ਪੰਜਾਬੀ ਗਾਇਕ ਜੱਸ ਬਾਜਵਾ, ਸੋਨੀਆ ਮਾਨ ਅਤੇ ਕਿਸਾਨ ਨੇਤਾਵਾਂ ਦੇ ਖਿਲਾਫ਼ ਕੇਸ ਦਰਜ
ਚੰਡੀਗੜ੍ਹ : ਕਿਸਾਨਾਂ ਦੇ ਵੱਲੋਂ ਚੰਡੀਗੜ੍ਹ ‘ਚ ਧਰਨੇ ਨੂੰ ਲੈ ਕੇ ਚੰਡੀਗੜ੍ਹ ਪੁਲਿਸ ਨੇ ਪੰਜਾਬੀ ਗਾਇਕ ਜੱਸ ਬਾਜਵਾ, ਅਦਾਕਾਰ ਸੋਨੀਆ ਮਾਨ, ਲੱਖਾ ਸਿਧਾਣਾ, ਕਿਸਾਨ ਨੇਤਾ ਬਲਦੇਵ ਸਿੰਘ ਸਿਰਸਾ, ਰਾਜਿੰਦਰ ਸਿੰਘ ਦੀਪਵਾਲਾ ਅਤੇ ਹੋਰ ਨੇਤਾਵਾਂ ਦੇ ਖਿਲਾਫ ਕੇਸ ਦਰਜ ਕੀਤਾ ਗਿਆ ਹੈ।
Narendra Tomar ਤੇ Modi ਦਾ ਹੁਣੇ ਆਇਆ ਬਿਆਨ,ਸਰਕਾਰ ਮੰਨੇਗੀ ਗੱਲ
ਇਨ੍ਹਾਂ ਸਾਰਿਆ ਨੂੰ ਆਈਪੀਸੀ ਦੀ ਧਾਰਾ 186,188, 332, 353,147, 148 ਅਤੇ 149 ਦੇ ਤਹਿਤ ਨਾਮਜ਼ਦ ਕੀਤਾ ਗਿਆ ਹੈ। ਇਨ੍ਹਾਂ ‘ਚ ਇੱਕ ਧਾਰਾ ਗੈਰ – ਜ਼ਮਾਨਤੀ ਹੈ। ਜੱਸ ਬਾਜਵਾ ਅਤੇ ਸੋਨੀਆ ਮਾਨ ਨੇ ਕਿਹਾ ਕਿ ਉਹ ਦੋਵੇਂ ਤਾਂ ਚੰਡੀਗੜ੍ਹ ‘ਚ ਦਾਖਲ ਹੀ ਨਹੀਂ ਹੋ ਪਾਏ। ਅਜਿਹੇ ‘ਚ ਪੁਲਿਸ ਨੇ ਕਿਸ ਆਧਾਰ ‘ਤੇ ਕੇਸ ਦਰਜ ਕਰ ਲਿਆ। ਕਿਸਾਨ ਨੇਤਾ ਬਲਦੇਵ ਸਿੰਘ ਸਿਰਸਾ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਨਿਸ਼ਾਨੇ ‘ਤੇ ਚੰਡੀਗੜ੍ਹ ਪੁਲਿਸ ਕਿਸਾਨਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ ਪਰ ਕਿਸਾਨ ਡਰਨ ਵਾਲੇ ਨਹੀਂ ਹਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.