NewsBreaking NewsD5 specialPunjab

ਫ਼ਤਹ‌ਿਗੜ੍ਹ ਸਾਹਿਬ : ਕੋਰੋਨਾ ਪੀੜਿਤ ਦੇ ਸੰਪਰਕ ‘ਚ ਆਏ ਵਿਅਕਤੀਆਂ ਦੀ ਪਛਾਣ

ਫ਼ਤਹ‌ਿਗੜ੍ਹ ਸਾਹਿਬ : ਪਿੰਡ ਨਰਾਇਣਗੜ੍ਹ ਛੰਨਾ ਵਿੱਚ ਇਕ ਨੌਜਵਾਨ ਜੋ ਜੀਂਦ ਹਰਿਆਣਾ ਤੋਂ ਕੰਬਾਈਨ ਨਾਲ ਕਣਕ ਦੀ ਵਾਢੀ ਕਰ ਕੇ 02 ਦਿਨ ਪਹਿਲਾਂ ਹੀ ਪਰਤਿਆ ਸੀ, ਦੀ ਕੋਰੋਨਾ ਸਬੰਧੀ ਰਿਪੋਰਟ ਪੌਜ਼ੀਟਿਵ ਆਉਣ ’ਤੇ ਉਸ ਨੂੰ ਇਲਾਜ ਲਈ ਗਿਆਨ ਸਾਗਰ ਹਸਪਤਾਲ ਬਨੂੜ ਵਿੱਚ ਦਾਖਲ ਕਰਵਾਇਆ ਗਿਆ ਹੈ। ਇਸ ਨੌਜਵਾਨ ਦੇ 06 ਹਾਈ ਰਿਸਕ ਕੰਟੈਕਟਸ ਜਿਨ੍ਹਾਂ ਵਿੱਚੋਂ 02 ਵਿਅਕਤੀ ਪਟਿਆਲਾ ਜ਼ਿਲ੍ਹੇ ਨਾਲ ਸਬੰਧਤ ਹਨ ਅਤੇ 23 ਲੋਅ ਰਿਸਕ ਕੰਟੈਕਟਸ ਕੁੱਲ 29 ਕੰਟੈਕਟਸ ਦੀ ਪਛਾਣ ਕਰ ਲਈ ਗਈ ਹੈ।

ਇਹ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਐਨ. ਕੇ. ਅਗਰਵਾਲ ਨੇ ਦੱਸਿਆ ਕਿ ਕੋਰੋਨਾ ਪੀੜਤ ਵਿਅਕਤੀ ਦੇ ਸਾਰੇ ਕਲੋਜ਼ ਕੰਟੈਕਟਜ਼ ਦੀ ਸਕਰੀਨਿੰਗ ਕੀਤੀ ਗਈ। ਜਿਨ੍ਹਾਂ ਨੂੰ ਕੋਈ ਵੀ ਖਾਂਸੀ ਬੁਖਾਰ ਜਾਂ ਸਾਹ ਲੈਣ ਵਿੱਚ ਕੋਈ ਦਿੱਕਤ ਆਦਿ ਦੇ ਲੱਛਣ ਨਹੀਂ ਹਨ। ਕਲੋਜ਼ ਕੰਟੈਕਟਸ ਦੇ ਵੱਲੋਂ ਘਰ ਘਰ ਜਾ ਕੇ ਸਰਵੇਖਣ ਕੀਤਾ ਜਾ ਰਿਹਾ ਹੈ। ਜਿਸ ਦੌਰਾਨ ਇਕ ਵਿਅਕਤੀ ਦੇ ਸੈਂਪਲ ਲੈ ਕੇ ਜਾਂਚ ਲਈ ਵੀ ਭੇਜੇ ਹਨ। ਕੋਰੋਨਾ ਪੀੜਤ ਸੈਂਪਲ ਲੈ ਕੇ ਜਾਂਚ ਲਈ ਭੇਜੇ ਜਾਣਗੇ। ਸਿਵਲ ਸਰਜਨ ਨੇ ਦੱਸਿਆ ਕਿ ਸਿਹਤ ਵਿਭਾਗ ਦੀਆਂ ਟੀਮਾਂ ਵਿਅਕਤੀ ਦੇ 02 ਹਾਈ ਰਿਸਕ ਕੰਟੈਕਟ ਵਿਅਕਤੀਆਂ ਨੂੰ ਜਿ਼ਲ੍ਹਾ ਹਸਪਤਾਲ, ਫਤਹਿਗੜ੍ਹ ਸਾਹਿਬ ਸ਼ਿਫਟ ਕੀਤਾ ਗਿਆ ਹੈ।

ਉਹਨਾਂ ਦੱਸਿਆ ਕਿ ਇਸ ਪਿੰਡ ਵਿੱਚ ਐਮਰਜੈਂਸੀ ਮੈਡੀਕਲ ਕੈਂਪ ਵੀ ਲਗਾਇਆ ਗਿਆ ਤੇ ਲੋਕਾਂ ਦੀ ਸਿਹਤ ਜਾਂਚ ਕੀਤੀ ਗਈ। ਉਹਨਾਂ ਦੱਸਿਆ ਕਿ 28 ਦਿਨ ਤੱਕ ਇਸ ਪਿੰਡ ਵਿੱਚ ਐਕਟਿਵ ਸਰਵੇਖਣ ਜਾਰੀ ਰਹੇਗਾ। ਸਿਵਲ ਸਰਜਨ ਨੇ ਦੱਸਿਆ ਕਿ ਜਿ਼ਲ੍ਹੇ ਨਾਲ ਸਬੰਧਤ ਦੋ ਔਰਤਾਂ  (ਪਿੰਡ ਹਵਾਰਾ ਕਲਾਂ) ਤੇ 01 ਪੁਰਸ਼ (ਮੰਡੀ ਗੋਬਿੰਦਗੜ੍ਹ), ਜੋ ਸ੍ਰੀ ਹਜ਼ੂਰ ਸਾਹਿਬ ਤੋਂ ਪਰਤੇ ਹਨ, ਪੌਜ਼ੀਟਿਵ ਪਾਏ ਗਏ ਹਨ ਤੇ ਲੁਧਿਆਣਾ ਵਿਖੇ ਜ਼ੇਰੇ ਇਲਾਜ ਹਨ। ਉਹ ਸ੍ਰੀ ਹਜ਼ੂਰ ਸਾਹਿਬ ਤੋਂ ਆ ਕੇ ਜਿ਼ਲ੍ਹਾ ਫ਼ਤਹਿਗੜ੍ਹ ਸਾਹਿਬ ਵਿੱਚ ਨਹੀਂ ਆਏ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button