ਫਿਰ ਬੱਲੇਬਾਜ਼ੀ ਕਰਦੇ ਦਿਖਣਗੇ ਸਚਿਨ – ਸਹਿਵਾਗ , ਜਾਣੋ ਕਿੱਥੇ ਹੋਵੇਗੀ ਟੀ20 ਸੀਰੀਜ਼
ਨਵੀਂ ਦਿੱਲੀ : ਮਾਸਟਰ ਬਲਾਸਟਰ ਸਚਿਨ ਤੇਂਦੁਲਕਰ, ਵੀਰੇਂਦਰ ਸਹਿਵਾਗ, ਬਰਾਇਨ ਲਾਰਾ ਤੇ ਮੁਥੈਈਆ ਮੁਰਲੀਧਰਨ ਜਿਹੇ ਦਿੱਗਜ ਕ੍ਰਿਕੇਟਰ ਅਗਲੇ ਮਹੀਨੇ 2 ਤੋਂ 21 ਮਾਰਚ ਤੱਕ ਰਾਏਪੁਰ ‘ਚ ਖੇਡੇ ਜਾਣ ਵਾਲੇ ‘ਅਨਅਕੈਡਮੀ ਸੜਕ ਸੁਰੱਖਿਆ ਵਿਸ਼ਵ ਸ਼੍ਰਖਲਾ ਟੀ20’ ‘ਚ ਇੱਕ ਵਾਰ ਫੇਰ ਮੈਦਾਨ ਤੇ ਵਾਪਸੀ ਕਰਨਗੇ। ਇਸਤੋਂ ਪਹਿਲਾਂ ਸ਼ੈਸਨ ਨੂੰ ਚਾਰ ਮੈਚਾਂ ਤੋਂ ਬਾਅਦ ਕੋਵਿਡ – 19 ਮਹਾਂਮਾਰੀ ਦੇ ਕਾਰਨ ਪਿਛਲੇ ਸਾਲ 11 ਮਾਰਚ ਨੂੰ ਰੱਦ ਕਰ ਦਿੱਤਾ ਗਿਆ ਸੀ। ਪ੍ਰਬੰਧਕਾਂ ਨੇ ਮੰਗਲਵਾਰ ਨੂੰ ਘੋਸ਼ਣਾ ਕੀਤੀ ਕੀ ਬਚੇ ਹੋਏ ਸਾਰੇ ਮੈਚ ਰਾਏਪੁਰ ‘ਚ 65,000 ਦਰਸ਼ਕਾਂ ਦੀ ਸਮਰੱਥਾ ਵਾਲੇ ਨਵੇਂ ਬਣਾਏ ਗਏ ਸ਼ਹੀਦ ਵੀਰ ਨਰਾਇਣ ਸਿੰਘ ਅੰਤਰਰਾਸ਼ਟਰੀ ਕ੍ਰਿਕੇਟ ਸਟੇਡੀਅਮ ‘ਚ ਖੇਡੇ ਜਾਣਗੇ।
RSS ਦੀ ਕਿਸਾਨਾਂ ਨੂੰ ਪੂਰੀ ਸਪੋਟ!ਖਤਰੇ ’ਚ ਆਈ ਮੋਦੀ ਦੀ ਕੁਰਸੀ?
ਪ੍ਰੈਸ ਰਿਲੀਜ਼ ਮੁਤਾਬਕ, ਸਚਿਨ ਤੇਂਦੁਲਕਰ ,ਵੀਰੇਂਦਰ ਸਹਿਵਾਗ , ਬਰਾਇਨ ਲਾਰਾ, ਬਰੇਟ ਲੀ , ਤੀਲਕਰਤਨੇ ਦਿਲਸ਼ਾਨ , ਮੁਥੈਈਆ ਮੁਰਲੀਧਰਨ ਦੇ ਨਾਲ ਕ੍ਰਿਕੇਟ ਖੇਡਣ ਵਾਲੇ ਪੰਜ ਦੇਸ਼ਾਂ ਦੇ ਕਈ ਦਿੱਗਜ ਇਸ ਸਾਲਾਨਾ ਟੀ20 ਕ੍ਰਿਕੇਟ ਟੂਰਨਾਮੈਂਟ ‘ਚ ਜਾਦੂ ਬਿਖੇਰਨਗੇ। ਇਸ ‘ਚ ਆਸਟ੍ਰੇਲੀਆ, ਦੱਖਣੀ ਅਫਰੀਕਾ , ਸ਼੍ਰੀਲੰਕਾ, ਵੈਸਟਇੰਡੀਜ਼ ਤੇ ਮੇਜ਼ਬਾਨ ਭਾਰਤ ਦੇ ਸਾਬਕਾ ਕ੍ਰਿਕੇਟਰ ਭਾਗ ਲੈਣਗੇ। ਇਸਦਾ ਪ੍ਰਬੰਧ ਦੇਸ਼ ‘ਚ ਸੜਕ ਸੁਰੱਖਿਆ ਨੂੰ ਲੈ ਕੇ ਜਾਗਰੂਕਤਾ ਫੈਲਾਉਣ ਲਈ ਕੀਤਾ ਜਾ ਰਿਹਾ ਹੈ। ਪ੍ਰੈਸ ਰਿਲੀਜ਼ ਮੁਤਾਬਕ , ਹਾਲਾਂਕਿ ਦੇਸ਼ ‘ਚ ਕ੍ਰਿਕੇਟ ਸਭ ਤੋਂ ਜਿਆਦਾ ਲੋਕਪ੍ਰਿਅਤਾ ਵਾਲੀ ਖੇਡ ਹੈ ਤੇ ਇੱਥੇ ਕ੍ਰਿਕੇਟਰਾ ਨੂੰ ਆਦਰਸ਼ ਨਾਇਕਾਂ ਦੇ ਤੌਰ ਤੇ ਦੇਖਿਆ ਜਾਂਦਾ ਹੈ। ਅਜਿਹੇ ‘ਚ ਇਸ ਲੀਗ ਦਾ ਉਦੇਸ਼ ਸੜਕਾਂ ਤੇ ਆਪਣੇ ਸੁਭਾਅ ਦੇ ਪ੍ਰਤੀ ਲੋਕਾਂ ਦੀ ਮਾਨਸਿਕਤਾ ‘ਚ ਬਦਲਾਅ ਲਿਆਉਣਾ ਹੈ।
🔴LIVE| ਕਿਸਾਨਾਂ ਨੂੰ ਜੇਲ੍ਹਾਂ ‘ਚੋਂ ਰਿਹਾਅ ਕਰਨ ਲੱਗੀ ਸਰਕਾਰ! ਦੀਪ ਸਿੱਧੂ ਦੇ ਵੱਡੇ ਖੁਲਾਸੇ!
ਰੋਡ ਸੇਫਟੀ ਸੀਰੀਜ਼ ‘ਚ ਭਾਰਤ ਨੰਬਰ 1 ਪੋਜ਼ੀਸ਼ਨ ਤੇ
ਰੋਡ ਸੇਫਟੀ ਸੀਰੀਜ਼ ‘ਚ ਇੰਡੀਆ ਲੀਜੈਂਡਸ ਦੀ ਟੀਮ ਦੋਵੇਂ ਮੈਚ ਜਿੱਤ ਕੇ ਟਾਪ ‘ਤੇ ਹੈ। ਸਾਊਥ ਅਫਰੀਕਾ ਨੇ ਇੱਕ ਮੈਚ ‘ਚ ਇੱਕ ਜਿੱਤ ਹਾਸਲ ਕਰ ਦੂਜੇ ਨੰਬਰ ਤੇ ਕਬਜ਼ਾ ਕੀਤਾ ਹੋਇਆ ਹੈ। ਸ਼੍ਰੀਲੰਕਾ ਨੇ 2 ਵਿੱਚੋਂ 1 ਮੈਚ ਜਿੱਤਿਆ ਤੇ ਆਸਟ੍ਰੇਲੀਆ ਨੇ ਇੱਕ ਮੈਚ ਤੇ ਵੈਸਟਇੰਡੀਜ਼ ਨੇ ਦੋਵੇਂ ਮੈਚ ਗਵਾਏ ਸਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.