SportsTop News

ਪੈਰਿਸ ਪੈਰਾਲੰਪਿਕਸ ‘ਚ ਭਾਰਤ ਨੇ ਹੁਣ ਤੱਕ ਜਿੱਤੇ 24 ਤਗਮੇ

ਇਸ ਵਾਰ ਪੈਰਿਸ ਪੈਰਾਲੰਪਿਕਸ ‘ਚ  ਭਾਰਤ ਨੇ ਕਲੱਬ ਥਰੋਅ F51 ਵਿੱਚ ਡਬਲ ਪੋਡੀਅਮ ਫਿਨਿਸ਼ ਹਾਸਿਲ ਕੀਤੀ ਹੈ। ਧਰਮਬੀਰ ਨੇ 34.92 ਮੀਟਰ ਦੀ ਥਰੋਅ ਨਾਲ ਦੇਸ਼ ਲਈ ਸੋਨ ਤਮਗਾ ਜਿੱਤਿਆ, ਜਦਕਿ ਪ੍ਰਣਬ ਸੁਰਮਾ ਨੇ ਵੀ 34.59 ਦੀ ਸਰਵੋਤਮ ਥਰੋਅ ਨਾਲ ਚਾਂਦੀ ਦਾ ਤਗਮਾ ਜਿੱਤਿਆ। ਭਾਰਤ ਨੇ ਹੁਣ ਤੱਕ 24 ਤਗਮੇ ਜਿੱਤੇ ਹਨ। ਇਹ ਭਾਰਤ ਲਈ ਪੰਜਵਾਂ ਸੋਨ ਤਗਮਾ ਹੈ। ਸਚਿਨ ਨੇ ਬੁੱਧਵਾਰ ਨੂੰ ਚਾਂਦੀ ਦੇ ਨਾਲ ਆਪਣਾ ਤਮਗਾ ਖਾਤਾ ਖੋਲ੍ਹਿਆ। ਇਸ ਤੋਂ ਬਾਅਦ ਤੀਰਅੰਦਾਜ਼ ਹਰਵਿੰਦਰ ਸਿੰਘ ਨੇ ਸੋਨ ਤਮਗਾ ਜਿੱਤ ਕੇ ਇਤਿਹਾਸ ਰਚ ਦਿੱਤਾ। ਜਿੱਥੇ ਦੇਰ ਰਾਤ ਧਰਮਬੀਰ ਸਿੰਘ ਨੇ ਉਸੇ ਦਿਨ ਭਾਰਤ ਲਈ ਦੂਜਾ ਸੋਨ ਤਮਗਾ ਜਿੱਤਿਆ, ਉਥੇ ਪ੍ਰਣਬ ਨੇ ਚਾਂਦੀ ਦਾ ਤਗਮਾ ਜਿੱਤ ਕੇ ਦਿਨ ਦਾ ਅੰਤ ਕੀਤਾ। ਇੰਨਾ ਹੀ ਨਹੀਂ ਖਿਡਾਰੀਆਂ ਦੇ ਇਸ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਭਾਰਤ ਨੇ ਨੰਬਰ ਟੇਬਲ ‘ਚ ਵੀ ਛਾਲ ਮਾਰ ਦਿੱਤੀ ਹੈ। ਭਾਰਤ ਹੁਣ 13ਵੇਂ ਸਥਾਨ ‘ਤੇ ਆ ਗਿਆ ਹੈ

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button