”ਪੰਜਾਬ 78 ਫ਼ੀਸਦੀ ਰਿਕਵਰੀ ਦਰ ਦੇ ਨਾਲ ਦੇਸ਼ ‘ਚ ਸਭ ਤੋਂ ਅੱਗੇ”
ਪਟਿਆਲਾ : ਪੰਜਾਬ ‘ਚ ਕੋਵਿਡ – 19 ਦੇ ਮਰੀਜਾਂ ਦੀ ਰਿਕਵਰੀ ਦਰ ਵਧਕੇ 78 ਫੀਸਦੀ ਹੋ ਗਈ ਹੈ। ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਮੰਗਲਵਾਰ ਨੂੰ ਕਿਹਾ ਕਿ ਸਰਕਾਰ ਕੋਰੋਨਾ ਵਾਇਰਸ ਮਹਾਂਮਾਰੀ ਦੇ ਮੁਕਾਬਲੇ ਲਈ ਪੂਰੀ ਤਰ੍ਹਾਂ ਤਿਆਰ ਹੈ, ਜਿਸਦੇ ਤਹਿਤ ਸਿਹਤ ਵਿਭਾਗ ਦੀਆਂ ਟੀਮਾਂ ਨੇ ਅਪ੍ਰੈਲ ਵਿੱਚ 1,57,13,789 ਲੋਕਾਂ ਦੀ ਜਾਂਚ ਕੀਤੀ ਅਤੇ ਇਹਨਾਂ ਵਿਚੋਂ 9,593 ਲੋਕਾਂ ‘ਚ ਕੋਰੋਨਾ ਦੇ ਲੱਛਣ ਪਾਏ ਗਏ ਸਨ, ਜਿਨ੍ਹਾਂ ਨੂੰ ਅੱਗੇ ਜਾਂਚ ਲੈਣ ਲਈ ਰੇਫਰ ਕੀਤਾ ਗਿਆ।
Lockdown ‘ਚ ਥਾਣੇਦਾਰ ‘ਤੇ ਘਰਵਾਲੀ ਦੀ LIVE ਰੇਡ | ਰੰਗ ਰਲੀਆਂ ਮਨਾਉਂਦਾ ਫੜਿਆ! D5 Channel Punjabi
ਸਿੱਧੂ ਨੇ ਕਿਹਾ ਕਿ ਸੂਬੇ ‘ਚ ਹੁਣ ਤੱਕ ਕੋਵਿਡ – 19 ਦੇ 1980 ਮਾਮਲਿਆਂ ਦੀ ਪੁਸ਼ਟੀ ਕੀਤੀ ਗਈ ਹੈ ਅਤੇ 52, 955 ਵਿਅਕਤੀਆਂ ਦੀ ਜਾਂਚ ਕੀਤੀ ਗਈ ਹੈ, ਜਿਨ੍ਹਾਂ ਵਿਚੋਂ 48,813 ਵਿਅਕਤੀਆਂ ਦੀ ਰਿਪੋਰਟ ਨੈਗੇਟਿਵ ਆਈ ਹੈ। ਉਨ੍ਹਾਂ ਨੇ ਕਿਹਾ ਕਿ ਕੋਵਿਡ – 19 ਦੇ 1980 ਮਰੀਜਾਂ ਵਿੱਚੋਂ 1557 ਮਰੀਜ਼ ਠੀਕ ਹੋ ਗਏ ਹਨ, ਜੋ ਦੇਸ਼ ਵਿੱਚ ਮਰੀਜਾਂ ਦੇ ਠੀਕ ਹੋਣ ਦੀ ਸਭ ਤੋਂ ਜਿਆਦਾ ਰਿਕਵਰੀ ਦਰ ਵਿੱਚੋਂ ਹੈ। ਪੰਜਾਬ ਵਿੱਚ ਹੁਣ 423 ਐਕਟਿਵ ਕੇਸ ਹੀ ਬਚੇ ਹਨ। ਇੱਥੇ 37 ਲੋਕਾਂ ਦੀ ਮੌਤ ਹੋਈ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.