NewsBreaking NewsD5 specialPoliticsPunjab

ਭਗਵੰਤ ਮਾਨ ਦੀ ਲਲਕਾਰ ਨਾਲ ਥਰ-ਥਰ ਕੰਬੀਆਂ ਸਰਕਾਰਾਂ !ਆਹ ਪਿੰਡ ਦੀ ਪੰਚਾਇਤ ਨੇ ਸਰਕਾਰਾਂ ਨੂੰ ਕਰਤਾ ਫੇਲ੍ਹ !

ਮੋਗਾ : ਮੋਗਾ ਜਿਲ੍ਹਾਂ ਦੇ ਪਿੰਡ ਰਣਸੀਹ ਕਲਾਂ ਦੀ ਪੰਚਾਇਤ ਨੇ ਭਗਵੰਤ ਮਾਨ ਦੀ ਹਾਜਰੀ ਪਾਇਆ ਗ੍ਰਾਮ ਸਭਾ ਦਾ ਮਤਾ। ਪੰਜਾਬ ਦਾ ਪਹਿਲਾਂ ਇਹ ਪਹਿਲਾਂ ਪਿੰਡ ਹੈ ਜਿਥੇ ਪਰਾਲੀ ਨਹੀਂ ਫੂਕੀ ਜਾਦੀ, ਪਲਾਸਟਿਕ ਬਦਲੇ ਮਿਲਦਾ ਗੁੜ, ਖੰਡ, ਕਣਕ ਤੇ ਚੌਲ। ਮੈਂਬਰ ਪਾਰਲੀਮੈਂਟ ਸੰਗਰੂਰ ਅਤੇ ‘ਆਪ’ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਬੁੱਧਵਾਰ ਵਿਧਾਨ ਸਭਾ ਹਲਕਾ ਨਿਹਾਲ ਸਿੰਘ ਵਾਲਾ ਦੇ ਪਿੰਡ ਰਣਸੀਂਹ ਕਲਾਂ ‘ਚ ਸਮੂਹ ਗ੍ਰਾਮ ਪੰਚਾਇਤ ਵਲੋਂ ਮੋਦੀ ਸਰਕਾਰ ਦੇ ਕਾਲੇ ਕਾਨੂੰਨਾਂ ਖ਼ਿਲਾਫ਼ ਬੁਲਾਈ ਗਈ ਇਕ ਗ੍ਰਾਮ ਸਭਾ ਨੂੰ ਸੰਬੋਧਨ ਕੀਤਾ।

ਵੱਡੀ ਖਬਰ! Navjot Sidhu ‘ਤੇ ਲੱਗੇ ਵੱਡੇ ਇਲਜ਼ਾਮ, ਮੁੱਖ ਮੰਤਰੀ ਨੂੰ ਪਾਈ ਬਿਪਤਾ?

ਭਗਵੰਤ ਮਾਨ ਨੇ ਕਿਹਾ ਕਿ ਕਿਸਾਨੀ ਇਕ ਸੱਚੀ ਸੁੱਚੀ ਕਿਰਤ, ਉਦਮ ਤੇ ਹਿੰਮਤ ਵਾਲਾ ਕਿੱਤਾ ਹੈ। ਐਸ਼ੋ ਅਰਾਮ ਦੀ ਜ਼ਿੰਦਗੀ ਅਪਣਾਉਣ ਵਾਲੇ ਲੋਕ ਜਿਹੜੇ ਆਪਣੇ ਆਪ ਨੂੰ ਕਿਸਾਨ ਅਖਵਾ ਰਹੇ ਹਨ। ਉਨ੍ਹਾਂ ਨੂੰ ਜ਼ਮੀਨੀ ਪੱਧਰ ‘ਤੇ ਕਿਸਾਨੀ ਬਾਰੇ ਕੁਝ ਵੀ ਨਹੀਂ ਪਤਾ। ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ‘ਤੇ ਵਰ੍ਹਦਿਆਂ ਭਗਵੰਤ ਮਾਨ ਨੇ ਕਿਹਾ ਕਿ ਪਹਿਲਾਂ ਆਰਡੀਨੈਂਸ ਦੇ ਹੱਕ ‘ਚ ਭੁਗਤਣ ਵਾਲੀਆਂ ਇਹ ਜਮਾਤਾਂ ਹੁਣ ਪੰਜਾਬ ਦੇ ਕਿਸਾਨਾਂ ਨੂੰ ਮੂਰਖ ਬਣਾਉਣ ਲਈ ਖੇਤੀ ਆਰਡੀਨੈਂਸਾਂ ਦਾ ਵਿਰੋਧ ਕਰ ਰਹੀਆਂ ਹਨ।

🔴LIVE🔴ਕੈਪਟਨ ਦਾ ਕਿਸਾਨਾਂ ਲਈ ਵੱਡਾ ਬਿਆਨ!ਕੇਂਦਰ ਨੇ ਕਿਸਾਨਾਂ ਲਈ ਜਾਰੀ ਕੀਤਾ ਨਵਾਂ ਫਰਮਾਨ!

ਉਨ੍ਹਾਂ ਪਿੰਡ ਰਣਸੀਂਹ ਕਲਾਂ ਦੀ ਸਮੂਹ ਗ੍ਰਾਮ ਪੰਚਾਇਤ ਬਾਰੇ ਕਿਹਾ ਕਿ ਬਹੁਤ ਵੱਡੀ ਗੱਲ ਹੈ, ਜਿਸ ਨੇ ਮੋਦੀ ਸਰਕਾਰ ਦੇ ਕਾਲੇ ਕਾਨੂੰਨਾਂ ਖਿਲਾਫ ਗ੍ਰਾਮ ਸਭਾ ਵਿਚ ਮਤਾ ਪਾ ਕੇ ਕਿਸਾਨਾਂ ਦੇ ਹੱਕ ਵਿਚ ਨਾਅਰਾ ਮਾਰਿਆ ਹੈ, ਇਸ ਲਈ ਇਹ ਪੰਚਾਇਤ ਵਧਾਈ ਦੀ ਪਾਤਰ ਹੈ। ਉਨ੍ਹਾਂ ਸੂਬੇ ਦੀਆਂ ਸਮੂਹ ਗ੍ਰ੍ਰਾਮ ਪੰਚਾਇਤਾਂ ਨੂੰ ਸੱਦਾ ਦਿੰਦਿਆ ਕਿਹਾ ਕਿ ਸਿਆਸੀ ਸੋਚ ਤੋਂ ਉਪਰ ਉੱਠ ਕੇ ਪੰਜਾਬ ਦੀ ਕਿਸਾਨੀ ਨੂੰ ਬਚਾਉਣ ਲਈ ਮਤੇ ਪਾਉਣ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button