PunjabPunjabTop News

ਫਰੀਦਕੋਟ ਅਦਾਲਤ ਵਿੱਚ ਜਾਰੀ ਰਹੇਗੀ ਕੋਟਕਪੂਰਾ ਗੋਲੀਕਾਂਡ ਅਤੇ ਬਹਿਬਲ ਗੋਲੀਕਾਂਡ ਮਾਮਲੇ ਦੀ ਸੁਣਵਾਈ

2015 ਚ ਵਾਪਰੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਬੇਅਦਬੀ ਮਾਮਲੇ ਨਾਲ ਜੁੜੇ ਦੋ ਅਹਿਮ ਮਾਮਲੇ ਕੋਟਕਪੂਰਾ ਗੋਲੀਕਾਂਡ ਅਤੇ ਬਹਿਬਲ ਗੋਲੀਕਾਂਡ ਮਾਮਲੇ ਵਿੱਚ  ਸੁਣਵਾਈ ਫਰੀਦਕੋਟ ਅਦਾਲਤ ਵਿੱਚ ਜਾਰੀ ਰਹੇਗੀ। ਇਸ ਸਬੰਧੀ 3 ਫਰਵਰੀ ਨੂੰ ਫਰੀਦਕੋਟ ਦੀ ਅਦਾਲਤ ਵਿੱਚ ਮੁਲਜ਼ਮਾਂ ਖਿਲਾਫ਼ ਦੋਸ਼ ਤੈਅ ਕਰਨ ਨੂੰ ਲੈਕੇ ਬਹਿਸ ਹੋ ਸਕਦੀ ਹੈ।ਕੋਟਕਪੂਰਾ ਗੋਲੀਕਾਂਡ ਮਾਮਲੇ ਦੀ ਸੁਣਵਾਈ ਫਰੀਦਕੋਟ ਅਦਾਲਤ ‘ਚ ਜਾਰੀ ਰਹੇਗੀ ਜਿਸ ਸਬੰਧੀ 3 ਫਰਵਰੀ ਨੂੰ ਫਰੀਦਕੋਟ ਦੀ ਅਦਾਲਤ ‘ਚ ਅਰੋਪੀਆ ਖਿਲਾਫ ਦੋਸ਼ ਤੈਅ ਕਰਨ ਨੂੰ ਲੈਕੇ ਬਹਿਸ ਹੋ ਸਕਦੀ ਹੈ।

ਜਾਣਕਾਰੀ ਮੁਤਾਬਿਕ ਬਹਿਬਲ ਗੋਲੀਕਾਂਡ ਦੇ ਕੁਝ ਦੋਸ਼ੀਆਂ ਵੱਲੋਂ ਹਾਈਕੋਰਟ ‘ਚ ਦਾਖਲ ਇੱਕ ਅਰਜ਼ੀ ‘ਤੇ ਫੈਸਲਾ ਦਿੰਦੇ ਹੋਏ ਬਹਿਬਲ ਗੋਲੀਕਾਂਡ ਨਾਲ ਜੁੜੇ ਮਾਮਲੇ ਦੀ ਸੁਣਵਾਈ ਲਈ ਚੰਡੀਗੜ ਅਦਾਲਤ ‘ਚ ਕੇਸ ਟਰਾਂਸਫਰ ਕਰ ਦਿੱਤਾ ਗਿਆ ਸੀ ਕਿਉਂਕਿ ਕੋਟਕਪੂਰਾ ਗੋਲੀਕਾਂਡ ਮਾਮਲਾ ਵੀ ਇਸੇ ਮਾਮਲੇ ਨਾਲ ਜੁੜਿਆ ਹੋਣ ਅਤੇ ਕਈ ਦੋਸ਼ੀ ਦੋਨਾਂ ਕੇਸਾਂ ‘ਚ ਇੱਕੋ ਹੋਣ ਕਾਰਨ ਕਰੀਬ ਛੇ ਮਹੀਨੇ ਪਹਿਲਾਂ ਫਰੀਦਕੋਟ ਅਦਾਲਤ ਵੱਲੋਂ ਹਾਈਕੋਰਟ ਨੂੰ ਇੱਕ ਪੱਤਰ ਲਿਖ ਇਸ ਕੇਸ ਨੂੰ ਵੀ ਚੰਡੀਗੜ ਟਰਾਂਸਫਰ ਕਰਨ ਦੀ ਰਾਏ ਮੰਗੀ ਗਈ ਸੀ।

ਹਲੇ ਤੱਕ ਇਸ ਮਾਮਲੇ ‘ਚ ਹਾਈਕੋਰਟ ਵੱਲੋਂ ਕੋਈ ਫੈਸਲਾ ਨਾ ਕਿਤੇ ਜਾਣ ਤੋਂ ਬਾਅਦ ਫਰੀਦਕੋਟ ਅਦਾਲਤ ਵੱਲੋਂ ਇਸ ਮਾਮਲੇ ਦੀ ਸੁਣਵਾਈ ਨੂੰ ਹੋਰ ਨਾ ਲਮਕਉਣ ਨੂੰ ਲੈਕੇ ਇਸ ਕੇਸ ਦੀ ਸੁਣਵਾਈ ਮੁੜ ਤੋਂ ਸ਼ੁਰੂ ਕਰਨ ਦਾ ਫੈਸਲਾ ਲਿਆ ਗਿਆ ਹੈ। ਸੁਣਵਾਈ ਦੀ ਤਰੀਕ 3 ਫਰਵਰੀ ਤੈਅ ਕੀਤੀ ਗਈ ਹੈ। ਜਿਸ ਤਰੀਕ ਨੂੰ ਮੁਲਜ਼ਮਾਂ ਖ਼ਿਲਾਫ਼ ਦੋਸ਼ ਤੈਅ ਕਰਨ ਨੂੰ ਲੈਕੇ ਬਹਿਸ ਕੀਤੀ ਜਾ ਸਕਦੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button