PunjabPunjabTop News

ਪੁਲਸ ਮੁਕਾਬਲੇ ਚ ਮਾਰੇ ਰਣਜੀਤ ਸਿੰਘ ਨੋਜਵਾਨ ਦੇ ਪਰਿਵਾਰ ਤੇ ਪਿੰਡ ਵਾਸੀਆਂ ਨੇ ਪੁਲਸ ਕਾਰਵਾਈ ਤੇ ਚੁੱਕੇ ਸਵਾਲ, ਦੱਸਿਆ ਫਰਜ਼ੀ ਮੁਕਾਬਲਾ

ਗੁਰਦਾਸਪੁਰ ਦੇ ਸਰਹੱਦੀ ਇਲਾਕੇ ਦੁਰਾਂਗਲਾ ਦੇ ਪਿੰਡ ਆਦੀਆਂ ਵਿਖੇ 2 ਪੁਲਿਸ ਮੁਲਾਜ਼ਮਾਂ ਦੇ ਕਤਲ ਮਾਮਲੇ ਨਾਲ ਜੁੜੀ ਵੱਡੀ ਅਪਡੇਟ ਸਾਹਮਣੇ ਆਈ ਹੈ। ਐਨਕਾਊਂਟਰ ਵਿਚ ਢੇਰ ਹੋਏ ਰਣਜੀਤ ਸਿੰਘ ਦਾ ਪਰਿਵਾਰ ਤੇ ਪਿੰਡ ਵਾਸੀ ਕੈਮਰੇ ਸਾਹਮਣੇ ਆਏ ਹਨ ਤੇ ਉਨ੍ਹਾਂ ਵੱਲੋਂ ਵੱਡੇ ਇਲਜ਼ਾਮ ਲਗਾਏ ਗਏ ਹਨ।

ਮ੍ਰਿਤਕ ਰਣਜੀਤ ਸਿੰਘ ਦੀ ਮਾਂ ਤੇ ਪਰਿਵਾਰਕ ਮੈਂਬਰਾਂ ਨੇ ਇਲਜ਼ਾਮ ਲਗਾਇਆ ਕਿ ਪੁਲਿਸ ਮੁਲਾਜ਼ਮਾਂ ਦੇ ਕਤਲ ਮਾਮਲੇ ਵਿਚ ਉਸ ਦੇ ਪੁੱਤ ਦਾ ਕੋਈ ਰੋਲ ਨਹੀਂ ਸੀ। ਪੁਲਿਸ ਉਸ ਨੂੰ ਘਰੋਂ ਚੁੱਕ ਕੇ ਲੈ ਗਈ ਸੀ ਤੇ ਉਸ ਦਾ ਫਰਜ਼ੀ ਐਨਕਾਊਂਟਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੁਲਿਸ ਘਰ ‘ਚ ਤਲਾਸ਼ੀ ਕਰਨ ਮਗਰੋਂ ਰਣਜੀਤ ਨੂੰ ਨਾਲ ਲੈ ਗਈ ਸੀ। ਰਣਜੀਤ ਸਿੰਘ ਬਹੁਤ ਹੀ ਚੰਗਾ ਨੌਜਵਾਨ ਸੀ ਤੇ ਉਹ ਦੋ ਪਰਿਵਾਰਾਂ ਦਾ ਇਕੱਲਾ ਬੱਚਾ ਸੀ।

ਪਿੰਡ ਵਾਸੀ ਵੀ ਪਰਿਵਾਰ ਦੇ ਹੱਕ ਵਿਚ ਖੜ੍ਹੇ ਹੋਏ ਹਨ ਤੇ ਉਨ੍ਹਾਂ ਦਾ ਕਹਿਣਾ ਹੈ ਕਿ ਰਣਜੀਤ ਸਿੰਘ ਦੇ ਪਰਿਵਾਰ ਨੂੰ ਇਨਸਾਫ਼ ਮਿਲਣਾ ਚਾਹੀਦਾ ਹੈ ਤੇ ਇਸ ਪੂਰੇ ਮਾਮਲੇ ਲਈ ਜ਼ਿੰਮੇਵਾਰੀ ਪੁਲਿਸ ਅਧਿਕਾਰੀਆਂ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button