Breaking NewsD5 specialNewsPoliticsPunjabTop News

ਪੰਜਾਬ ਦੇ ਬਜਟ ਨੂੰ ਲੈ ਕੇ ਨਵਜੋਤ ਸਿੱਧੂ ਦਾ ਸਟੈਂਡ, ਕਰਜ਼ੇ ਨੂੰ ਲੈ ਕੇ ਕਹੀਆਂ ਇਹ ਗੱਲਾਂ

ਚੰਡੀਗੜ੍ਹ  : ਪੰਜਾਬ ਦਾ ਬਜਟ 5 ਮਾਰਚ ਨੂੰ ਪੇਸ਼ ਕੀਤਾ ਜਾਵੇਗਾ ਹੈ। ਇਸ ਤੋਂ ਪਹਿਲਾਂ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਬਜਟ ਦੇ ਬਾਰੇ ਆਪਣਾ ਸਟੈਂਡ ਰੱਖਿਆ ਗਿਆ ਹੈ। ਫੇਸਬੁਕ ਪੇਜ ‘ਤੇ ਵੀਡੀਓ ਸ਼ੇਅਰ ਕਰ ਸਿੱਧੂ ਨੇ ਕਰਜ਼ੇ ‘ਚ ਡੁੱਬੇ ਰਾਜਾਂ ਦੇ ਬਾਰੇ ਚਿੰਤਾ ਵਿਅਕਤ ਕਰਦੇ ਹੋਏ ਕਿਹਾ ਕਿ ਸ਼ਾਸਕਾਂ ਨੇ ਪੰਜਾਬ ਨੂੰ ਲੁੱਟ ਲਿਆ ਹੈ ਅਤੇ ਇਹ ਸਿਰਫ ਪੰਜਾਬ ਦਾ ਹੱਕ ਮਾਰ ਕੇ ਆਪਣਾ ਢਿੱਡ ਭਰਨ ‘ਚ ਲੱਗੇ ਹੋਏ ਹਨ। ਇਸ ਕਾਰਨ ਹੀ ਪੰਜਾਬ ਲਗਾਤਾਰ ਕਰਜ਼ੇ ‘ਚ ਡੁੱਬਦਾ ਜਾ ਰਿਹਾ ਹੈ।

🔴LIVE|| ਅਜੇ ਦੇਵਗਨ ਦੀ ਗੱਡੀ ਘੇਰਨ ਵਾਲਾ ਜੇਲ੍ਹ ਤੋਂ ਆਇਆ ਬਾਹਰ ਦਿੱਲੀ ਪੁਲਿਸ ਨੇ ਖੋਲ੍ਹੇ ਬਾਰਡਰ ,

ਸਿੱਧੂ ਨੇ ਕਿਹਾ ਕਿ ਪੈਸਾ ਤਾਂ ਆ ਰਿਹਾ ਹੈ ਪਰ ਕਰਜ਼ੇ ‘ਚ ਚਲਾ ਜਾਂਦਾ ਹੈ। ਇਹ ਚਿੰਤਾ ਦਾ ਵਿਸ਼ਾ ਹੈ ਕਿ ਜੇਕਰ ਪੈਸਾ ਆ ਰਿਹਾ ਹੈ ਤਾਂ ਇਹ ਹਸਪਤਾਲਾਂ, ਸਰਕਾਰੀ ਸਕੂਲਾਂ, ਵੈਟਰਨਰੀ ਡਾਕਟਰਾਂ, ਹੜਤਾਲਾਂ ਕਰ ਰਹੇ ਅਧਿਆਪਕਾਂ  ਦੇ ਕੋਲ ਕਿਉਂ ਨਹੀਂ ਜਾਂਦਾ।  ਸਿੱਧੂ ਨੇ ਕਿਹਾ ਕਿ ਬਜਟ ਦਾ ਐਸਟੀਮੇਟ 88 ਹਜ਼ਾਰ ਕਰੋੜ ਰੁਪਏ ਦਾ ਹੈ ਪਰ ਇਸ ਵਿੱਚ ਤੋਂ 67 ਹਜ਼ਾਰ ਕਰੋੜ ਰੁਪਏ ਦੀਆਂ ਦੇਣਦਾਰੀਆਂ ਹੀ ਹਨ।

ਜਿਹੜੇ ਸਿੰਘ ਨੇ ਘੇਰੀ ਸੀ ਅਜੇ ਦੇਵਗਨ ਦੀ ਗੱਡੀ ਜੇਲ੍ਹ ਤੋਂ ਬਾਹਰ ਆਉਣ ਸਾਰ ਉਹਨੇ ਕਰਤਾ ਧਮਾਕਾ !

ਉਨ੍ਹਾਂ ਨੇ ਕਿਹਾ ਕਿ ਰਾਜ ‘ਚ ਇਹ ਹਾਲਾਤ ਹਨ ਕਿ ਕਰਜ਼ ਵਾਪਸ ਕਰਨ ਲਈ ਕਰਜ਼ ਲੈਣਾ ਪੈ ਰਿਹਾ ਹੈ ਤਾਂ ਫਿਰ ਅਸੀ ਵਿਕਾਸ ਦੀ ਗੱਲ ਕਿਵੇਂ ਸੋਚ ਸਕਦੇ ਹਨ। ਇਸਦੇ ਨਾਲ ਹੀ ਪੰਜਾਬ ਦੀਆਂ ਸਰਕਾਰਾਂ ‘ਤੇ ਤੰਜ ਕਸਦਿਆਂ ਸਿੱਧੂ ਨੇ ਕਿਹਾ ਕਿ ਰਾਜ ਦੇ ਕੋਲ ਹਰ ਤਰ੍ਹਾਂ ਦੇ ਟੈਕਸ ਇਕੱਠੇ  ਕਰਕੇ 33 ਹਜ਼ਾਰ ਕਰੋੜ ਰੁਪਿਆ ਆ ਰਿਹਾ ਹੈ, ਜਦੋਂ ਕਿ ਤਾਮਿਲਨਾਡੂ ਸਿਰਫ਼ ਐਕਸਾਈਜ ਟੈਕਸ ਤੋਂ ਹੀ 32 ਹਜ਼ਾਰ ਕਰੋੜ ਰੁਪਏ ਕਮਾ ਰਿਹਾ ਹੈ ਤਾਂ ਫਿਰ ਪੰਜਾਬ ਕਿੱਥੇ ਸਟੈਂਡ ਕਰਦਾ ਹੈ। ਅਖੀਰ ‘ਚ ਸਿੱਧੂ ਨੇ ਕਿਹਾ ਕਿ ਉਨ੍ਹਾਂ ਦੀ ਕਿਸੇ  ਦੇ ਨਾਲ ਕੋਈ ਨਿਜੀ ਲੜਾਈ ਨਹੀਂ ਹੈ, ਸਗੋਂ ਉਹ ਵਿਵਸਥਾ  ਦੇ ਖਿਲਾਫ ਲੜ ਰਹੇ ਹਾਂ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button