ਭਾਈ ਬਾਬਾ ਤਾਂ ਬੋਲਦਾ ਹੈ ਪਰ ਤੁਸੀਂ ਕਿਉਂ ਨਹੀਂ ?
ਬੁੱਧ ਚਿੰਤਨ – ਬੁੱਧ ਸਿੰਘ ਨੀਲੋ
ਜਦ ਸਾਡੇ ਪੰਜਾਬ ਦਾ ਨਾਮ ਦੇਸ਼ ਦੀ ਸਿੱਖਿਆ ਦੇ ਵਿਚੋਂ ਪਹਿਲਾ ਸਥਾਨ ਆਇਆ ਸੀ । ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਨੇ ਬਹੁਤ ਢੋਲ ਵਜਾਇਆ ਸੀ। ਗੱਲ ਵੀ ਰੌਲਾ ਪਾਉਣ ਵਾਲੀ ਸੀ । ਉਸ ਵੇਲੇ ਮਾਸਟਰ ਜੀ ਤੇ ਪ੍ਰਿੰਸੀਪਲ ਜੀ ਤੋਂ ਲੈ ਕੇ ਸਿੱਖਿਆ ਸਕੱਤਰ ਤੱਕ ਸਭ ਨੇ ਆਪ ਹੀ ਥੁੱਕ ਕੇ ਚੱਟਿਆ ਸੀ ਪਰ ਕਿਸੇ ਨੂੰ ਇਹ ਨਹੀਂ ਸੀ ਦੱਸਿਆ ਕਿ ਅੰਦਰਲਾ ਸੱਚ ਤੇ ਕੱਚ ਕੀ ਹੈ ? ਬਸ ਉਸ ਵੇਲੇ ਸਭ ਨੇ ਸਿੱਖਿਆ ਦੀਆਂ ਜੜ੍ਹਾਂ ਵਿੱਚ ਤੇਲ ਪਾਉਣ ਵਾਲਿਆਂ ਨੂੰ ਵਧਾਈਆਂ ਦਿੱਤੀਆਂ ਸਨ । ਜਿਵੇਂ ਮੁੰਡਾ ਜੰਮੇ ਉਤੇ ਵਧਾਈਆਂ ਵੰਡੀ ਦੀਆਂ ਹਨ । ਉਸ ਵੇਲੇ ਸਭ ਨੇ ਵਧਾਈਆਂ ਵੰਡੀਆਂ ਸਨ । ਸਕੂਲਾਂ ਦੇ ਅਧਿਆਪਕ ਤੋਂ ਲੈ..ਕੇ..ਵਿਦਿਆਰਥੀਆਂ ਤੱਕ ਸਭ ਨੇ ਭੰਗੜਾ ਪਾਇਆ ਸੀ ਪਰ ਸਾਰਿਆਂ ਨੂੰ ਸਮਝ ਨਹੀਂ ਸੀ ਆਇਆ ਕਿ ਪੰਜਾਬ ਕਿਵੇਂ ਪਹਿਲੇ ਨੰਬਰ ਉਤੇ ਕਿਵੇ ਆਇਆ ? ਸਕੂਲ ਬੰਦ ਸਨ । ਵਿਦਿਆਰਥੀ ਨਾਨਕੇ ਸਨ ।
ਮਾਸਟਰ ਸਕੂਲਾਂ ਵਿੱਚ ਸਨ । ਇਹ ਅਨੌਖੀ ਕਰਾਮਾਤ ਕਿਵੇਂ ਹੋ ਗਈ ? ਵਿਦਿਆਰਥੀ ਇਸ ਲਈ ਖੁਸ਼ ਸਨ ਕਿ ਉਹ ਸਕੂਲ ਤਾਂ ਗਏ ਨਹੀਂ ਤੇ ਉਹ ਪਾਸ ਹੋ ਗਏ । ਪਰ ਉਹਨਾਂ ਦੇ ਅਧਿਆਪਕ ਕਿਉਂ ਨੇ ਖੁਸ਼ ਹਨ ? ਸਮਝ ਨਹੀਂ ਲੱਗੀ ? ਬਹੁਤੇ ਅਧਿਆਪਕਾਂ ਦੀ ਤਾਂ ਡਿਊਟੀ ਵੀ ਉਹਨਾਂ ਦਿਨੀਂ ਸਿਹਤ ਮਹਿਕਮੇ ਵਿੱਚ ਲੱਗੀ ਹੋਈ ਸੀ.ਉਹ ਘਰ ਘਰ ਤੁਰੇ ਫਿਰਦੇ ਹਨ.ਕੋਵਿਡ ਦੇ ਮਰੀਜ਼ ਲੱਭਦੇ ਹਨ ।ਕਦੇ ਕੁੱਝ ਹੋਰ ਕੰਮ ਕਰਦੇ ਹਨ…ਮੱਧ ਪ੍ਰਦੇਸ਼ ਵਿੱਚ ਤਾਂ ਅਧਿਆਪਕ ਸ਼ਰਾਬ ਦੇ ਠੇਕਿਆਂ ਤੇ ਬੈਠਾਅ ਦਿਤੇ…ਸ਼ਰਾਬ ਵੇਚੋ…ਹੈ ਨਾ ਕਮਾਲ…ਕੀ ਕੀ ਕਮਾਲ ਹੁੰਦੀ ਹੈ….ਬਾਬਾ…ਪੁੱਛਿਆ ਨਾ ਕਰ…..ਉਹਨਾਂ ਦਾ ਕੰਮ ਤਾਂ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਪੜ੍ਹਾਈ ਕਰਵਾਉਣ ਦਾ ਸੀ..ਪਰ ਉਹ ਨਰਸਾਂ ਤੇ ਡਾਕਟਰ ਬਣਾ ਦਿੱਤੇ! ਇਹ ਕਿਉ ਬਣਾਏ ਹਨ ਕਿਸੇ ਨੂੰ ਪਤਾ ਨਹੀ ?
ਪਤਾ ਤਾਂ ਬਾਬੇ ਇਲਤੀ ਨੂੰ ਵੀ ਨਹੀਂ ਸੀ ਪਰ ਜੇ ਫੁੰਮਣ ਅਮਲੀ ਨਾ ਉਸਨੂੰ ਦੱਸਦਾ । ਫੁੰਮਣ ਨੇ ਜੋ ਦੱਸਿਆ ਉਹ ਤੁਸੀਂ ਵੀ ਸੁਣ ਲੋ…!
ਫੁੰਮਣ ਕਹਿੰਦਾ ” ਬਾਬਾ ਇਹ ਕਰਮਾਤ ਹੋਈ ਹੈ, ਆ ਤਰਕਸ਼ੀਲ ਵਾਲੇ ਕਹੀ ਜਾਂਦੇ ਕਿ ਕਰਮਾਤ ਨਹੀਂ ਹੁੰਦੀ ਪਰ ਇਹ ਤੁਹਾਡੇ ਸਾਹਮਣੇ ਹੋਈ ਹੈ । ਤੈ ਸੁਣਿਆ ਹੋਣਾ ਹੈ ਕਿ ਹੱਥਾਂ ਉਤੇ ਸਰੋਂ ਜਮਾਉਣੀ ” ਵਾਲਾ ਮੁਹਾਵਰਾ ਦੇਖ ਅਗਲਿਆਂ ਨੇ ਜਮਾਂ ਕੇ ਦਿਖਾ ਦਿੱਤੀ ਹੁਣ ਤੂੰ ਦੱਸ ਕਿ ਭਲਾ ਕਿ ਕਦੇ ਕਿਸੇ ਖੁਸਰੇ ਨੇ ਵੀ ਕੋਈ ਜੁਆਕ ਜੰਮਿਆ ? ਨਹੀਂ ਜੰਮਿਆ ! ਅਗਲਿਆਂ…ਦੇਖ ਲੋ ਜੁਆਕ ਵੀ ਜੰਮਿਆ ਤੇ ਪੁਰਸਕਾਰ ਵੀ ਲਿਆ । ਇਹ ਜਰੂਰ ਦੁਖ ਹੋਇਆ ਕਿ ਉਨ੍ਹਾਂ ਦਿਨਾਂ ਵਿਚ ਉਡਣਾ ਸਿੱਖ ਸ਼ਰਮ ਦੇ ਨਾਲ ਧਰਤੀ ਛੱਡ ਗਿਆ ਜਿਸਨੇ ਸਾਰੇ ਰਕਾਟ ਭੰਨੇ ਸੀ ।
ਹੁਣ ਬੇਰੁਜ਼ਗਾਰ ਅਧਿਆਪਕਾਂ ਨੂੰ ਕੁੱਟਿਆ ਮਾਰਿਆ ਜਾਂਦਾ ਹੈ ਕਿ ਤੁਸੀਂ ਹੋਰ ਚੁਸਤ ਤੇ ਚਲਾਕ ਬਣੋ । ਦੇਸ਼ ਨੂੰ ਚਲਾਕ ਤੇ ਸਿਆਣੇ ਨੌਜਵਾਨਾਂ ਦੀ ਲੋੜ ਹੈ ਤੇ ਹੁਣ ਅਧਿਆਪਕਾਂ ਨੂੰ ਹੋਰ ਸਿੱਖਿਆ ਦਿੱਤੀ ਜਾਂਦੀ ਹੈ ? ਹੁਣ ਖਰੜ ਟ੍ਰੈਨਿੰਗ ਸੈਂਟਰ ਚੱਲਦਾ ਹੈ । ਹਰ ਰੋਜ਼ ਛੱਲੀਆਂ ਵਾਂਗੂੰ ਮਾਸਟਰਾਂ ਨੂੰ ਕੁੱਟਣ ਵਾਲੀ ਪੁਲਿਸ ਨੇ ਸਿੱਖਿਆ ਮੰਤਰੀ ਨੂੰ ਮੈਡਲ ਦਿੱਤਾ ਹੈ। ਹੁਣ ਇਹ ਨਾ ਪੁੱਛਿਆ ਕਰੋ ਕਿ ਭਲਾ ਇਹ ਪੁਲਿਸ ਵਾਲੇ ਮਾਹਟਰਾਂ ਕਿਓ ਕੁੱਟਦੇ ਆ..? ਇਹ ਵਿਦੇਸ਼ੀ ਨੇ?
ਚੱਲ ਛੱਡ ਤੂੰ ਆ ਆਪਣਾ ਹਰਵਿੰਦਰ ਸਿਉਂ ਨੇ ਮੈਨੂੰ ਦੱਸਿਆ ਕਿ ਐ ਗੱਲ ਹੋਰ ਹੈ…ਤੈਨੂੰ ਦੱਸਦਾ ਪਰ ਤੂੰ ਨਾ ਕਿਸੇ ਹੋਰ ਨੂੰ ਦੱਸੀ..ਉਹ ਅੰਕੜਿਆਂ ਦੇ ਦਫਤਰ ਵਿੱਚ ਵੱਡਾ ਅਫਸਰ…ਉਹ ਦਫਤਰਾਂ ਦੇ ਵਿੱਚ ਬੈਠੇ ਹੀ ਸਾਰੇ ਪੰਜਾਬ ਦਾ ਹਰ ਤਰ੍ਹਾਂ ਦਾ ਸਰਵੇ ਕਰ ਲੈਂਦੇ ਹਨ। ਬਾਕੀ ਤੈਨੂੰ ਕਦੇ ਪਤਾ ਲੱਗਿਆ ਡੱਡੂ ਕਦੋਂ ਪਾਣੀ ਪੀਦੇ ਨੇ ? ਨਹੀਂ ਪਤਾ ! ..ਬਸ ਇਵੇਂ ਹੀ ਇਹ ਅੰਕੜੇ ਕੱਠੇ ਕਰਦੇ ਆ । ਮਗਰਲੇ ਅੰਕੜੇ ਚੱਕ ਕੇ ਬਸ ਵਾਧਾ ਘਾਟਾ ਕਰਦੇ.ਆ ਤੇ ਖਰਚੇ ਦੇ ਬਿੱਲ ਪੂਰੇ ਪੱਕੇ ਪਾਉਦੇ ਆ…ਪਿੰਡ ..ਪਿੰਡ ਜਾਂਦੇ …ਆ..ਕਾਰਾਂ ਵਿੱਚ । ਚੰਡੀਗੜ੍ਹ ਤੋਂ ਸਾਰੇ ਹੀ ਪੰਜਾਬ ਦੇ ਪਿੰਡ ਪਿੰਡ ਤੇ ਘਰ ਘਰ ! ਨਹੀਂ ਬਸ ਕਾਗਜ਼ਾਂ ਦੇ ਵਿੱਚ …ਫੇਰ ਮੀਡੀਆ ਦੇ ਵਿੱਚ ਵੱਡੇ ਵੱਡੇ ਲੇਖ ਲਿਖਦੇ..ਕਾਨਫਰੰਸ ਦੇ ਵਿੱਚ .ਭਾਸ਼ਣ ਕਰਦੇ..ਆ..! ਦੋ ਚਾਰ ਦਿਨ ਚਰਚਾ…ਪੂਰਾ ਪਾਇਆ ਖਰਚਾ…! ਬਸ ਜੈ ਹੋ.
ਹੁਣ ਪੰਜਾਬ ਦੇ ਵਿੱਚ ਪਿਛਲੇ ਦਸ ਸਾਲ ਦੇ ਵਿੱਚ ਕਿਸਾਨਾਂ ਤੇ ਮਜ਼ਦੂਰਾਂ ਨੇ ਖੁਦਕਸ਼ੀਆਂ ਕੀਤੀਆਂ …ਕਈਆਂ ਨੇ ਲੇਖ ਲਿਖੇ…ਅੰਕੜੇ ਕੱਠੇ ਕੀਤੇ…। ਖੋਜਾਂ ਹੋਈਆਂ ..ਖੋਜ ਪੱਤਰ ਛਪੇ..ਪੀਅੈਚ.ਡੀਆਂ ਹੋਈਆਂ ..ਡਿਗਰੀਆਂ ਵੰਡੀਆਂ …ਫੇਰ..ਜਦੋਂ ਕਿਸਾਨ ਅੰਦੋਲਨ ਹੋਇਆ …ਸਭ ਚੁੱਪ..ਅੰਕੜਿਆਂ ਵਾਲੇ ਚੁੱਪ..ਯੂਨੀਵਰਸਿਟੀਆਂ ਚੁਪ..ਖੋਜਾਂ ਕਰਨ ਵਾਲੇ ਚੁੱਪ.! .ਸਾਡਾ ਗੁਰਦੇਵ ਕਾਮਰੇਡ ਯੂਨੀਵਰਸਿਟੀ ਵਾਲਾ ਕਹਿੰਦਾ ਹੁੰਦਾ ਸੀ..ਕਿ ਅਸੀਂ ਯੂਨੀਵਰਸਿਟੀ ਵਲੋਂ ਪੰਜਾਬ ਦੇ ਵਿੱਚ ਖੁਦਕਸ਼ੀਆਂ ਦੇ ਅੰਕੜੇ ਕੱਠੇ ਕੀਤੇ…ਫਾਇਲਾਂ ਦੀਆਂ ਪੰਡਾਂ ਨੇ…. ਇਕ ਦਿਨ ਸਾਡੇ ਵਕੀਲ ਮਿੱਤਰ ਨੇ ਪੁੱਛਿਆ …ਗੁਰਦੇਵ ਸਿੰਘ ਜੀ…ਉਹ ਅੰਕੜਿਆਂ ਵਾਲੀਆਂ ਫਾਇਲਾਂ ਕਿਥੇ ਨੇ.?..ਉਹਦੇ ਨਾਲ…ਢੁੱਡੀਕੇ ਵਾਲਾ.ਪ੍ਰੋਫੈਸਰ ਚੇਤਾ ਰਾਮ ਵੀ ਸੀ…! ਪ੍ਰੋਫੈਸਰ ਚੇਤਾ ਰਾਮ ਪੁਰਾਣਾ ਕਾਮਰੇਡ ਆ!
ਗੁਰਦੇਵ ਕਹਿੰਦਾ ” ਅੰਕੜੇ ਤਾਂ ਯੂਨੀਵਰਸਿਟੀ ਦੇ ਵਿੱਚ ਹਨ ।
ਪ੍ਰੋਫੈਸਰ ਚੇਤਾ ਰਾਮ ਕਹਿੰਦਾ ” ਦਿਖਾ ਕਿਵੇਂ ਦੇ ਅੰਕੜੇ ਹਨ ਦੇਖੀਏ….ਫੇਰ ਕਰਦੇ ਆ ਆਪਾਂ ਹੋਰ ਕੋਈ ਕੰਮ …ਚੱਲ ? … ਗੁਰਦੇਵ ਕਹਿੰਦਾ ਹੁਣ ਆ ਬੀਮਾਰੀ ਕਰਕੇ ਯੂਨੀਵਰਸਿਟੀ ਬੰਦ ਹੈ..ਫੇਰ ਸਹੀ….! ਉਹ ਪਿੱਛਾ ਛਡਾਉਣ ਲੱਗਾ ਫੇਰ ਕਹਿੰਦਾ ਫਾਇਲਾਂ ਨੂੰ ਆ ਸਰਕਾਰੂ ਬੀਮਾਰੀ ਲੱਗ ਗੀ…ਸਿਉਕ ਨੇ ਖਾ ਲਈਆਂ …! ਗੁਰਦੇਵ ਨੇ ਤਰਕ ਦਿੱਤਾ । ਵਕੀਲ ਨੇ ਵਿਚਲੀ ਘੁੰਡੀ ਫੜ ਲਈ ” ਵੱਡਿਆ ਡਾਕਟਰਾ ਏ ਦੱਸ ਕਦੇ ਫਾਇਲਾਂ ਨੂੰ ਵੀ ਬੀਮਾਰੀ ਲੱਗਦੀ ਹੈ. ?.ਗੱਲ ਤਾਂ ਇਹ ਉਹ ਹੋਈ ਕਿ ਜਦੋਂ ਕੋਈ ਮਹਿਕਮਾ ਵੱਡਾ ਘਪਲਾ ਕਰਦਾ ਤਾਂ ਦਫ਼ਤਰ ਵਿੱਚ ਅੱਗ ਲੱਗਦੀ ਹੈ. ਰਿਕਾਰਡ ਜਲਦਾ ਆ..ਰਕਾਟ ਫੂਕ ਕੇ ਕਹਿੰਦੇ ਸਾਡਾ ਬਹੁਤ ਨੁਕਸਾਨ ਹੋਇਆ ਹੈ ਪਰ ਸੱਚ ਕੁੱਝ ਹੋਰ ਹੁੰਦਾ ਹੈ। .ਨਾ ਰਹੇ ਬਾਂਸ ਤੇ ਨਾ ਵੱਜੇ ਬੰਸਰੀ …ਬਾਹਰ ਸੁੱਤੇ ਪਏ ਹੁੰਦੇ ਨੇ ਸੰਤਰੀ . ਅੱਗ ਕਿਵੇ ਲੱਗੀ…ਕਿਸੇ ਨੂੰ ਪਤਾ ਨਹੀਂ ?
ਬਸ ਫੇਰ. ਉਹ ਪੁਲਿਸ ਵਾਲਿਆਂ ਵਾਂਗੂੰ ਕਰਦੇ ਆ…ਸੱਤਰ ਸਾਲ ਦੀ ਪੁਰਾਣੀ ਫਾਇਲ ਚੱਕ.ਕੇ…ਬਿਆਨ ਤਿਆਰ ਕਰਦੇ ਆ…ਜਿਵੇਂ ਝੂਠਾ ਪੁਲਿਸ ਮੁਕਾਬਲਾ ਬਣਾਇਆ ਜਾਂਦਾ ..ਰਿਪੋਰਟ ਬਣਦੀ ਹੈ..ਕਿ.ਪੁਲਿਸ ਨੇ ਨਾਕਾ ਲਾਇਆ .ਹੋਇਆ ਸੀ…ਸ਼ੱਕੀ ਬੰਦੇ.. ਆ ਰਹੇ ਸੀ..ਪੁਲਿਸ ਨੇ ਰੋਕੇ….ਤੇ ਫੇਰ ਉਨ੍ਹਾਂ ਨੇ ਪੁਲਿਸ ਪਾਰਟੀ ਤੇ ਗੋਲੀ ਚਲਾ ਦਿੱਤੀ …ਪੁਲਿਸ ਨੇ ਬਚਾ ਲਈ ਗੋਲੀ ਚਲਾਈ….ਦੋ ਸ਼ੱਕੀ ਮਾਰੇ ਗਏ.. ਫਰਾਰ..ਹੋ ਗੇ…ਪੁਲਿਸ ਨੇ ਚਾਰੇ ਪਾਸੇ ਘੇਰਾ ਬੰਦੀ ਕਰਕੇ ਕਈ ਸ਼ੱਕੀ ਬੰਦੇ ਗ੍ਰਿਫਤਾਰ ਕੀਤੇ. ਬਸ.? ਕਹਾਣੀ ਖਤਮ! ਮਰਿਆ ਕੌਣ …ਕਿਵੇ ਮਾਰਿਆ …ਪੁਲਿਸ ਜਾਣੇ…! ਹੁਣ ਉਹ ਅੰਕੜਿਆਂ ਦੀਆਂ ਫਾਇਲਾਂ ਕਿਥੇ ਹਨ ? ਜਿਹਨਾਂ ਦੇ ਵਿੱਚ ਉਨ੍ਹਾਂ ਦੇ ਰਾਜ ਛੁਪੇ ਹਨ…ਕਿਸੇ ਨੂੰ ਪਤਾ..ਸਰਵਾ ਵੀ ਹੋਇਆ ਵੀ ਕਿ ਅੰਕੜੇ ਹੀ ਬਣੇ ਹਨ?… ਜੇ ਹੋਇਆ ਹੈ ..ਉਹ ਜਨਤਕ ਕਿਉਂ ਨਹੀ ਕਰਦੇ…ਲੋਕਾਂ ਨੂੰ ਪਤਾ ਲੱਗੇ ਯੂਨੀਵਰਸਿਟੀਆਂ ਦੇ ਡਾਕਟਰ ਤੇ ਖੋਜ ਦੇ ਵਿਦਿਆਰਥੀ ਕੀ ਕਰਦੇ ਹਨ? ਖੋਜ ਦੇ ਵਿੱਚ ਸੱਚ ਕੀ ਹੈ?.
ਇਸ ਤਰ੍ਹਾਂ ਦੇ ਅੰਕੜੇ ਕਿਵੇਂ ਬਣਦੇ ਹਨ.ਅਫਸਰ ਜਾਣ ਦੇ. ਤੇ ਰੱਬ ਹੀ ਜਾਣਦਾ ਜਾ ਫਿਰ..ਸਾਡਾ ਮੱਦੀ ਨਾਥ ਯੋਗੀ ਜਾਣਦਾ ਹੈ..ਜਿਹੜਾ ਮੈਡੀਕਲ ਦਾ ਵੀ ਮਾਹਿਰ..ਹੈ…ਹਰ ਗੱਲ ਏਨੇ ਵਿਸਵਾਸ਼ ਨਾਲ ਕਰਦਾ ਹਰ ਕੋਈ ਸੱਚ ਮੰਨ ਲੈਦਾ ਹੈ…!ਬਾਕੀ ਗੁਰਦੇਵ ਕਾਮਰੇਡ ਜਾਣਦਾ… ਹੈ ..ਅਸਲੀ ਸੱਚ ਕੀ ਹੈ!. ਇਹ ਅੰਕੜੇ ਕਿੰਨੇ ਸੱਚੇ ਹੁੰਦੇ ਹਨ…?… ਸਭ ਜਾਣਦੇ ਹਨ..ਪਰ ਲੋਕਾਂ ਦੇ ਅੱਖਾਂ ਵਿੱਚ ਘੱਟਾ ਪਾਉਣ ਲਈ…ਸਭ..ਕਾਗਜ਼ ਜੁਗਲਬੰਦੀ ਹੁੰਦੀ ਹੈ…! ਭਲਾ ਇਹ ਲੋਕਾਂ ਦੇ ਨਾਲ ਠੱਗੀ ਨੀ ਹੈ…ਚਿੱਟੇ ਦਿਨ ਵਰਗੀ..! ਹੋਣਾ ਇਹ ਚਾਹੀਦਾ ਗੰਭੀਰ ਕੇਸ ਪਬਲਿਸ਼ ਹੋਣ..ਲੋਕ ਪੜ੍ਹਨ ..ਤੇ ਕੁੱਝ ਸਿਖਣ ਕਿ ਬਚਾਓ ਕਿਵੇ ਹੋ ਸਕਦਾ ਹੈ! ਸਰਕਾਰੀ ਅੰਕੜੇ ਤੇ ਗੈਰ ਸਰਕਾਰੀ ਅੰਕੜਿਆਂ ਦੇ ਵਿੱਚ ਹਮੇਸ਼ਾ ਹੀ ਫਰਕ ਹੁੰਦਾ ਹੈ..ਸਰਕਾਰ ਦਾ ਜਿਥੇ ਨੁਕਸਾਨ ਹੁੰਦਾ …ਉਥੇ ਅੰਕੜੇ ਘੱਟ ਹੁੰਦੇ ਨੇ…ਜੇ ਫੈਦਾ ਹੋਵੇ ਫੇਰ ਅੰਕੜੇ ਵੀ ਵੱਧ…ਇਹ ਵੱਧ ਘੱਟ ਦੀ ਖੇਡ ਕਦੋਂ ਬੰਦ ਹੋਵੇਗੀ.?
ਜਿਵੇਂ ਭਾਈ ਮੰਨਾ ਸਿੰਘ ਆਖਦਾ ਹੁੰਦਾ ਸੀ…ਕਿ ਜਦ ਤੱਕ ਲੋਕ ਨਹੀ ਜਾਗਦੇ..ਲੋਕ ਨਹੀਂ ਪੁੱਛਦੇ…ਸਵਾਲ ਨਹੀਂ ਕਰਦੇ..ਇਹ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ…ਗਰੀਬ ਦਾ ਪੁੱਤ ਘਾਹ ਖੋਤੇਗਾ…ਤੇ..ਮੰਤਰੀ…ਦਾ ਪੁਤਰ ਮੰਤਰੀ ਤੇ ਅਫਸਰ ਬਣੇਗਾ….ਆ ਜਿਵੇਂ ਹੁਣ ਦੀ ਸਰਕਾਰ ਨੇ ਬਣਾਏ ਹਨ….ਸੋ….ਦਰਸ਼ਕੋ…ਜਾਗੋ…ਉਠੋ…ਬਾਬਾ ਬੋਲਦਾ ਹੈ…ਬਾਬਾ ਬੋਲਦਾ ਰਹੇਗਾ…! ਹੁਣ ਫੇਰ ਓਮੀਕੋਵਿਡ ਦੇ ਅੰਕੜੇ ਵਧਣ ਲੱਗੇ ਹਨ । ਸੁੱਖ ਹੋਵੇ ! ਸੱਤਧਾਰੀ ਸਾਰੇ ਰਾਜਾਂ ਵਿੱਚ ਹਾਰ ਰਹੇ ਹਨ । ਹੁਣ ਅਗਲੇ ਸਾਲ ਪੰਜ ਰਾਜਾਂ ਦੀਆਂ ਵਿਧਾਨ ਸਭਾ ਦੀਆਂ ਚੋਣਾਂ ਹਨ । ਕੀ ਹੋਣਾ ਹੈ ਤੇ ਕੀ ਹੋ ਰਿਹਾ ਹੈ । ਅੰਕੜੇ ਬਨਾਉਣ ਵਾਲੇ ਜਾਣਦੇ ਹਨ । ਉਪਰੋਂ ਹੁਕਮ ਆ ਰਹੇ ਹਨ । ਹੁਣ ਫੇਰ ਦੋ ਗਜ਼ ਦੀ ਦੂਰੀ ਦੇ ਸੁਨੇਹੇ ਮਿਲ ਰਹੇ ਹਨ ।
(ਇਲਤੀ ਬਾਬਾ)
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.