SportsBreaking NewsD5 specialNewsTop News

ਬ੍ਰਾਜ਼ੀਲ ‘ਚ ਕੋਪਾ ਅਮਰੀਕਾ ਨਾਲ ਜੁੜੇ ਕੋਰੋਨਾ ਦੇ 41 ਮਾਮਲੇ

ਬ੍ਰਾਜ਼ੀਲ : ਬ੍ਰਾਜ਼ੀਲ ਦੇ ਸਿਹਤ ਮੰਤਰਾਲੇ ਨੇ ਦੱਸਿਆ ਹੈ ਕਿ ਕੋਪਾ ਅਮਰੀਕਾ ਫੁਟਬਾਲ ਨਾਲ ਜੁੜੇ ਕੋਰੋਨਾ ਸੰਕਰਮਣ ਦੇ 41 ਮਾਮਲੇ ਪਾਏ ਗਏ ਹਨ ਜਿਨ੍ਹਾਂ ‘ਚ 31 ਖਿਡਾਰੀ ਜਾਂ ਸਟਾਫ ਅਤੇ 10 ਕਰਮਚਾਰੀ ਸਨ। ਮੰਤਰਾਲੇ ਨੇ ਇੱਕ ਬਿਆਨ ‘ਚ ਕਿਹਾ ਕਿ ਪੌਜ਼ੀਟਿਵ ਪਾਏ ਗਏ ਸਾਰੇ ਕਰਮਚਾਰੀ ਬ੍ਰਾਜ਼ੀਲਿਆ ‘ਚ ਸਨ ਜਿੱਥੇ ਬ੍ਰਾਜ਼ੀਲ ਨੇ ਪਹਿਲੇ ਮੈਚ ‘ਚ ਵੈਨਜ਼ੁਏਲਾ ਨੂੰ 3.0 ਨਾਲ ਹਰਾਇਆ। ਵੈਨਜ਼ੁਏਲਾ ਨੇ ਕੋਰੋਨਾ ਸੰਕਰਮਣ ਦੇ ਦਰਜਨ ਭਰ ਮਾਮਲੇ ਆਉਣ ਤੋਂ ਬਾਅਦ ਦੂਜੇ ਦਰਜੇ ਦੀ ਟੀਮ ਉਤਾਰੀ ਸੀ।

ਹੁਣੇ-ਹੁਣੇ ਆਈ ਵੱਡੀ ਖ਼ਬਰ! ਅਕਾਲੀਆਂ ਨੇ ਤੋੜਤੇ ਬੈਰੀਕੇਡ, ਪੁਲਿਸ ਨਾਲ ਹੋਏ ਸਿੱਧੇ ਟਾਕਰੇ !

ਪਹਿਲੇ ਟੂਰਨਾਮੈਂਟ ਦੀ ਮੇਜ਼ਬਾਨੀ ਕੋਲੰਬੀਆ ਅਤੇ ਅਰਜਨਟੀਨਾ ਨੇ ਕਰਨੀ ਸੀ ਪਰ ਐਨ ਮੌਕੇ ‘ਤੇ ਇਸਦਾ ਪ੍ਰਬੰਧ ਬ੍ਰਾਜ਼ੀਲ ‘ਚ ਕਰਵਾਇਆ ਗਿਆ। ਦੇਸ਼ ‘ਚ ਕੋਰੋਨਾ ਨਾਲ 490000 ਮੌਤਾਂ ਹੋ ਚੁੱਕੀਆਂ ਹਨ ਅਤੇ ਇਸ ਮਾਮਲੇ ‘ਚ ਇਹ ਦੁਨੀਆ ‘ਚ ਦੂਜੇ ਸਥਾਨ ‘ਤੇ ਹੈ। ਬ੍ਰਾਜ਼ੀਲ ਦੇ ਸਿਹਤ ਮੰਤਰਾਲੇ ਨੇ ਕਿਹਾ ਕਿ ਕੋਪਾ ਅਮਰੀਕਾ ‘ਚ ਹੁਣ ਤੱਕ 2927 ਕੋਰੋਨਾ ਟੈਸਟ ਹੋ ਚੁੱਕੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button