Breaking NewsD5 specialNewsPunjabTop News

ਪੱਤਰਕਾਰ ਬਲਤੇਜ ਪੰਨੂ ਨੇ ਡਾਇਰੈਕਟਰ ਮੀਡੀਆ ਰਿਲੇਸ਼ਨ ਦਾ ਅਹੁਦਾ ਸਾਂਭਿਆ

ਕੈਨੇਡਾ ਦੇ ਨਾਮੀ ਪੰਜਾਬੀ ਰੇਡੀਓ ਅਤੇ ਟੀਵੀ ਚੈਨਲਾਂ ਲਈ ਕਰ ਚੁੱਕੇ ਹਨ ਕੰਮ

ਚੰਡੀਗੜ੍ਹ – ਸੀਨੀਅਰ ਪੱਤਰਕਾਰ  ਬਲਤੇਜ ਪੰਨੂ ਨੂੰ ਅੱਜ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵੱਲੋਂ  ਡਾਇਰੈਕਟਰ ਮੀਡੀਆ ਰਿਲੇਸ਼ਨ ਦੇ ਅਹੁਦੇ ‘ਤੇ  ਨਿਯੁਕਤ ਕੀਤਾ ਗਿਆ ਹੈ। ਕੌਮਾਂਤਰੀ ਪੱਧਰ ਤੇ  ਪੱਤਰਕਾਰੀ ਦੇ ਖੇਤਰ ਵਿੱਚ  ਆਪਣੀ ਪਹਿਚਾਣ ਬਣਾ ਚੁੱਕੇ ਪੰਨੂ  ਕੌਮਾਂਤਰੀ ਅਤੇ ਕੌਮੀ  ਮੀਡੀਆ  ਵੇਖਣਗੇ।

ਜ਼ਿਕਰਯੋਗ ਹੈ ਕਿ  ਬਲਤੇਜ ਪੰਨੂ  ਕੈਨੇਡਾ ਦੇ ਕਈ ਨਿੱਜੀ  ਪੰਜਾਬੀ ਟੀ ਵੀ ਚੈਨਲਾਂ ਅਤੇ ਰੇਡੀਓ   ਦੇ ਨਾਲ ਕੰਮ ਕਰ ਚੁੱਕੇ ਹਨ। ਉਹ  ਇਕ ਸਰਗਰਮ ਸਮਾਜਿਕ  ਕਾਰਕੁਨ  ਦੇ ਤੌਰ ਤੇ ਵੀ  ਵੱਧ ਚੜ੍ਹ ਕੇ ਆਪਣਾ ਹਿੱਸਾ ਪਾਉਂਦੇ ਰਹੇ ਹਨ। ਇਸ ਦੇ ਨਾਲ ਹੀ  ਉਹ ਹਰ ਗੰਭੀਰ ਤੇ ਉੱਘੇ ਮਸਲੇ ਤੇ  ਵਿਸਤਾਰ ਨਾਲ ਲਿਖਦੇ ਰਹੇ ਹਨ।

ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ  ਕਿਸਾਨੀ ਸੰਘਰਸ਼ ਦੇ ਸਮੇਂ  ਉਹ ਲਗਾਤਾਰ ਨਾ ਸਿਰਫ਼  ਮੋਰਚਿਆਂ ਵਿੱਚ ਜਾ ਕੇ  ਕਿਸਾਨਾਂ ਨਾਲ ਗੱਲਬਾਤ ਕਰਦੇ ਰਹੇ  ਸਗੋਂ  ਕਿਸਾਨੀ ਸੰਘਰਸ਼ ਦੇ ਹਰ ਪੱਖ ਨੂੰ  ਬਹੁਤ ਹੀ ਤਰਤੀਬ ਦੇ ਨਾਲ  ਕਲਮਬੱਧ ਵੀ ਕੀਤਾ।

ਇਸ ਤੋਂ ਇਲਾਵਾ ਬਲਤੇਜ ਪੰਨੂੰ ਨੇ ਆਪਣੇ ਹਮ ਖਿਆਲੀ ਸ਼ਖ਼ਸੀਅਤਾਂ  ਅਤੇ  ਲੋਕਾਂ ਨੂੰ ਨਾਲ ਲੈ ਕੇ ਕੈਪਟਨ ਸਰਕਾਰ ਵੇਲੇ ਸ਼ਾਂਤਮਈ  ਵੱਢੀ  ਮੁਹਿੰਮ  “ਮਰੋ ਜਾਂ ਵਿਰੋਧ ਕਰੋ’ ਛੇੜੀ ਅਤੇ ਨਸ਼ਿਆਂ ਦੇ ਖ਼ਿਲਾਫ਼ ਲਗਾਤਾਰ ਲਿਖਦੇ ਰਹੇ। ਇਸੇ ਤਰ੍ਹਾਂ  ਪੰਜਾਬ ਦੇ ਹਿੱਤਾਂ ਲਈ  ਵੱਖ ਵੱਖ ਮਸਲਿਆਂ ਨੂੰ  ਬੜੇ ਹੀ ਤਫ਼ਸੀਲ ਦੇ ਨਾਲ  ਆਪਣੀਆਂ ਲਿਖਤਾਂ  ਲਿਖਤਾਂ ਅਤੇ ਟੀਵੀ ਸਕਰੀਨ ਜ਼ਰੀਏ ਨਸ਼ਰ ਕਰਦੇ ਰਹਿੰਦੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button