ਬੇਰਿਹਮੀ ਨਾਲ ਕੀਤਾ ਘਰ ‘ਚ ਵੜ੍ਹ ਕੇ ਔਰਤ ਦਾ ਕਤਲ
ਅੰਮ੍ਰਿਤਸਰ ਦੇ ਆਜ਼ਾਦ ਨਗਰ ‘ਚ ਇੱਕ ਬਹੁਤ ਹੀ ਵੱਡੀ ਵਾਰਦਾਤ ਹੋਈ |ਇਕ ਔਰਤ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਹਿਚਾਣ ਬਲਜੀਤ ਕੌਰ ਵਜੋਂ ਹੋਈ ਹੈ।
ਜਾਣਕਾਰੀ ਤੋਂ ਪਤਾ ਲੱਗਿਆ ਹੈ ਕਿ ਬਲਜੀਤ ਕੌਰ ਦਾ ਪਤੀ ਸੀ. ਆਰ. ਪੀ. ਐੱਫ. ‘ਚ ਡੀ.ਐੱਸ.ਪੀ. ਹੈ |ਜਿਸ ਸਮੇਂ ਇਹ ਕਤਲ ਹੋਇਆ ਉਸ ਸਮੇਂ ਇਹ ਘਰ ਵਿਚ ਇਕੱਲੀ ਸੀ | ਪਤੀ ਨਾਲ ਵਿਵਾਦ ਕਾਰਨ ਆਪਣੇ ਬੇਟੇ ਨਾਲ ਅਲੱਗ ਰਹਿੰਦੀ ਸੀ। ਜਾਣਕਾਰੀ ਮੁਤਾਬਕ ਦੋ ਲੋਕ ਇਸਦੇ ਘਰ ਆਏ ਸਨ, ਜਿਸ ਤੋਂ ਬਾਅਦ ਬਲਜੀਤ ਦੀ ਲਾਸ਼ ਘਰ ਵਿਚ ਪਈ ਮਿਲੀ।ਦੂਜੇ ਪਾਸੇ ਪਰਿਵਾਰ ਨੇ ਬਲਜੀਤ ਦੇ ਕਤਲ ਲਈ ਕਿਸੇ ‘ਤੇ ਵੀ ਸ਼ੱਕ ਨਹੀਂ ਪ੍ਰਗਟਾਇਆ ਹੈ। ਪਰਿਵਾਰ ਮੁਤਾਬਕ ਬਲਜੀਤ ਦਾ ਪਤੀ ਉਸ ਨੂੰ ਖਰਚਾ ਦਿੰਦਾ ਸੀ ਪਰ ਸ਼ੱਕ ਨਹੀਂ ਕੀਤਾ ਜਾ ਸਕਦਾ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਸਥਾਨਕ ਸਥਾਨਕ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ। ਇਸ ਮਾਮਲੇ ਸਬੰਧੀ ਪੁਲਿਸ ਦਾ ਕਹਿਣਾ ਹੈ ਕਿ ਇਸ ਕਤਲ ਕਾਂਡ ਦੀ ਵੱਖ-ਵੱਖ ਪਹਿਲੂਆਂ ‘ਤੇ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਕਿਸੇ ਨਤੀਜੇ ਤੱਕ ਪਹੁੰਚਿਆ ਜਾਵੇਗਾ।
Published by : Lovepreet kaur
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.