ਫਿਰੋਜ਼ਪੁਰ ਚ ਪ੍ਰਧਾਨ ਮੰਤਰੀ ਦਾ ਕਾਫ਼ਲਾ ਰੋਕਣ ਵਾਲੇ ਕਿਸਾਨਾਂ ਤੇ ਲਾਈ ਗਈ ਧਾਰਾ 302
ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਪ੍ਰਧਾਨ ਮੰਤਰੀ ਦੇ ਕਾਫ਼ਲੇ ਨੂੰ ਰੋਕਣ ਵਾਲੇ ਮੁਲਜ਼ਮਾਂ ਖ਼ਿਲਾਫ਼ ਫਿਰੋਜ਼ਪੁਰ ਪੁਲਿਸ ਵੱਲੋਂ ਦਰਜ ਕੀਤੇ ਗਏ ਮਾਮਲੇ ਵਿੱਚ ਪੁਲਿਸ ਨੇ ਆਈਪੀਸੀ ਦੀਆਂ ਧਾਰਾਵਾਂ ਵਧਾ ਦਿੱਤੀਆਂ ਹਨ ਅਤੇ ਮੁਲਜ਼ਮਾਂ ‘ਤੇ ਧਾਰਾ 307 ਵੀ ਲਗਾਈ ਗਈ ਹੈ। ਜਿਸ ਦਾ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਵਿਰੋਧ ਕੀਤਾ ਹੈ ਉਹਨਾਂ ਕਿਹਾ ਕਿ ਹੁਣ ਕਿਸਾਨਾਂ ਨੂੰ ਮਾਮਲੇ ਵਿੱਚ ਸੰਮਨ ਭੇਜੇ ਜਾ ਰਹੇ ਹਨ।5 ਜਨਵਰੀ, 2022 ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਫਿਰੋਜ਼ਪੁਰ ਪੀਜੀਆਈ ਸੈਟੇਲਾਈਟ ਸੈਂਟਰ ਦਾ ਨੀਂਹ ਪੱਥਰ ਰੱਖਣ ਲਈ ਆ ਰਹੇ ਸਨ, ਪਰ ਕੁਝ ਪ੍ਰਦਰਸ਼ਨਕਾਰੀਆਂ ਨੇ ਉਨ੍ਹਾਂ ਦੇ ਕਾਫਲੇ ਨੂੰ ਰੋਕ ਦਿੱਤਾ, ਜਿਸ ਕਾਰਨ ਪ੍ਰਧਾਨ ਮੰਤਰੀ ਨੂੰ ਖੜ੍ਹੇ ਹੋਣਾ ਪਿਆ। ਪਿੰਡ ਪਿਆਰੇਆਣਾ ਦੇ ਪੁਲ ਨੂੰ ਲਗਭਗ 15 ਮਿੰਟਾਂ ਲਈ ਬੰਦ ਰੱਖਿਆ ਗਿਆ। ਉਹਨਾਂ ਨੂੰ ਪ੍ਰੋਗਰਾਮ ਦਾ ਉਦਘਾਟਨ ਕੀਤੇ ਬਿਨਾਂ ਹੀ ਵਾਪਸ ਜਾਣਾ ਪਿਆ ਅਤੇ ਪੁਲਿਸ ਨੇ 25 ਅਣਪਛਾਤੇ ਵਿਅਕਤੀਆਂ ਵਿਰੁੱਧ ਕੇਸ ਦਰਜ ਕਰ ਲਿਆ ਸੀ।
ਪੁਲਿਸ ਨੇ ਆਈਪੀਸੀ ਦੀ ਧਾਰਾ 283 ਲਗਾਈ ਸੀ ਜੋ ਕਿ ਜ਼ਮਾਨਤਯੋਗ ਸੀ ਪਰ ਬਾਅਦ ਵਿੱਚ ਫਿਰੋਜ਼ਪੁਰ ਪੁਲਿਸ ਨੇ ਉਹਨਾਂ ਦੇ ਵਿਰੁੱਧ ਕੇਸ ਦੀਆਂ ਧਾਰਾਵਂ ਵਿੱਚ ਵਾਧਾ ਕਰ ਦਿੱਤਾ ਗਿਆ। ਇਸ ਮਾਮਲੇ ਵਿੱਚ 20/12/2022 ਨੂੰ ਕੁੱਝ ਹੋਰ ਧਰਾਵਾਂ ਜੋੜ ਦਿੱਤੀਆਂ ਗਈਆਂ। ਇਸ 307,353,341,186,149 ਅਤੇ 8B ਨੈਸ਼ਨਲ ਹਾਈਵੇਅ ਐਕਟ ਤੱਕ ਸ਼ਾਮਿਲ ਸੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.