ਬੱਬੂ ਮਾਨ ਦੇ ਅਖਾੜੇ ‘ਚ ਚੱਲੀ ਗੋਲੀ, ਇੱਕ ਦੀ ਮੋਤ
ਖੰਨਾ : ਖੰਨਾ ਦੇ ਕਸ਼ਮੀਰ ਗਾਰਡਨ ਪੈਲੇਸ ‘ਚ ਉਸ ਸਮੇਂ ਹਾਹਾਕਾਰ ਮਚ ਗਈ ਜਦੋਂ ਵਿਆਹ ਸਮਾਗਮ ਦੌਰਾਨ ਚੱਲੀ ਗੋਲੀ ‘ਚ ਇੱਕ ਵਿਅਕਤੀ ਦੀ ਮੌਤ ਹੋ ਗਈ। ਜਿਸ ਸਮੇਂ ਗੋਲੀ ਚੱਲੀ ਉਸ ਸਮੇਂ ਬੱਬੂ ਮਾਨ ਦਾ ਅਖਾੜਾ ਲੱਗਾ ਹੋਇਆ ਸੀ। ਮੌਕੇ ਤੇ ਪਹੁੰਚੀ ਪੁਲਿਸ ਨੇ ਪੜਤਾਲ ਸ਼ੁਰੂ ਕਰ ਦਿੱਤੀ ਹੈ।
Read Also ਤਿੰਨ ਸਾਲ ਬਾਅਦ ਇਸ ਫਿਲਮ ਨਾਲ ਪਾਲੀਵੁਡ ‘ਚ ਵਾਪਸੀ ਕਰਨਗੇ ਬੱਬੂ ਮਾਨ
ਗੋਲੀ ਚੱਲਣ ਨਾਲ ਸ਼ਗਨਾਂ ਦੇ ਕੰਮ ਵਿੱਚ ਵਿਘਨ ਪੈ ਗਿਆ। ਪੈਲੇਸ ਵਿੱਚ ਖਮਾਣੋ ਦੇ ਐਨਆਰਆਈ ਹਰਜੀਤ ਸਿੰਘ ਦੀ ਬੇਟੀ ਦਾ ਵਿਆਹ ਸੀ। ਉਨ੍ਹਾਂ ਨੇ ਹੀ ਪੈਲੇਸ ਬੁੱਕ ਕਰਵਾਇਆ ਸੀ। ਵਿਆਹ ਵਿੱਚ ਬੱਬੂ ਮਾਨ ਦਾ ਅਖਾੜਾ ਲਵਾਇਆ ਸੀ। ਇਸੇ ਦੌਰਾਨ ਅਚਾਨਕ ਗੋਲੀ ਚੱਲ਼ ਗਈ।ਪੈਲੇਸ ਦੇ ਮੈਨੇਜ਼ਰ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਪੈਲੇਸ ਸਿਰਫ ਕਿਰਾਏ ‘ਤੇ ਦਿੱਤਾ ਸੀ।
ਖਮਾਣੋ ਦੇ ਰਹਿਣ ਵਾਲੇ ਐਨਆਰਆਈ ਪਰਿਵਾਰ ਨੇ ਪੈਲੇਸ ਬੁੱਕ ਕਰਵਾਇਆ ਸੀ। ਲੜਕੇ ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਗੋਲੀ ਚੱਲਣ ਬਾਰੇ ਕੁਝ ਨਹੀਂ ਪਤਾ। ਦਰਅਸਲ ਸੰਗੀਤ ਸਮਾਗਮ ਦੌਰਾਨ ਹੀ ਅਚਾਨਕ ਗੋਲੀ ਚੱਲ ਗਈ। ਪਰ ਹਾਲੇ ਤੱਕ ਇਹ ਨਹੀਂ ਪਤਾ ਲੱਗਿਆ ਕਿ ਇਹ ਗੋਲੀ ਰੰਜਿਸ਼ ਨਾਲ ਮਾਰੀ ਜਾਂ ਫਿਰ ਅਚਾਨਕ ਚੱਲ਼ੀ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.