ਬੱਬੂ ਮਾਨ ਨੇ PM ਮੋਦੀ ‘ਤੇ ਸਾਧਿਆ ਨਿਸ਼ਾਨਾ, ਸੋਸ਼ਲ ਮੀਡੀਆ ‘ਤੇ ਕਹੀ ਇਹ ਗੱਲ …..
ਚੰਡੀਗੜ੍ਹ : ਖੇਤੀ ਕਾਨੂੰਨਾਂ ਦੇ ਖਿਲਾਫ ਕਿਸਾਨਾਂ ਦੇ ਧਰਨੇ ਪ੍ਰਦਰਸ਼ਨ ਦਾ ਅੱਜ 34ਵਾਂ ਦਿਨ ਹੈ। ਕਿਸਾਨਾਂ ਦਾ ਸਮਰਥਨ ਕਰਨ ਲਈ ਜਿੱਥੇ ਆਮ ਲੋਕ ਪਹੁੰਚ ਰਹੇ ਹਨ, ਉਥੇ ਹੀ ਪੰਜਾਬੀ ਗਾਇਕ ਵੀ ਆਪਣੇ ਗੀਤਾਂ ਦੇ ਨਾਲ ਕਿਸਾਨਾਂ ਦਾ ਹੌਸਲਾ ਵਧਾ ਰਹੇ ਹਨ।
ਮੀਟਿੰਗ ਤੋਂ ਪਹਿਲਾਂ ਕਿਸਾਨਾਂ ਦੇ ਪ੍ਰਧਾਨ ਦਾ ਵੱਡਾ ਬਿਆਨ! ਅੰਬਾਨੀਆਂ ਅੰਡਾਨੀਆਂ ਨੂੰ ਹੋਇਆ ਸਿੱਧਾ!
ਹਾਲ ਹੀ ‘ਚ ਪੰਜਾਬ ਦੇ ਪ੍ਰਸਿੱਧ ਗਾਇਕ ਬੱਬੂ ਮਾਨ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਇੱਕ ਪੋਸਟ ਸਾਂਝੀ ਕੀਤੀ ਹੈ , ਜੋ ਕਾਫ਼ੀ ਵਾਇਰਲ ਹੋ ਰਹੀ ਹੈ। ਇਸ ਪੋਸਟ ‘ਚ ਬੱਬੂ ਮਾਨ ਨੇ ਬਿਨ੍ਹਾਂ ਕਿਸੇ ਦਾ ਨਾਮ ਲਏ ਪੀ.ਐਮ. ਮੋਦੀ ‘ਤੇ ਨਿਸ਼ਾਨਾ ਸਾਧਦੇ ਹੋਏ ਕੋਰੇ ਕਾਗਜ਼ ‘ਤੇ ਕੁਝ ਲਿਖ ਕੇ ਪੋਸਟ ਕੀਤਾ ਹੈ। ਪੋਸਟ ‘ਚ ਲਿਖਿਆ ਹੈ ‘ਦੇਖ ਲਓ ਮਿੱਤਰੋ ਸ਼ਾਸ਼ਕ ਬਣ ਗਿਆ , ਬੰਦਾ ਦੁਆਨੀ ਦਾ….ਇਸ ਕਮਲੇ ਨੂੰ ਕੀ ਪਤਾ ਏ , ਮੁਲ ਕਿਸਾਨੀ ਦਾ’ ।
— Babbu Maan (@BabbuMaan) December 29, 2020
ਪਿਛਲੇ ਕੁਝ ਦਿਨਾਂ ਤੋਂ ਬੱਬੂ ਮਾਨ ਕਦੇ ਸਿੰਘੂ ਬਾਰਡਰ ਅਤੇ ਕਦੇ ਕੁੰਡਲੀ ਬਾਰਡਰ ‘ਤੇ ਲੱਗੇ ਧਰਨਿਆਂ ‘ਚ ਪਹੁੰਚ ਰਹੇ ਹਨ। ਇਸ ਦੌਰਾਨ ਬੱਬੂ ਮਾਨ ਨੇ ਰੰਗ ਮੰਚ ‘ਤੇ ਬੋਲਦੇ ਕਿਹਾ ਕੀ ਕਿਸਾਨ ਅੰਦੋਲਨ ਬਹੁਤ ਵੱਡਾ ਅੰਦੋਲਨ ਬਣ ਚੁੱਕਿਆ ਹੈ। ਹੁਣ ਸ਼ਾਇਦ ਇਸ ਅੰਦੋਲਨ ਦਾ ਨਾਮ ਵੀ ਗਿਨੀਜ਼ ਵਰਲਡ ਰਿਕਾਰਡਸ ‘ਚ ਆਵੇਗਾ ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.