NewsBreaking NewsD5 specialPoliticsPunjab

ਬਿੱਟੂ ਸਰਪੰਚ ਨੇ ਖੜਕਾਇਆ ਕੈਪਟਨ, ਕੈਮਰੇ ਅੱਗੇ ਆਕੇ ਦਿੱਤੀ ਚੇਤਾਵਨੀ

ਬਠਿੰਡਾ : ਬਠਿੰਡਾ ਦੀ ਸਬ ਡਵੀਜਨ ਤਲਵੰਡੀ ਸਾਬੋ ਦੇ ਪਿੰਡ ਜਗਾ ਰਾਮ ਤੀਰਥ ਦੇ ਹਰਜਿੰਦਰ ਸਿੰਘ ਬਿੱਟੂ ਨੂੰ ਗੈਂਗਸਟਰ ਦੱਸਦਿਆਂ ਅਕਾਲੀ ਦਲ ਅਤੇ ਕਾਂਗਰਸ ‘ਚ ਛਿੜੀ ਜੰਗ ਤੋ ਬਾਅਦ ਹਰਜਿੰਦਰ ਸਿੰਘ ਬਿੱਟੂ ਨੇ ਖੁਦ ਮੀਡੀਆਂ ਸਾਹਮਣੇ ਆ ਕੇ ਅਹਿਮ ਖੁਲਾਸੇ ਕੀਤੇ ਹਨ। ਹਰਜਿੰਦਰ ਸਿੰਘ ਬਿੱਟੂ ਸਰਪੰਚ ਨੇ ਉਸ ਨੂੰ ਬਦਨਾਮ ਕਰਨ ਵਾਲਿਆਂ ਨੂੰ ਜਵਾਬ ਦੇਣ ਲਈ ਅਦਾਲਤ ਦਾ ਦਰਵਾਜ਼ਾ ਖੜਕਾਉਣ ਦੀ ਗੱਲ ਕਹੀ ਹੈ।

ਬਿੱਟੂ ਸਰਪੰਚ ਨੇ ਖੜਕਾਇਆ CAPTAIN, ਕੈਮਰੇ ਅੱਗੇ ਆਕੇ ਦਿੱਤੀ ਚੇਤਾਵਨੀ, ਹੁਣ ਵਾਪਸ ਲੈਣੇ ਪੈਣਗੇ ਜਾਂਚ ਦੇ ਹੁਕਮ

ਇਸ ਮਾਮਲੇ ‘ਚ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਵੀ ਆਪਣਾ ਪ੍ਰਤੀਕਰਮ ਦਿੱਤਾ ਹੈ। ਇਸ ਦੌਰਾਨ ਹਰਜਿੰਦਰ ਸਿੰਘ ਬਿੱਟ ਨੇ ਕਾਂਗਰਸ ਸਰਕਾਰ ਨੂੰ ਵੀ ਨਿਸ਼ਾਨੇ ‘ਤੇ ਲਿਆ ਹੈ। ਦੱਸ ਦਈਏ ਕਿ ਬੀਤੇ ਦਿਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋ ਸਬ ਡਵੀਜਨ ਤਲਵੰਡੀ ਸਾਬੋ ਦੇ ਹਰਜਿੰਦਰ ਸਿੰਘ ਬਿੱਟੂ ਨੂੰ ਗੈਂਗਸਟਰ ਦਸਦੇ ਹੋਏ ਅਕਾਲੀ ਨਾਲ ਸਬੰਧੀ ਹੋਣ ਦੀ ਗੱਲ ਆਖੀ ਗਈ ਸੀ।

ਮੁਅੱਤਲ DSP ਦਾ ਦਿਮਾਗੀ ਸੰਤੁਲਨ ਖ਼ਰਾਬ! ਕਾਂਗਰਸੀ ਮੰਤਰੀ ਆਸ਼ੂ ਨੇ ਕੀਤੇ ਖੁਲਾਸੇ

ਜਦੋ ਕਿ ਅਕਾਲੀ ਦਲ ਨੇ ਇੱਕ ਫੋਟੋ ਜਾਰੀ ਕਰਕੇ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਹਰਜਿੰਦਰ ਸਿੰਘ ਬਿੱਟੂ ਦੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਤਲਵੰਡੀ ਸਾਬੋ ਵਿਖੇ ਕਾਂਗਰਸ ਵਿੱਚ ਸ਼ਾਮਿਲ ਹੋਣ ਦਾ ਖੁਲਾਸਾ ਕੀਤਾ ਗਿਆ ਹੈ। ਪਰ ਹੁਣ ਹਰਜਿੰਦਰ ਸਿੰਘ ਬਿੱਟ ਨੇ ਆਪਣੇ ‘ਤੇ ਲੱਗੇ ਹੋਏ ਗੈਂਗਸਟਰ ਹੋਣ ਦੇ ਇਲਜ਼ਾਮਾ ਨੂੰ ਨਕਾਰਿਆ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਆਉਣ ਵਾਲੇ ਸਮੇਂ ‘ਚ ਇਹ ਮਾਮਲਾ ਕੀ ਮੋੜ ਲੈਂਦਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button