PunjabTop News

ਪੁਲਿਸ ਦੀ ਧੱਕੇਸ਼ਾਹੀ ਤੋਂ ਤੰਗ ਆ ਪਟਿਆਲਾ ਦੇ ਬੀਜੇਪੀ ਵਰਕਰ ਨੇ ਚੁੱਕਿਆ ਖੌਫਨਾਕ ਕਦਮ, ਵੱਡੇ ਅਫ਼ਸਰਾਂ ਦੇ ਲਏ ਨਾਂ

ਪਟਿਆਲਾ : ਪਟਿਆਲਾ ਦੇ ਸਨੌਰੀ ਅੱਡੇ ਤੋਂ ਵਿਧਾਨ ਸਭਾ ਦੀਆਂ ਚੋਣਾਂ ‘ਚ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੇ ਵਾਲੇ ਗੁਰਮੁੱਖ ਸਿੰਘ ਧਾਲੀਵਾਲ ਨੇ ਅੱਜ ਆਪਣੇ ਆਪ ਨੂੰ ਅੱਗ ਲਾ ਕੇ ਆਤਮ ਹੱਤਿਆ ਕਰ ਲਈ ਹੈ। ਆਤਮ ਹੱਤਿਆ ਕਰਨ ਤੋਂ ਪਹਿਲਾਂ ਉਸ ਵੱਲੋਂ ਪੁਲਿਸ ਉੱਪਰ ਉਸ ਦੇ ਪਰਿਵਾਰ ਨਾਲ ਧੱਕੇਸ਼ਾਹੀ ਕਰਨ ਦੇ ਇਲਜ਼ਾਮ ਲਾਏ ਹਨ। ਹਾਸਲ ਜਾਣਕਾਰੀ ਮੁਤਾਬਕ ਗੁਰਮੁੱਖ ਸਿੰਘ ਧਾਲੀਵਾਲ ਨੇ ਅੱਜ ਸਨੌਰੀ ਅੱਡੇ ਵਿਖੇ ਸਥਿਤ ਆਪਣੀ ਦੁਕਾਨ ਵਿੱਚ ਅੱਗ ਲਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਖੁਦਕੁਸ਼ੀ ਕਰਨ ਤੋਂ ਪਹਿਲਾਂ ਗੁਰਮੱਖ ਸਿੰਘ ਧਾਲੀਵਾਲ ਵੱਲੋਂ ਇੱਕ ਵੀਡੀਓ ਵੀ ਬਣਾਈ ਗਈ ਹੈ। ਇਸ ਵਿੱਚ ਉਸ ਵੱਲੋਂ ਸਪੈਸ਼ਲ ਸੈੱਲ ਦੇ ਇੰਚਾਰਜ ਇੰਸਪੈਕਟਰ ਜੀਐਸ ਸਿਕੰਦ ਖਿਲਾਫ ਉਸ ਦੇ ਪਰਿਵਾਰ ਨਾਲ ਧੱਕੇਸ਼ਾਹੀ ਕਰਨ ਦੇ ਇਲਜ਼ਾਮ ਲਾਏ ਹਨ।

ਜਵਾਨ ਕੁੜੀ ਦੀ ਵੀਡੀਓ ਵਾਇਰਲ, ਕੋਠੇ ’ਤੇ ਕੀਤੀ ਇਤਰਾਜ਼ਯੋਗ ਹਰਕਤ! ਵੀਡੀਓ ਵੇਖ ਲੋਕ ਹੋਏ ਹੈਰਾਨ | D5 Channel Punjabi

ਉਥੇ ਹੀ ਮੌਕੇ ‘ਤੇ ਪਹੁੰਚੇ ਪਟਿਆਲਾ ਤੋਂ ਬੀਜੇਪੀ ਦੀ ਸੀਨੀਅਰ ਆਗੂ ਬੀਬਾ ਜੈ ਇੰਦਰ ਨੇ ਐਸਐਸਪੀ ਨਾਲ ਗੱਲਬਾਤ ਕਰਕੇ ਪਰਿਵਾਰ ਨਾਲ ਧੱਕੇਸ਼ਾਹੀ ਕਰਨ ਵਾਲੇ ਪੁਲਿਸ ਮੁਲਾਜਮਾਂ ਖਿਲਾਫ ਕਾਰਵਾਈ ਕਰਨ ਦੀ ਗੱਲ ਕਹੀ ਹੈ। ਦੂਜੇ ਪਾਸੇ ਜੇਕਰ ਗੁਰਮੁੱਖ ਸਿੰਘ ਦੇ ਪਰਿਵਾਰਕ ਮੈਂਬਰਾਂ ਦੀ ਗੱਲ ਕਰਿਏ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਇੰਸਪੈਕਟਰ ਅਤੇ ਉਸ ਦੇ ਸਾਥੀਆਂ ਖਿਲਾਫ ਸਖ਼ਤ ਕਾਰਵਾਈ ਨਹੀਂ ਹੋਈ ਤਾਂ ਉਹ ਵੀ ਆਪਣੇ ਪਰਿਵਾਰ ਸਮੇਤ ਆਤਮਦਾਹ ਕਰ ਲੈਣਗੇ।

Navjot Sidhu ਨਾਲ ਜੁੜੀ ਵੱਡੀ ਖ਼ਬਰ! Sukhpal Khaira ਦਾ ਵੱਡਾ ਬਿਆਨ | D5 Channel Punjabi

ਬੀਜੇਪੀ ਦੀ ਸੀਨੀਅਰ ਆਗੂ ਬੀਬਾ ਜੇ ਇੰਦਰ ਕੌਰ ਨੇ ਮੌਕੇ ‘ਤੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਅੱਜ ਪੰਜਾਬ ਦੇ ਹਾਲਾਤ ਬਹੁਤ ਖ਼ਰਾਬ ਹੋ ਚੁੱਕੇ ਹਨ। ਹੁਣ ਘਰਾਂ ਵਿੱਚ ਜਾ ਕੇ ਪੁਲਿਸ ਮਹਿਲਾਵਾਂ ਨੂੰ ਵੀ ਟੌਰਚਰ ਕਰ ਰਹੀ ਹੈ। ਅਜਿਹੇ ਵਿਅਕਤੀਆਂ ਨੂੰ ਮਜਬੂਰਨ ਆਤਮ-ਹੱਤਿਆ ਕਰਨ ਲਈ ਪੁਲਿਸ ਵੱਲੋਂ ਦਬਾਅ ਬਣਾਇਆ ਜਾ ਰਿਹਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button