ਨਵੀਂ ਦਿੱਲੀ: 2024 ‘ਚ ਹੋਣ ਵਾਲੀਆਂ ਲੋਕ ਸਭਾਂ ਚੋਣਾ ਤੋਂ ਪਹਿਲਾ ਵਿਰੋਧੀਆਂ ਪਾਰਟੀਆਂ ਨੇ ਆਪਣਾ ਇਕ I.N.D.I.A ਨਾਂ ਦਾ ਗੱਠਜੋੜ ਬਣਾਇਆ ਹੈ। ਜਿਸ ਵਿਚ ਵੱਖ-ਵੱਖ ਪਾਰਟੀਆਂ ਸ਼ਾਮਲ ਹਨ। ਹੁਣ ਇਸ I.N.D.I.A ਗੱਠਜੋੜ ਦੀ ਤੀਸਰੀ ਅਗਾਮੀ ਮੀਟਿੰਗ 31 ਅਗਸਤ ਅਤੇ 1 ਸਤੰਬਰ ਨੂੰ ਹੋਣ ਜਾ ਰਹੀ ਹੈ। ਇਸ ਬੈਠਕ ਵਿਚ ਕਈ ਹੋਰ ਪਾਰਟੀਆਂ ਦੇ ਨਾਲ ਜੁੜਨ ਦੀ ਸੰਭਾਵਨਾ ਜਤਾਈ ਜਾ ਰਹੀ ਹੈ।
Akali Dal ਨੂੰ ਨਵੇਂ ਗਠਜੋੜ ਦਾ ਸੱਦਾ ?ਵੱਡੇ ਸਿਆਸੀ ਧਮਾਕੇ ਦੀ ਤਿਆਰੀ ਭਖੀ ਸਿਆਸਤ
ਉਥੇ ਹੀ ਦੂਜੇ ਪਾਸੇ ਬਸਪਾ ਮੁੱਖੀ ਮਾਇਆਵਤੀ ਨੇ ਟਵੀਟ ਕਰ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਨੇ ਵਿਰੋਧੀ ਧਿਰ ਦਾ ਗੱਠਜੋੜ I.N.D.I.A ‘ਚ ਸ਼ਾਮਲ ਹੋਣ ਅਤੇ ਨਾਲ ਮਿਲ ਕੇ ਚੋਣ ਲੜਣ ਤੋਂ ਸਾਫ ਇੰਨਕਾਰ ਕਰ ਦਿੱਤਾ ਹੈ। ਉਨ੍ਹਾਂ ਅੱਗੇ ਕਿਹਾ ਕਿ “ਬਸਪਾ, 2007 ਵਾਂਗ, ਵਿਰੋਧੀਆਂ ਦੇ ਜੁਗਾੜ/ਹੇਰਾਫੇਰੀ ਦੀ ਬਜਾਏ ਆਪਸੀ ਭਾਈਚਾਰਕ ਸਾਂਝ ਦੇ ਆਧਾਰ ‘ਤੇ ਕਰੋੜਾਂ ਅਣਗੌਲੇ/ਬਿਖਰੇ ਹੋਏ ਸਮਾਜ ਨੂੰ ਜੋੜ ਕੇ ਲੋਕ ਸਭਾ ਅਤੇ ਚਾਰ ਵਿਧਾਨ ਸਭਾਵਾਂ ਦੀਆਂ ਆਗਾਮੀ ਆਮ ਚੋਣਾਂ ਇਕੱਲੇ ਲੜੇਗੀ।” ਕੀ ਇਸ ਟਵੀਟ ਨਾਲ ਇਹ ਸੱਮਝਨਾ ਠੀਕ ਹੋਵੇਗਾ ਕਿ ਪੰਜਾਬ ਵਿਚ SAD-BSP ਗੱਠਜੋੜ ਹੁਣ ਖ਼ਤਮ ਹੋ ਗਿਆ ਹੈ।
2. बीएसपी, विरोधियों के जुगाड/जोड़तोड़ से ज्यादा समाज के टूटे/बिखरे हुए करोड़ों उपेक्षितों को आपसी भाईचारा के आधार पर जोड़कर उनकेे गठबंधन से सन 2007 की तरह अकेले आगामी लोकसभा तथा चार राज्यों में विधानसभा का आमचुनाव लडे़गी। मीडिया बार-बार भ्रान्तियाँ न फैलाए।
— Mayawati (@Mayawati) August 30, 2023
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.