InternationalPunjabTop News

ਪੰਜਾਬੀ ਨੂੰ ਕੈਨੇਡਾ ‘ਚ ਬਣਦਾ ਸਥਾਨ ਦੇਣ ਦਾ ਮਤਾ ਪਾਸ

ਸਰੀ ਵਿਖੇ ਸਲਾਨਾ ਸਮਾਗਮ ਦੌਰਾਨ ਵੱਡੀ ਗਿਣਤੀ 'ਚ ਲੇਖਕ, ਬੁੱਧੀਜੀਵੀ ਹੋਏ ਸ਼ਾਮਲ

ਚੰਡੀਗੜ੍ਹ/ਕੈਨੇਡਾ (ਅਵਤਾਰ ਸਿੰਘ ਭੰਵਰਾ) : ਪੰਜਾਬ ਭਵਨ ਸਰੀ ਦੇ ਸਲਾਨਾ ਸਮਾਗਮ-4 ਦੇ ਦੌਰਾਨ ਇਕਤੱਰ ਹੋਏ ਦੇਸ਼-ਪ੍ਰਦੇਸ਼ ਤੋਂ ਆਏ ਲੇਖਕਾਂ, ਪੱਤਰਕਾਰਾਂ, ਬੁੱਧੀਜੀਵੀਆਂ, ਪ੍ਰਸਿੱਧ ਪੰਜਾਬੀਆਂ ਨੇ ਕੈਨੇਡਾ ਸਰਕਾਰ ਤੋਂ ਮੰਗ ਕੀਤੀ ਕਿ ਕੈਨੇਡਾ ਵਿੱਚ ਪੰਜਾਬੀ ਬੋਲੀ ਨੂੰ ਬਣਦਾ ਮਾਣ ਸਤਿਕਾਰ ਦਿੱਤਾ ਜਾਵੇ।

ਇਜਲਾਸ ਸ਼ੁਰੂ ਹੁੰਦੇ ਸਾਰ ਹੋਇਆ ਹੰਗਾਮਾ, ਵਿਰੋਧੀਆਂ ਨੇ ਬਣਾਈ ਰਣਨੀਤੀ! ਫੇਰ ਪੈ ਗਿਆ ਰੌਲਾ | D5 Channel Punjabi

ਇੱਕ ਮਤੇ ਰਾਹੀਂ ਇਕੱਠ ਨੇ ਹੱਥ ਖੜੇ ਕਰਕੇ ਇਸ ਮਤੇ ਨੂੰ ਪ੍ਰਵਾਨਗੀ ਦਿੱਤੀ ਗਈ ਕਿ ਲਗਭਗ ਸਵਾ ਸੌ ਵਰ੍ਹਿਆਂ ਤੋਂ ਪੰਜਾਬੀ ਇਸ ਮੁਲਕ ਵਿੱਚ ਵੱਡੀ ਗਿਣਤੀ ‘ਚ ਵਸਦੇ ਹਨ ਅਤੇ ਪੰਜਾਬੀਆਂ ਦਾ ਕੈਨੇਡਾ ਦੇ ਵਿਕਾਸ ‘ਚ ਵੱਡਾ ਯੋਗਦਾਨ ਵੀ ਹੈ, ਪਰ ਉਹਨਾ ਦੀ ਮਾਂ-ਬੋਲੀ ਪੰਜਾਬੀ ਨੂੰ ਬਣਦਾ ਸਥਾਨ ਸਰਕਾਰ ਵਲੋਂ ਨਾ ਦੇਣਾ, ਵੱਡੀ ਬੇਇਨਸਾਫੀ ਹੈ। ਇਸ ਸਮਾਗਮ ਦੌਰਾਨ ਪੰਜਾਬ, ਪੰਜਾਬੀਅਤ ਅਤੇ ਪੰਜਾਬੀ ਨਾਲ ਜੁੜੇ ਅਨੇਕਾਂ ਵਿਸ਼ਿਆਂ ਉਤੇ ਵਿਦਵਾਨਾਂ ਨੇ ਚਰਚਾ ਕੀਤੀ।

ਹੁਣ ਨਹੀਂ ਟਲਦੇ Kisan, ਸਰਕਾਰ ਨੂੰ ਲੈਣਾ ਪਊ ਵੱਡਾ ਫੈਸਲਾ, ਕਿਸਾਨਾਂ ਨੂੰ ਮਿਲੂ ਇਨਸਾਫ਼ | D5 Channel Punjabi

ਸਮਾਗਮ ਵਿੱਚ ਡਾ: ਸਾਧੂ ਸਿੰਘ, ਸਾਧੂ ਬਿਨਿੰਗ, ਸੁੱਖੀ ਬਾਠ, ਡਾ: ਸਾਹਿਬ ਸਿੰਘ, ਰਵਿੰਦਰ ਸਹਿਰਾਅ, ਗੁਰਦਿਆਲ ਰੌਸ਼ਨ, ਪ੍ਰਿੰਸੀਪਲ ਗੁਰਮੀਤ ਸਿੰਘ ਪਲਾਹੀ, ਸਵਰਾਜ ਕੌਰ ਅਮਰੀਕਾ, ਡਾ: ਸਤੀਸ਼ ਵਰਮਾ, ਅਸ਼ੋਕ ਭੌਰਾ, ਗਿਆਨ ਸਿੰਘ ਸੰਧੂ, ਬਲਵਿੰਦਰ ਕੌਰ ਬਰਾੜ, ਇੰਦਰਜੀਤ ਸਿੰਘ ਧਾਮੀ, ਗਾਇਕ ਮਲਕੀਤ ਸਿੰਘ, ਪ੍ਰਿਥੀਪਾਲ ਸਿੰਘ ਸੋਹੀ, ਸਰਬਜੀਤ ਸੋਹੀ, ਜਰਨੈਲ ਸਿੰਘ ਆਰਟਿਸਟ, ਅਜਮੇਰ ਰੋਡੇ, ਡਾ: ਬਬਨੀਤ ਕੌਰ, ਜਸਬੀਰ ਮੰਗੂਵਾਲ, ਇੰਦਰਜੀਤ ਕੌਰ ਸਿੱਧੂ ਸਮੇਤ ਵੱਡੀ ਗਿਣਤੀ ‘ਚ ਲੇਖਕ ਅਤੇ ਪੰਜਾਬੀ ਪ੍ਰੇਮੀ ਹਾਜ਼ਰ ਸਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button