ਪੁਲਾੜ ‘ਚ ਫਸੇ ਹੋਏ ਹਨ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ ਅਤੇ ਉਸ ਦਾ ਸਾਥੀ ਬੈਰੀ ਵਿਲਮੋਰ
ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ ਅਤੇ ਉਸ ਦਾ ਸਾਥੀ ਬੈਰੀ ਵਿਲਮੋਰ ਪੁਲਾੜ ਵਿੱਚ ਫਸੇ ਹੋਏ ਹਨ। ਪੁਲਾੜ ਯਾਤਰੀਆਂ ਨੂੰ ਇੰਟਰਨੈਸ਼ਨਲ ਸਪੇਸ ਸਟੇਸ਼ਨ (ISS) ਲੈ ਕੇ ਜਾਣ ਵਾਲਾ ਬੋਇੰਗ ਸਟਾਰਲਾਈਨਰ ਖਰਾਬ ਹੋ ਗਿਆ ਹੈ। ਇਸ ਕਾਰਨ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ ਅਤੇ ਬੈਰੀ ਵਿਲਮੋਰ ਵਾਪਸ ਨਹੀਂ ਆ ਸਕੇ ਹਨ। ਪੁਲਾੜ ਯਾਤਰੀਆਂ ਦਾ ਇਹ ਮਿਸ਼ਨ ਸਿਰਫ਼ ਅੱਠ ਦਿਨਾਂ ਦਾ ਸੀ। ਪੁਲਾੜ ਯਾਨ ਨੇ 5 ਜੂਨ ਨੂੰ ਉਨ੍ਹਾਂ ਦੇ ਨਾਲ ਉਡਾਣ ਭਰੀ ਸੀ। ਬੋਇੰਗ ਸਟਾਰਲਾਈਨਰ ਦੀ ਇਹ ਪਹਿਲੀ ਉਡਾਣ ਸੀ। ਹੀਲੀਅਮ ਲੀਕ ਅਤੇ ਥਰਸਟਰ ਫੇਲ ਹੋਣ ਕਾਰਨ ਉਨ੍ਹਾਂ ਦੀ ਵਾਪਸੀ ਮੁਲਤਵੀ ਕਰ ਦਿੱਤੀ ਗਈ ਹੈ। ਸੁਨੀਤਾ ਵਿਲੀਅਮਸ ਫਿਲਹਾਲ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ‘ਤੇ ਹੈ, ਪਰ ਉਹ ਪੂਰੀ ਤਰ੍ਹਾਂ ਸੁਰੱਖਿਅਤ ਨਹੀਂ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.