PunjabTop News

ਬਠਿੰਡਾ ‘ਚ ਸਿੱਖ ਪ੍ਰਚਾਰਕ ‘ਤੇ ਹਮਲਾ, ਦਾੜੀ ਤੇ ਕੇਸ ਕੀਤੇ ਕਤਲ

ਬਠਿੰਡਾ ਵਿਚ ਸਿੱਖ ਪ੍ਰਚਾਰਕ ਦੀ ਦਾੜੀ ਅਤੇ ਸਿਰ ਦੇ ਕੇਸ ਕਤਲ ਕਰਨ ਦਾ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਬਠਿੰਡਾ ਦੇ ਖਿਆਲੀਵਾਲਾ ਪਿੰਡ ਦੀ ਹੈ। ਇਸ ਘਟਨਾ ਤੋਂ ਬਾਅਦ ਪੁਲਸ ਨੂੰ ਸੂਚਿਤ ਕੀਤਾ ਗਿਆ। ਪੁਲਸ ਨੇ ਇਕ ਵਿਅਕਤੀ ‘ਤੇ ਧਾਰਾ 295 ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਿਸ ਅੰਮ੍ਰਿਤਧਾਰੀ ਸਿੱਖ ਪ੍ਰਚਾਰਕ ਭਾਈ ਰਘਬੀਰ ਸਿੰਘ ਖਿਆਲੀਦੇ ਕੇਸ ਕਤਲ ਕੀਤੇ ਉਸਨੇ ਦੱਸਿਆ ਕਿ ਉਸ ਦੀ ਕਿਸੇ ਨਾਲ ਕੋਈ ਦੁਸ਼ਮਣੀ ਜਾਂ ਰੰਜਿਸ਼ ਨਹੀਂ ਹੈ। ਉਕਤ ਨੇ ਦੱਸਿਆ ਕਿ ਘਰ ਵਿਚ ਮਿਸਤਰੀਆਂ ਦਾ ਕੰਮ ਚੱਲ ਰਿਹਾ। ਇਸ ਦੌਰਾਨ ਦੋ ਵਿਅਕਤੀ ਆਏ ਅਤੇ ਉਸ ਨੂੰ ਪਿੱਛੋਂ ਆ ਕੇ ਫੜ ਲਿਆ।

ਇਸ ਦੌਰਾਨ ਇਕ ਵਿਅਕਤੀ ਨੇ ਕੈਂਚੀ ਨਾਲ ਉਸ ਦੀ ਦਾੜੀ ਅਤੇ ਸਿਰ ਦੇ ਕੇਸ ਕਤਲ ਕਰ ਦਿੱਤੇ। ਇਸ ਖਿੱਚ ਧੂਹ ਵਿਚ ਉਹ ਜ਼ਖਮੀ ਵੀ ਹੋਇਆ ਹੈ। ਫਿਲਹਾਲ ਪੁਲਸ ਵੱਲੋਂ ਸਾਰੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੇ ਜਾਣ ਦੀ ਗੱਲ ਆਖੀ ਜਾ ਰਹੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button