NewsBreaking NewsD5 specialPoliticsPunjab

ਪ੍ਰੋਗਰਾਮ ‘ਚੋਂ ਅਕਾਲੀਆਂ ਨੂੰ ਕੱਢਿਆ ਬਾਹਰ ! ਬੀਬੀ ਬਾਦਲ ਦਾ ਮੂੰਹ ਪਿਆ ਪੀਲਾ (ਵੀਡੀਓ)

ਬਠਿੰਡਾ : ਨਹੁੰ ਮਾਸ ਦਾ ਰਿਸ਼ਤਾ ਦੱਸੇ ਜਾਣ ਵਾਲੇ ਪੰਜਾਬ ‘ਚ ਅਕਾਲੀ ਦਲ ਤੇ ਭਾਜਪਾ ਗਠਜੋੜ ‘ਚ ਉਸ ਸਮੇਂ ਤਰੇੜ ਆ ਗਈ। ਜਦੋਂ ਭਾਜਪਾ ਵਲੋਂ ਕਰਾਏ ਸਮਾਗਮ ‘ਚ ਅਕਾਲੀਆਂ ਨੂੰ ਕੁਰਸੀਆਂ ਛੱਡ ਕੇ ਬਾਹਰ ਜਾਣਾ ਪਿਆ। ਅਸਲ ‘ਚ ਹੋਇਆ ਇੰਝ ਕੇ ਬਠਿੰਡਾ ‘ਚ ਭਾਜਪਾ ਵਲੋਂ ਚੋਣਾਂ ਨੂੰ ਮੁੱਖ ਰਖਦੇ ਹੋਏ ਸਮਾਗਮ ਕਰਵਾਇਆ ਗਿਆ, ਜਿਥੇ ਇਕ ਭਾਜਪਾ ਆਗੂ ਨੇ ਸਟੇਜ ਤੋਂ ਇਹ ਕਹਿ ਦਿੱਤਾ ਕਿ ਇਹ ਸਮਾਗਮ ਸਿਰਫ ਭਾਜਪਾ ਪਾਰਟੀ ਦਾ ਹੈ ਤੇ ਕਿਸੇ ਹੋਰ ਦੂਜੀ ਪਾਰਟੀ ਵਰਕਰ ਇਥੇ ਮੌਜੂਦ ਨਾ ਹੋਵੇ। ਜਿਸ ਤੋਂ ਬਾਅਦ ਗੁਸੇ ‘ਚ ਆਏ ਅਕਾਲੀ ਦਲ ਦੇ ਵਰਕਰ ਕੁਰਸੀਆਂ ਤੋਂ ਉਠ ਕੇ ਸਮਾਗਮ ਛੱਡ ਬਾਹਰ ਜਾਣ ਲੱਗੇ।

Read Also Exclusive- ਅਕਾਲੀਆਂ ਦੀ ਰੈਲੀ ‘ਚ ਖੁੱਲ੍ਹੇਆਮ ਵਰਤਿਆ ‘ਕਾਲਾ ਮਾਲ’ (ਵੀਡੀਓ)

ਇਸ ਸਮਾਗਮ ‘ਚ ਹਰਸਿਮਰਤ ਕੌਰ ਬਾਦਲ ਨੇ ਸ਼ਿਰਕਤ ਕਰਨੀ ਸੀ ਜਿਨਾਂ ਨੇ ਕਿਹਾ ਕਿ ਉਨਾਂ ਨੂੰ ਇਸ ਮਾਮਲੇ ਬਾਰੇ ਕੁਝ ਪਤਾ ਨਹੀਂ ਹੈ ਅੰਦਰ ਜਾ ਕੇ ਵਰਕਰਾਂ ਨਾਲ ਗੱਲ ਕਰਨ ਤੋਂ ਬਾਅਦ ਹੀ ਕੁਝ ਪਤਾ ਲਗੇਗਾ। ਉਥੇ ਹੀ ਭਾਜਪਾ ਦੇ ਸ਼ਹਿਰੀ ਪ੍ਰਧਾਨ ਮਿੰਟਾ ਨੇ ਆਪਣੀ ਗਲਤੀ ਮੰਨਦਿਆਂ ਕਿਹਾ ਕਿ ਉਨਾਂ ਦੇ ਆਗੂ ਤੋਂ ਗਲਤੀ ਹੋਈ ਐ ਤੇ ਉਹ ਅਕਾਲੀ ਵਰਕਰਾਂ ਨੂੰ ਮਨਾ ਰਹੇ ਹਨ। ਇਸ ਸਿਆਸੀ ਘਟਨਾ ਤੋਂ ਬਾਅਦ ਇਕ ਵਾਰ ਫਿਰ ਇਹ ਸਾਬਿਤ ਹੁੰਦਾ ਜਾਪਦਾ ਕਿ ਭਾਜਪਾ ਕਿਤੇ ਨਾ ਕਿਤੇ ਪੰਜਾਬ ਚ ਅਕਾਲੀਆਂ ਨਾਲ ਕੀਤੇ ਗਠਜੋੜ ਤੋਂ ਕਤਾ ਖੁਸ਼ ਨਹੀਂ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button