NationalTop News

ਬੋਰਵੈਲ ਚ ਡਿੱਗੇ 5 ਸਾਲ ਦੇ ਆਰੀਅਨ ਦੀ ਹੋਈ ਮੌਤ

ਰਾਜਸਥਾਨ ਦੇ ਦੌਸਾ ‘ਚ 5 ਸਾਲ ਦੇ ਆਰੀਅਨ ਨੂੰ ਆਖਿਰਕਾਰ ਬੋਰਵੈੱਲ ‘ਚੋਂ ਬਾਹਰ ਕੱਢ ਗਿਆ ਹੈ। ਪਰ ਉਦੋਂ ਤੱਕ ਬਹੁਤ ਦੇਰ ਹੋ ਗਈ ਸੀ। 9 ਦਸੰਬਰ ਨੂੰ ਦੁਪਹਿਰ 3.30 ਤੋਂ 4 ਵਜੇ ਤੱਕ ਸ਼ੁਰੂ ਹੋਇਆ ਬਚਾਅ ਕਾਰਜ 11 ਦਸੰਬਰ ਨੂੰ ਦੇਰ ਰਾਤ ਖਤਮ ਹੋਇਆ। ਸਰਕਾਰੀ ਜ਼ਿਲ੍ਹਾ ਹਸਪਤਾਲ ਦੌਸਾ ਦੇ ਚੀਫ਼ ਮੈਡੀਕਲ ਅਫ਼ਸਰ ਦੀਪਕ ਸ਼ਰਮਾ ਨੇ ਦੱਸਿਆ ਕਿ ਬਚਾਏ ਗਏ ਆਰੀਅਨ ਦੀ ਮੌਤ ਹੋ ਗਈ ਹੈ। ਬੱਚੇ ਨੂੰ ਇੱਥੇ ਲਿਆਂਦਾ ਗਿਆ ਸੀ ਤਾਂ ਜੋ ਹੋ ਸਕੇ ਤਾਂ ਅਸੀਂ ਉਸ ਦਾ ਬਿਹਤਰ ਇਲਾਜ ਕਰ ਸਕੀਏ। ਅਸੀਂ ਦੋ ਵਾਰ ਈਸੀਜੀ ਕੀਤੀ, ਜਿਸ ਵਿੱਚ ਬੱਚਾ ਮ੍ਰਿਤਕ ਪਾਇਆ ਗਿਆ।

5 ਸਾਲ ਦੇ ਆਰੀਅਨ ਦੇ ਬੋਰਵੈੱਲ ‘ਚ ਡਿੱਗੇ ਨੂੰ 50 ਘੰਟੇ ਤੋਂ ਜ਼ਿਆਦਾ ਸਮਾਂ ਬੀਤ ਚੁੱਕਾ ਹੈ। ਉਸ ਨੂੰ ਬਾਹਰ ਕੱਢਣ ਲਈ ਲਗਾਤਾਰ ਬਚਾਅ ਮੁਹਿੰਮ ਚਲਾਈ ਜਾ ਰਹੀ ਸੀ। NDRF ਅਤੇ SDRF ਦੀਆਂ ਟੀਮਾਂ ਆਰੀਅਨ ਤੱਕ ਪਹੁੰਚਣ ਲਈ ਇੱਕ ਸੁਰੰਗ ਬਣਾਈ ਗਈ। ਮੌਕੇ ‘ਤੇ ਮੌਜੂਦ ਅਧਿਕਾਰੀਆਂ ਅਨੁਸਾਰ ਬੀਤੀ ਰਾਤ ਤੋਂ ਆਰੀਅਨ ਦੇ ਕੈਮਰੇ ‘ਚ ਕਿਸੇ ਵੀ ਤਰ੍ਹਾਂ ਦੀ ਕੋਈ ਕਾਰਵਾਈ ਨਜ਼ਰ ਨਹੀਂ ਆਈ।ਪੀਲਿੰਗ ਮਸ਼ੀਨ ਦੇ ਖ਼ਰਾਬ ਤੋਂ ਬਾਅਦ ਬਚਾਅ ਕਾਰਜ ‘ਚ ਕਾਫੀ ਦੇਰੀ ਹੋਈ ਸੀ। ਪੀਲਿੰਗ ਮਸ਼ੀਨ ਵਿੱਚ ਤਕਨੀਕੀ ਨੁਕਸ ਪੈਣ ਕਾਰਨ ਟੋਆ ਪੁੱਟਣ ਅਤੇ ਬਚਾਅ ਕਾਰਜ ਦਾ ਕੰਮ ਕਰੀਬ 5 ਘੰਟੇ ਰੁਕਿਆ ਰਿਹਾ। ਦੌਸਾ ਦੇ ਜ਼ਿਲ੍ਹਾ ਕੁਲੈਕਟਰ ਨੇ ਕਿਹਾ ਕਿ ਆਰੀਅਨ ਨੂੰ ਬਚਾਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾ ਗਈ।ਆਰੀਅਨ ਦੌੜਦੇ ਹੋਏ ਕਿਤੇ ਜਾ ਰਿਹਾ ਸੀ ਕਿ ਅਚਾਨਕ ਉਸਦਾ ਪੈਰ ਤਿਲਕ ਗਿਆ ਅਤੇ ਉਹ ਬੋਰਵੈੱਲ ਵਿੱਚ ਡਿੱਗ ਗਿਆ। ਜਦੋਂ ਸਾਹਮਣੇ ਤੋਂ ਆ ਰਹੀ ਇਕ ਔਰਤ ਨੇ ਉਸ ਨੂੰ ਬੋਰਵੈੱਲ ‘ਚ ਡਿੱਗਦੇ ਦੇਖਿਆ ਤਾਂ ਉਹ ਉੱਚੀ-ਉੱਚੀ ਚੀਕਣ ਲੱਗੀ। ਔਰਤ ਨੇ ਜਲਦੀ ਹੀ ਇਸ ਬਾਰੇ ਆਰੀਅਨ ਦੇ ਪਰਿਵਾਰ ਨੂੰ ਸੂਚਿਤ ਕੀਤਾ। ਇਸ ਤੋਂ ਬਾਅਦ ਆਰੀਅਨ ਦੇ ਬਚਾਅ ਲਈ NDRF ਅਤੇ SDRAF ਦੀਆਂ ਟੀਮਾਂ ਨੂੰ ਮੌਕੇ ‘ਤੇ ਬੁਲਾਇਆ ਗਿਆ। ਪਰ ਅਖੀਰ ਕਈ ਕੋਸ਼ਿਸਾਂ ਦੇ ਬਾਵਜੂਦ ਵੀ ਬੱਚੇ ਦੀ ਜਾਨ ਨਹੀਂ ਬਚਾਈ ਜਾ ਸਕੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button