ਫ਼ਰਾਂਸ ਦੇ ਅਧਿਆਪਕ ਦੀ ਹੈਵਾਨੀਅਤ, ਭਾਰਤ ਸਮੇਤ 9 ਦੇਸ਼ਾਂ ‘ਚ 89 ਨਾਬਾਲਗਾਂ ਦਾ ਕੀਤਾ ਜਿਨਸੀ ਸ਼ੋਸ਼ਣ

ਫ਼ਰਾਂਸ ਵਿੱਚ 79 ਸਾਲ ਦੇ ਇੱਕ ਸਾਬਕਾ ਅਧਿਆਪਕ ‘ਤੇ ਪੰਜ ਦਹਾਕਿਆਂ ਤੋਂ ਵੱਧ ਸਮੇਂ ਵਿੱਚ 89 ਨਾਬਾਲਗਾਂ ਨਾਲ ਜਬਰ -ਜਨਾਹ ਅਤੇ ਜਿਨਸੀ ਸ਼ੋਸ਼ਣ ਕਰਨ ਦਾ ਦੋਸ਼ ਲੱਗਿਆ ਹੈ। ਪ੍ਰੌਸੀਕਿਊਟਰ ਏਟੀਨ ਮਾਂਟੋ ਨੇ ਇਸ ਮੁਲਜ਼ਮ ਦੀ ਪਛਾਣ ਜਨਤਕ ਕਰ ਦਿੱਤੀ ਹੈ, ਤਾਂ ਜੋ ਹੋਰ ਪੀੜਤ ਸਾਹਮਣੇ ਆ ਸਕਣ। ਇਹ ਅਪਰਾਧ ਨੌਂ ਦੇਸ਼ਾਂ ਵਿੱਚ ਫੈਲਿਆ ਹੋਇਆ ਹੈ, ਜਿਸ ਵਿੱਚ ਭਾਰਤ ਵੀ ਸ਼ਾਮਲ ਹੈ। ਮੁਲਜ਼ਮ 2024 ਤੋਂ ਹਿਰਾਸਤ ਵਿੱਚ ਹੈ ਅਤੇ ਜਾਂਚਕਰਤਾ ਹੁਣ ਗਵਾਹਾਂ ਅਤੇ ਪੀੜਤਾਂ ਦੀ ਭਾਲ ਵਿੱਚ ਜੁਟੇ ਹੋਏ ਹਨ।ਪ੍ਰੌਸੀਕਿਊਟਰ ਨੇ ਕਿਹਾ ਕਿ ਮੁਲਜ਼ਮ ਦਾ ਨਾਮ ਪਹਿਲਾਂ ਇਸ ਲਈ ਨਹੀਂ ਦੱਸਿਆ ਗਿਆ ਸੀ, ਕਿਉਂਕਿ ਤੱਥਾਂ ਦੀ ਪੁਸ਼ਟੀ ਜ਼ਰੂਰੀ ਸੀ। ਹੁਣ ਨਾਮ ਜ਼ਾਹਰ ਕਰਨ ਦਾ ਮਕਸਦ ਹੈ ਕਿ ਸੰਭਾਵਿਤ ਪੀੜਤ ਖੁਦ ਅੱਗੇ ਆਉਣ ਅਤੇ ਨਿਆਂ ਦੀ ਪ੍ਰਕਿਰਿਆ ਵਿੱਚ ਮਦਦ ਕਰਨ। ਮੁਲਜ਼ਮ ਦਾ ਨਾਂ ਜੈਕ ਲੇਵਿਊਗਲ (Jacques Lévugle) ਹੈ, ਜੋ 1946 ਵਿੱਚ ਫ਼ਰਾਂਸ ਦੇ ਐਨੇਸੀ ਵਿੱਚ ਪੈਦਾ ਹੋਇਆ ਸੀ।ਲੇਵਿਊਗਲ ‘ਤੇ 1967 ਤੋਂ 2022 ਤੱਕ 13 ਤੋਂ 17 ਸਾਲ ਦੇ ਨਾਬਾਲਗਾਂ ਦੇ ਖਿਲਾਫ ਜਿਨਸੀ ਅਪਰਾਧ ਕਰਨ ਦੇ ਦੋਸ਼ ਹਨ। ਇਹ ਅਪਰਾਧ ਜਰਮਨੀ, ਸਵਿਟਜ਼ਰਲੈਂਡ, ਮੋਰੱਕੋ, ਨਾਈਜਰ, ਅਲਜੀਰੀਆ, ਫਿਲੀਪੀਨਜ਼, ਭਾਰਤ, ਕੋਲੰਬੀਆ ਅਤੇ ਫ੍ਰੈਂਚ ਖੇਤਰ ਨਿਊ ਕੈਲੇਡੋਨੀਆ ਵਿੱਚ ਹੋਏ ਸਨ। ਉਹ ਇਹਨਾਂ ਥਾਵਾਂ ‘ਤੇ ਫ੍ਰੀਲਾਂਸ ਅਧਿਆਪਕ ਅਤੇ ਇੰਸਟ੍ਰਕਟਰ ਵਜੋਂ ਕੰਮ ਕਰਦਾ ਸੀ।
ਪ੍ਰੌਸੀਕਿਊਟਰ ਮਾਂਟੋ ਨੇ ਦੱਸਿਆ ਕਿ ਮੁਲਜ਼ਮ ਇਹਨਾਂ ਦੇਸ਼ਾਂ ਵਿੱਚ ਘੁੰਮਦਾ ਸੀ ਅਤੇ ਜਿੱਥੇ ਵੀ ਵੱਸਦਾ, ਉੱਥੇ ਟਿਊਸ਼ਨ ਜਾਂ ਪੜ੍ਹਾਈ ਦੇ ਬਹਾਨੇ ਨੌਜਵਾਨਾਂ ਨੂੰ ਮਿਲਦਾ ਅਤੇ ਉਹਨਾਂ ਨਾਲ ਜਿਨਸੀ ਸਬੰਧ ਬਣਾਉਂਦਾ ਸੀ। ਉਸਦੀ ਭੂਮਿਕਾ ਵਿੱਚ ਗੁਫਾਵਾਂ ਦੇ ਵਿਗਿਆਨ (speleology) ਦਾ ਇੰਸਟ੍ਰਕਟਰ ਅਤੇ ਫ੍ਰੈਂਚ ਅਧਿਆਪਕ ਸ਼ਾਮਲ ਸੀ। ਪੀੜਤਾਂ ਨੇ ਜਾਂਚਕਰਤਾਵਾਂ ਨੂੰ ਦੱਸਿਆ ਕਿ ਉਹ ਉਹਨਾਂ ਨੂੰ ਵਿਦੇਸ਼ੀ ਭਾਸ਼ਾਵਾਂ ਸਿਖਾਉਣ ਅਤੇ ਸੱਭਿਆਚਾਰ ਬਾਰੇ ਜਾਗਰੂਕ ਕਰਨ ਵਿੱਚ ਕਾਫ਼ੀ ਸਮਾਂ ਲਗਾਉਂਦਾ ਸੀ। ਮਾਂਟੋ ਨੇ ਮੁਲਜ਼ਮ ਦੀ ਸ਼ਖਸੀਅਤ ਨੂੰ ਗੁੰਝਲਦਾਰ ਦੱਸਿਆ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




