਰਤੀ ਟੀਮ ਨੇ ਬਿਨਾਂ ਖਾਤਾ ਖੋਲ੍ਹੇ ਯਸ਼ਸਵੀ ਜੈਸਵਾਲ ਦਾ ਵਿਕਟ ਗੁਆ ਦਿੱਤਾ ਪਰ ਫਿਰ ਇਹ ਪੂਰੀ ਤਰ੍ਹਾਂ ਰੁਤੁਰਾਜ ਗਾਇਕਵਾੜ ਅਤੇ ਤਿਲਕ ਵਰਮਾ ਦਾ ਪ੍ਰਦਰਸ਼ਨ ਸੀ। ਗਾਇਕਵਾੜ ਨੇ 26 ਗੇਂਦਾਂ ‘ਤੇ 40 ਦੌੜਾਂ ਬਣਾਈਆਂ ਅਤੇ ਤਿਲਕ ਨੇ ਇੰਨੀਆਂ ਹੀ ਗੇਂਦਾਂ ‘ਤੇ 55 ਦੌੜਾਂ ਬਣਾਈਆਂ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.