PunjabPunjabTop News

ਪੰਜ ਸਿੰਘ ਸਾਹਿਬਾਨਾਂ ਦੀ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹੋਈ ਅਹਿਮ ਇਕੱਤਰਤਾ

ਬੰਦੀ ਸਿੰਘ ਭਾਈ ਬਲਵੰਤ ਸਿੰਘ ਰਾਜੋਵਾਣਾ ਦੇ ਮੁੱਦੇ ਦੇ ਉੱਪਰ ਪੰਜ ਸਿੰਘ ਸਾਹਿਬਾਨਾਂ ਨੇ ਇਕੱਤਰਤਾ ਕਰਦੇ ਹੋਏ ਮੀਡੀਆ ਨਾਲ ਗੱਲਬਾਤ ਕਰਦਿਆਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਭਾਈ ਬਲਵੰਤ ਸਿੰਘ ਰਾਜੋਵਾਣਾ ਦੇ ਲਈ ਸ਼੍ਰੋਮਣੀ ਕਮੇਟੀ ਵੱਲੋਂ ਅਪੀਲ ਕੀਤੀ ਗਈ ਸੀ ਕਿ ਉਹਨਾਂ ਦੀ ਫਾਂਸੀ ਦੇ ਖਿਲਾਫ ਰਾਸ਼ਟਰਪਤੀ ਕੋਲ ਪਾਈ ਪਟੀਸ਼ਨ ਵਾਪਸ ਲਿੱਤੀ ਜਾਵੇ। ਉਹਨਾਂ ਕਿਹਾ ਕਿ ਪਿਛਲੇ ਤਕਰੀਬਨ 30 ਸਾਲ ਤੋਂ ਵੱਧ ਸਮੇਂ ਤੋਂ ਜੇਲ ਦੇ ਵਿੱਚ ਅਤੇ 18 ਸਾਲ ਤੋਂ ਵੱਧ ਸਮਾਂ ਫਾਂਸੀ ਦੀ ਚੱਕੀ ਵਿੱਚ ਬੰਦ ਰਹੇ ਭਾਈ ਰਾਜੋਵਾਣਾ ਅਤੇ ਹੁਣ ਪਿਛਲੇ ਲਗਭਗ 12 ਸਾਲ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਹਨਾਂ ਦੀ ਫਾਂਸੀ ਦੀ ਸਜ਼ਾ ਖਿਲਾਫ਼ ਅਪੀਲ ਭਾਰਤ ਸਰਕਾਰ ਕੋਲ ਪਾਈ ਜਾ ਰਹੀ ਹੈ ਪਰ ਭਾਰਤ ਸਰਕਾਰ ਕੋਈ ਵੀ ਫੈਸਲਾ ਨਹੀਂ ਰਹਿ ਰਹੀ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਯੋਗ ਆਦੇਸ਼ ਲੈਣ ਲਈ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਪੱਤਰ ਲਿਖਿਆ ਹੈ ਜਿਸ ਨੂੰ ਵਿਚਾਰਦਿਆਂ ਅੱਜ ਪੰਜ ਸਿੰਘ ਸਾਹਿਬਾਨਾਂ ਦੀ ਇਕੱਤਰਤਾ ਦੇ ਵਿੱਚ ਫੈਸਲਾ ਲਿਆ ਗਿਆ ਕਿ ਬੰਦੀ ਸਿੰਘ ਭਾਈ ਬਲਵੰਤ ਸਿੰਘ ਰਾਜੋਵਾਣਾ ਦੀ ਸਿੱਖ ਕੌਮ ਲਈ ਵੱਡੀ ਕੁਰਬਾਨੀ ਹੈ ਅਤੇ ਉਨਾਂ ਦਾ ਜੀਵਨ ਕੌਮ ਦੀ ਅਮਾਨਤ ਹੈ ਇਸ ਲਈ ਰਾਸ਼ਟਰਪਤੀ ਕੋਲ ਭਾਈ ਪਟੀਸ਼ਨ ਵਾਪਸ ਲੈਣ ਲਈ ਅਸੀਂ ਸਿੱਖ ਜਥੇਬੰਦੀਆਂ ਸੰਪਰਦਾਵਾਂ ਬੁੱਧੀਜੀਵੀਆਂ ਅਤੇ ਵਿਦਵਾਨ ਅਤੇ ਸਭਾ ਸੋਸਾਇਟੀਆਂ ਤੋਂ ਲਿਖਤੀ ਸੁਝਾਵ ਮੰਗਦੇ ਹਾਂ, ਤਾਂ ਜੋ ਕਿ ਭਾਈ ਬਲਵੰਤ ਸਿੰਘ ਰਾਜੋਆਣਾ ਦੇ ਮੁੱਦੇ ਤੇ ਕੋਈ ਫੈਸਲਾ ਲਿਆ ਜਾਵੇ। 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button