ਪੰਜਾਬ ‘ਚ ਹੋਵੇਗੀ ‘ਆਪ’ ਦੀ ਬੱਲੇ-ਬੱਲੇ, ਅਕਾਲੀਆਂ ਨੂੰ ਚੋਣਾਂ ‘ਚ ਖੂੰਝੇ ਲਾਉਣ ਤੋਂ ਬਾਅਦ ਹੁਣ ਕਾਂਗਰਸ ਦੀ ਤਿਆਰੀ? (ਵੀਡੀਓ)

ਆਮ ਆਦਮੀ ਪਾਰਟੀ ਪੰਜਾਬ ‘ਚ ਆਪਣੇ ਖਿਲਰੇ ਤਿਲੇ ਤਿਲੇ ਨੂੰ ਇਕਠਾ ਕਰਨ ਲਈ ਪੂਰਜ਼ੋਰ ਕੋਸ਼ਿਸ਼ਾਂ ਕਰ ਰਹੀ ਹੈ। ਆਪਣੇ ਦਮ ਤੇ ਸੂਬੇ ‘ਚ ਲੋਕ ਸਭਾ ਚੋਣਾਂ ਲੜਨ ਦੀ ਕਾਬਲੀਅਤ ਆਮ ਆਦਮੀ ਪਾਰਟੀ ਖੋਅ ਚੁਕੀ ਹੈ। ਇਸੇ ਲਈ ਹੁਣ ਆਪ ਨੂੰ ਗਠਜੋੜ ਲਈ ਹੋਰਾਂ ਪਾਰਟੀਆਂ ਦਾ ਸਹਾਰਾ ਲੈਣਾ ਪੈ ਰਿਹਾ ਹੈ। ਆਪ ਨੇ ਬਹੁਜਨ ਸਮਾਜ ਪਾਰਟੀ ਨਾਲ ਗਠਜੋੜ ਕਰਨ ਦੀ ਤਿਆਰੀ ਖਿਝ ਲਈ ਹੈ। ਜਿਸ ਦੇ ਸਬੰਧ ‘ਚ ਹਾਈਕਮਾਨ ਨੂੰ ਵੀ ਸੂਚਿਤ ਕਰ ਦਿੱਤਾ ਗਿਆ, ਆਪ ਦੀ ਪੰਜਾਬ ਇਕਾਈ ਨੇ ਕੋਰ ਕਮੇਟੀ ਬੈਠਕ ਦੌਰਾਨ ਇਹ ਫੈਸਲਾ ਲਿਆ ਹੈ।
Read Also ਕੇਜਰੀਵਾਲ ਤੋਂ ਸੁਣੋ ਕਿਵੇਂ ਬਣਦੈ ਪੈਸਾ, ਸਾਧੂਆਂ ਦੀ ਸਟੇਜ ਤੋਂ ਕੀਤਾ ਖ਼ੁਲਾਸਾ
ਬਸਪਾ ਨਾਲ ਗਠਜੋੜ ਦਾ ਫੈਸਲਾ ਕਿਉਂ ਲਿਆ ਗਿਆ ਇਹ ਵੀ ਦਸਦੇ ਹਾਂ, ਦੋਆਬੇ ਚ ਆਪ ਦਾ ਆਧਾਰ ਕਮਜ਼ੋਰ ਹੈ ਤੇ ਦੋਆਬਾ ‘ਚ ਦਲਿਤ ਵੋਟਰਾਂ ਦੀ ਬਹੁਤਾਤ ਜ਼ਿਆਦਾ। ਜਿਸ ਨੂੰ ਦੇਖਦੇ ਹੋਏ ਆਪਣੀ ਡੁਬਦੀ ਬੇੜੀ ਬੰਨੇ ਲਾਉਣ ਲਈ ਆਮ ਆਦਮੀ ਪਾਰਟੀ ਬਹੁਜਨ ਸਮਾਜ ਪਾਰਟੀ ਦਾ ਸਹਾਰਾ ਲੈਣ ਬਾਰੇ ਸੋਚ ਰਹੀ ਹੈ। ‘ਆਪ’ ਦੀਆਂ ਪੰਜਾਬ ਡੈਮੋਕ੍ਰੈਟਿਕ ਫਰੰਟ ਵਿੱਚ ਸ਼ਾਮਲ ਹੋਣ ਦੀਆਂ ਸੰਭਾਵਨਾਵਾਂ ਕਾਫੀ ਘੱਟ ਹਨ, ਜਿਸ ਦਾ ਵੱਡਾ ਕਾਰਨ ਸੁਖਪਾਲ ਖਹਿਰਾ ਦੀ ਸ਼ਮੂਲੀਅਤ ਮੰਨੀ ਜਾ ਰਹੀ ਹੈ। ਜੇਕਰ ‘ਆਪ’ ਤੇ ਬਸਪਾ ਦਾ ਗਠਜੋੜ ਕਾਇਮ ਹੁੰਦਾ ਹੈ ਤਾਂ ਇਸ ਦਾ ਅਲਾਇੰਸ ਨੂੰ ਨੁਕਸਾਨ ਹੋਵੇਗਾ ਹੀ, ਨਾਲ ਹੀ ਤੀਜੇ ਫਰੰਟ ਦੇ ਨਾਂ ‘ਤੇ ਪੈਣ ਵਾਲੀ ਵੋਟ ਵੀ ਵੰਡੀ ਜਾਵੇਗੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.