Breaking NewsD5 specialIndiaInternationalNews

India-China ਫ਼ੌਜ ਦੀ ਮੁੱਠਭੇੜ ਵਾਲੀ Live ਵੀਡੀਓ ਆਈ ਸਾਹਮਣੇ, ਦੇਖੋ ਭਾਰਤੀ ਸ਼ੇਰਾਂ ਦੇ ਜਿਗਰੇ

ਭਾਰਤ ਤੇ ਚੀਨ ਦੀਆਂ ਫ਼ੌਜਾਂ ਦੇ ਵਿਚਾਲੇ ਗਲਵਾਨ ਘਾਟੀ ‘ਚ ਹੋਈ ਹਿੰਸਕ ਝੜਪ ਨੂੰ ਲੈ ਕੇ ਅੱਜ ਪੂਰੇ ਦੇਸ਼ ‘ਚ ਗੁੱਸਾ ਹੈ। ਚੀਨੀ ਸੈਨਿਕਾਂ ਦੁਆਰਾ ਕੀਤੇ ਗਏ ਧੋਖੇ ਦੇ ਚੱਲਦਿਆਂ ਭਾਰਤ ਨੇ ਆਪਣੇ 20 ਸੈਨਿਕਾਂ ਨੂੰ ਖੋਹ ਦਿੱਤਾ। ਹੁਣ ਇਸ ਖੂਨੀ ਸੰਘਰਸ਼ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ। ਦਰਅਸਲ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਤੇਜੀ ਨਾਲ ਵਾਇਰਲ ਹੋ ਰਿਹਾ ਹੈ, ਜਿਸਨੂੰ ਲੈ ਕੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ 15 ਜੂਨ ਨੂੰ ਹੋਈ ਘਟਨਾ ਦਾ ਹੈ।

Singer Diljit Dosanjh ਦਾ MP Ravneet Bittu ਨੂੰ ਮੋੜਵਾਂ ਜਵਾਬ

ਵਾਇਰਲ ਹੋ ਰਹੇ ਵੀਡੀਓ ‘ਚ ਭਾਰਤ ਅਤੇ ਚੀਨ ਦੇ ਫੌਜੀ ਇੱਕ ਦੂਜੇ ਨਾਲ ਉਲਝਦੇ ਹੋਏ​ ਦਿਖਾਈ ਦੇ ਰਹੇ ਹਨ। ਇਸ ਵਿੱਚ ਸਾਰੇ ਸੈ​ਨਿਕ ਮਾਸਕ ਪਹਿਨੇ ਹੋਏ ਨਜ਼ਰ ਆ ਰਹੇ ਹਨ, ਅਜਿਹੇ ‘ਚ ਮੰਨਿਆ ਜਾ ਰਿਹਾ ਹੈ ਕਿ ਇਹ ਗਲਵਾਨ ਘਾਟੀ ‘ਚ ਹੋਈ ਹਿੰਸਕ ਝੜਪ ਦਾ ਹੀ ਵੀਡੀਓ ਹੈ। ਦੱਸ ਦਈਏ ਕਿ 5 – 16 ਜੂਨ ਨੂੰ ਗਲਵਾਨ ਘਾਟੀ ‘ਚ ਭਾਰਤ – ਚੀਨ ਲਾਈਨ ਆਫ ਐਕਚੁਅਲ ਕੰਟਰੋਲ ‘ਤੇ ਦੋਵੇਂ ਸੈਨਾਵਾਂ ਦੇ ‘ਚ ਹੋਈ ਝੜਪ ‘ਚ ਚੀਨੀ ਫੌਜ ਨੇ ਲੋਹੇ ਦੀ ਰਾਡ ਦਾ ਇਸਤੇਮਾਲ ਕੀਤਾ ਸੀ।

ਪੰਜਾਬ ‘ਚ ਮੰਤਰੀਆਂ ਦਾ ਨਹੀਂ ਅਫਸਰਾਂ ਦਾ ਹੈ ਰਾਜ!, ਮੰਤਰੀ ਦੇਣਗੇ ਅਸਤੀਫੇ?ਜੇ ਨਹੀਂ ਯਕੀਨ ਤਾਂ ਦੇਖੋ ਇਹ ਖਬਰ

ਇਸ ਝੜਪ ‘ਚ ਭਾਰਤੀ ਫੌਜ ਦੇ ਇੱਕ ਕਰਨਲ ਸਮੇਤ 20 ਸੈਨਿਕਾਂ ਦੀ ਮੌਤ ਹੋਈ ਸੀ। ਭਾਰਤ ਦਾ ਦਾਅਵਾ ਹੈ ਕਿ ਚੀਨੀ ਸੈਨਿਕਾਂ ਦਾ ਵੀ ਨੁਕ਼ਸਾਨ ਹੋਇਆ ਹੈ ਪਰ ਚੀਨ ਇਸ ਤੋਂ ਮਨਾਹੀ ਕਰ ਰਿਹਾ ਹੈ। ਇਸ ਹਿੰਸਕ ਝੜਪ ਤੋਂ ਬਾਅਦ ਦੋਵਾਂ ਦੇਸ਼ਾਂ ‘ਚ ਤਣਾਅ ਵੱਧ ਗਿਆ। ਹਾਲਾਂਕਿ ਘਟਨਾ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਵਿੱਚ ਗੱਲਬਾਤ ਵੀ ਹੋਈ ਸੀ। ਉਥੇ ਹੀ ਗਲਵਾਨ ਘਾਟੀ ‘ਚ ਹੋਈ ਹਿੰਸਕ ਝੜਪ ਤੋਂ ਬਾਅਦ ਪੀਐਮ ਨਰਿੰਦਰ ਮੋਦੀ ਨੇ ਕਿਹਾ ਸੀ ਕਿ ਨਾ ਤਾਂ ਕੋਈ ਸਾਡੀ ਸੀਮਾ ‘ਚ ਘੁਸਿਆ ਹੋਇਆ ਹੈ ਅਤੇ ਨਾ ਹੀ ਸਾਡੀ ਕੋਈ ਪੋਸਟ ਕਿਸੇ ਦੂਜੇ ਦੇ ਕਬਜ਼ੇ ਵਿੱਚ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button