Breaking NewsD5 specialIndiaNewsTop News

ਬੰਗਾਲ ‘ਚ 2 ਕਰੋੜ ਲੋਕਾਂ ਨੂੰ ਲੱਗ ਚੁੱਕੀ ਹੈ ਕੋਰੋਨਾ ਵੈਕਸੀਨ : ਮਮਤਾ ਬੈਨਰਜੀ

ਕੋਲਕਾਤਾ : ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸੋਮਵਾਰ ਨੂੰ ਕਿਹਾ ਕਿ ਰਾਜ ‘ਚ ਹੁਣ ਤੱਕ ਘੱਟ ਤੋਂ ਘੱਟ ਦੋ ਕਰੋੜ ਲੋਕਾਂ ਨੂੰ ਕੋਵਿਡ – 19 ਰੋਧੀ ਟੀਕਾ ਲੱਗ ਚੁੱਕਿਆ ਹੈ। ਉਨ੍ਹਾਂ ਨੇ ਇੱਕ ਰਿਪੋਰਟ ਦਾ ਹਵਾਲਾ ਦਿੱਤਾ ਜਿਸ ਦੇ ਮੁਤਾਬਕ ਵਿਧਾਨ ਸਭਾ ਚੋਣਾਂ ਦੌਰਾਨ ਰਾਜ ‘ਚ ਸੰਕਰਮਣ ਦੀ ਦਰ ਵਧ ਕੇ 32 ਫ਼ੀਸਦੀ ਹੋ ਗਈ ਸੀ। ਬੈਨਰਜੀ ਨੇ ਕਿਹਾ ਕਿ ਹੁਣ ਸੰਕਰਮਣ ਦੀ ਦਰ ਘੱਟ ਕੇ ਛੇ ਫ਼ੀਸਦੀ ਰਹਿ ਗਈ ਹੈ।

ਬਸਪਾ ਨੂੰ ਟਿਕਟ ਦੇਣ ਪਿੱਛੇ ਲੜਪੇ ਅਕਾਲੀ!ਸ਼ੁਰੂ ਕਰਤੀ ਬਗਾਵਤ!ਪਾਰਟੀ ’ਚ ਪਈ ਫੁੱਟ

ਉਨ੍ਹਾਂ ਨੇ ਰਾਜ ਸਕੱਤਰੇਤ ‘ਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ, ‘ਅਸੀਂ ਨਿੱਜੀ ਅਤੇ ਸਰਕਾਰੀ ਖੇਤਰਾਂ ਦੇ ਘੱਟ ਤੋਂ ਘੱਟ ਦੋ ਕਰੋੜ ਲੋਕਾਂ ਨੂੰ ਟੀਕਾ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਬੰਗਾਲ ਹੁਣ ਬਹੁਤ ਹੱਦ ਤੱਕ ਸੁਰੱਖਿਅਤ ਹੈ। ਮੁੱਖ ਮੰਤਰੀ ਨੇ ਕਿਹਾ ਮੈਂ ਇੱਕ ਰਿਪੋਰਟ ਨੂੰ ਦੇਖ ਰਹੀ ਸੀ ਜਿਸਦੇ ਅਨੁਸਾਰ ਚੋਣਾਂ ਦੇ ਚੌਥੇ,ਪੰਜਵੇਂ, ਛੇਵੇਂ ਅਤੇ ਸੱਤਵੇਂ ਪੜਾਅ ਦੌਰਾਨ ਕੋਵਿਡ ਸੰਕਰਮਣ ਦਰ 22 ਫ਼ੀਸਦੀ ਤੱਕ ਪਹੁੰਚ ਗਈ ਸੀ। ਉਹ ਅੰਤਿਮ ਪੜਾਅ ‘ਚ 32 ਫ਼ੀਸਦੀ ਹੋ ਗਈ ਸੀ।ਹੁਣ ਉਹ ਛੇ ਫ਼ੀਸਦੀ ‘ਤੇ ਆ ਗਈ ਹੈ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button