NewsBreaking NewsD5 specialPunjab

ਪ੍ਰਸ਼ਾਸਨ ਬੇਪਰਵਾਹ… ਛੋਟੇ ਹਾਥੀ ‘ਚ ਤੂੜੀ ਵਾਂਗ ਲੱਦੇ ਸਕੂਲੀ ਬੱਚੇ

ਸ੍ਰੀ ਮੁਕਤਸਰ ਸਾਹਿਬ : ਸੰਗਰੂਰ ‘ਚ ਸਕੂਲ ਵੈਨ ਦੀ ਘਟਨਾ ਤੋਂ ਬਾਅਦ ਵੀ ਕੋਈ ਸਬਕ ਲੈਣ ਨੂੰ ਤਿਆਰ ਨਹੀਂ। ਨਾ ਤਾਂ ਮਾਪੇ ਗੰਭੀਰ ਨੇ ਤੇ ਨਾ ਸਕੂਲ ਪ੍ਰਸ਼ਾਸਨ ਸਭ ਕੁਝ ਉਵੇਂ ਜਿਵੇਂ ਚੱਲ ਰਿਹਾ ਹੈ। ਛੋਟੇ ਹਾਥੀ ‘ਚ ਬੱਚੇ ਸਵਾਰ ਹਨ ਤੇ ਪ੍ਰਸ਼ਾਸਨ ਬੇਖ਼ਬਰ ਹੈ।ਇਹਨਾਂ ਵਾਹਨਾਂ ਵਾਲਿਆਂ ਨੂੰ ਵੀ ਕਿਸੇ ਦਾ ਕੋਈ ਡਰ ਨਹੀਂ ਨਾ ਕਾਨੂੰਨ ਦਾ ਡਰ ਤੇ ਨਾ ਸਰਕਾਰ ਦੇ ਹੁਕਮਾਂ ਦੀ ਪਰਵਾਹ। ਏਥੋਂ ਤੱਕ ਕੇ ਸਕੂਲ ਪ੍ਰਸ਼ਾਸਨ ਵੀ ਆਪਣੀ ਜ਼ਿੰਮੇਵਾਰੀ ਤੋਂ ਭੱਜਦਾ ਨਜ਼ਰ ਆ ਰਿਹਾ ਹੈ। ਸ੍ਰੀ ਮੁਕਤਸਰ ਸਾਹਿਬ ਦੇ ਦੋ ਸਰਕਾਰੀ ਸਕੂਲਾਂ ‘ਚ ਵਜ਼ੀਫੇ ਲਈ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦਾ ਪੇਪਰ ਸੀ।

Ground Report | ਪ੍ਰਸ਼ਾਸਨ ਬੇਪਰਵਾਹ… ਛੋਟੇ ਹਾਥੀ ‘ਚ ਤੂੜੀ ਵਾਂਗ ਲੱਦੇ ਸਕੂਲੀ ਬੱਚੇ | Punjab Schools (Video)

ਜਿੰਨਾਂ ਨੂੰ ਜ਼ਿਲ੍ਹੇ ਦੇ ਵੱਖ ਵੱਖ ਸਕੂਲਾਂ ‘ਚ ਛੋਟੇ ਹਾਥੀ ‘ਚ ਲੱਦ ਕੇ ਪਹੁੰਚਾਇਆ ਜਾ ਰਿਹਾ ਹੈ। ਓਧਰ ਪਟਿਆਲਾ ਜ਼ਿਲ੍ਹੇ ਦੇ ਹਲਕਾ ਸਮਾਣਾ ‘ਚ ਤੜਕਸਾਰ ਸਕੂਲੀ ਵਾਹਨਾਂ ਦੀ ਚੈਕਿੰਗ ਕੀਤੀ ਗਈ। ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਪੁਲਿਸ ਨੇ ਮਿਲ ਕੇ ਗੱਡੀਆਂ ਅਤੇ ਡਰਾਇਵਰਾਂ ਦੇ ਕਾਗਜ਼ਾਤ ਚੈੱਕ ਕੀਤੇ ਪਰ ਹੈਰਾਨਗੀ ਦੀ ਗੱਲ ਕਿ ਏਥੇ ਵੀ ਪ੍ਰਸ਼ਾਸਨ ਦੀ ਕੋਈ ਡਰ ਨਹੀਂ। ਸੜਕਾਂ ‘ਤੇ ਸ਼ਰੇਆਮ ਸਕੂਲਾਂ ਦੀਆਂ ਗੱਡੀਆਂ ਕਾਨੂੰਨ ਨੂੰ ਟਿੱਚਰ ਕਰ ਰਹੀਆਂ ਹਨ। ਡਰਾਇਵਰਾਂ ਕੋਲ ਗੱਡੀਆਂ ਦੇ ਕਾਗਜ਼ ਤੱਕ ਨਹੀਂ।

ਚਿੱਟੇ ਦੇ ਨਸ਼ੇੜੀਆਂ ਲਈ ਸਵਰਗ ਐ ਆਹ ਪਿੰਡ | Captain ਸਾਬ੍ਹ ਤੱਕ ਪਹੁੰਚਾ ਦਿਓ ਵੀਡੀਓ | ਨਸ਼ੇੜੀਆਂ ਦੇ ਖ਼ੁਲਾਸੇ ਸੁਣੋ

ਇਸ ਬਾਰੇ ਐੱਸਡੀਐੱਮ ਨੇ ਮੌਕੇ ‘ਤੇ ਚਲਾਨ ਕੱਟੇ ਅਤੇ ਗੱਡੀਆਂ ਨੂੰ ਜ਼ਬਤ ਕੀਤਾ ਨਾਲ ਦੀ ਨਾਲ ਲੋਕਾਂ ਨੂੰ ਵੀ ਅੱਗੇ ਆਉਣ ਦੀ ਅਪੀਲ ਕੀਤੀ। ਹੁਣ ਸਵਾਲ ਕੈਪਟਨ ਸਰਕਾਰ ‘ਤੇ ਕਿ ਹੁਕਮਾਂ ਦੀਆਂ ਧੱਜੀਆਂ ਉੱਡ ਰਹੀਆਂ ਹਨ। ਪ੍ਰਾਈਵੇਟ ਸਕੂਲਾਂ ਦੇ ਨਾਲ ਸਰਕਾਰੀ ਸਕੂਲ ਵੀ ਲਾਪਰਵਾਹੀ ਦੀਆਂ ਹੱਦਾਂ ਪਾਰ ਕਰ ਰਹੇ ਹਨ। ਨਕੇਲ ਕਿਉਂ ਨਹੀਂ ਕੱਸੀ ਜਾਂਦੀ ਕਿਉਂ ਬੱਚਿਆਂ ਦੀ ਜਾਨ ਦਾ ਸੌਦਾ ਕੀਤਾ ਜਾ ਰਿਹਾ ਹੈ।

ਲੌਂਗੋਵਾਲ ਵਰਗਾ ਹਾਦਸਾ ਫੇਰ ਨਾ ਵਾਪਰੇ ਏਸ ਲਈ ਸਿਰਫ਼ ਹੁਣ ਹੀ ਨਹੀਂ ਬਲਕਿ ਅੱਗੇ ਲਈ ਵੀ ਪੱਕੇ ਨਿਯਮ ਜਾਰੀ ਕਰਕੇ ਸਖ਼ਤੀ ਨਾਲ ਸਕੂਲਾਂ ਤੋਂ ਲਾਗੂ ਕਰਵਾਏ ਜਾਣ। ਤਾਂ ਜੋ ਫੇਰ ਕਿਸੇ ਘਰ ਦਾ ਚਿਰਾਗ ਨਾ ਬੁਝੇ ਨਾ ਹੀ ਮਾਪੇ ਆਪਣੇ ਬੱਚਿਆਂ ਲਈ ਧਾਹਾਂ ਮਾਰਨ। ਉਮੀਦ ਹੈ ਕਿ ਸਰਕਾਰ ਇਸ ਵੱਲ ਗੌਰ ਕਰੇਗੀ। ਫ਼ਰਜ਼ ਮਾਪਿਆਂ ਦਾ ਵੀ ਬਣਦਾ ਹੈ ਕਿ ਉਹ ਆਪਣੇ ਬੱਚਿਆਂ ਦੇ ਭਵਿੱਖ ਦੇ ਨਾਲ ਵਰਤਮਾਨ ਦੀ ਵੀ ਚਿੰਤਾ ਕਰਨ ਤੇ ਅਜਿਹੇ ਸਕੂਲ ਪ੍ਰਬੰਧਕਾਂ ਬਾਰੇ ਖੁੱਲ੍ਹ ਕੇ ਬੋਲਣ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button