ਪੀਐਮ ਮੋਦੀ ਦੇ ਹੱਕ ‘ਚ ਆਈ ਕੰਗਨਾ ਰਣੌਤ
ਮੁੰਬਈ : ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੇ ਕਈ ਮੌਕਿਆਂ ‘ਤੇ ਭਾਰਤੀ ਜਨਤਾ ਪਾਰਟੀ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਮਰਥਨ ‘ਚ ਖੁੱਲ੍ਹ ਕੇ ਆਪਣੀ ਰਾਏ ਰੱਖੀ ਹੈ। ਹੁਣ ਅਦਾਕਾਰਾ ਨੇ ਪੰਜਾਬ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ਵਿੱਚ ਹੋਈ ਕੁਤਾਹੀ ਬਾਰੇ ਗੱਲ ਰੱਖੀ ਹੈ।
Breaking News : Presidential Rule ਨਾਲ ਜੁੜੀ ਵੱਡੀ ਖ਼ਬਰ, ਲਿਆ ਸਖ਼ਤ ਫੈਸਲਾ? | D5 Channel Punjabi
ਅਦਾਕਾਰਾ ਕੰਗਨਾ ਰਣੌਤ ਨੇ ਵੀ ਇਸ ਪੂਰੀ ਘਟਨਾ ਨੂੰ ਬੇਹੱਦ ਸ਼ਰਮਨਾਕ ਦੱਸਿਆ ਹੈ। ਅੱਜ ਯਾਨੀ ਵੀਰਵਾਰ ਨੂੰ ਕੰਗਨਾ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਤੇ ਲਿਖਿਆ- ਪੰਜਾਬ ‘ਚ ਜੋ ਹੋਇਆ ਉਹ ਬਹੁਤ ਸ਼ਰਮਨਾਕ ਹੈ। ਮਾਨਯੋਗ ਪ੍ਰਧਾਨ ਮੰਤਰੀ ਲੋਕਤੰਤਰੀ ਤੌਰ ‘ਤੇ ਚੁਣੇ ਗਏ ਨੇਤਾ ਹੈ, ਪ੍ਰਤੀਨਿਧੀ ਹਨ ਅਤੇ 1.4 ਅਰਬ ਲੋਕਾਂ ਦੀ ਆਵਾਜ਼ ਹਨ, ਉਨ੍ਹਾਂ ‘ਤੇ ਹਮਲਾ ਹਰ ਭਾਰਤੀ ‘ਤੇ ਹਮਲਾ ਹੈ। ਇਹ ਸਾਡੇ ਲੋਕਤੰਤਰ ‘ਤੇ ਵੀ ਹਮਲਾ ਹੈ। ਪੰਜਾਬ ਅੱਤਵਾਦੀ ਗਤੀਵਿਧੀਆਂ ਦਾ ਧੁਰਾ ਬਣਦਾ ਜਾ ਰਿਹਾ ਹੈ, ਜੇਕਰ ਇਨ੍ਹਾਂ ਨੂੰ ਹੁਣੇ ਨਾ ਰੋਕਿਆ ਗਿਆ ਤਾਂ ਦੇਸ਼ ਨੂੰ ਇਸ ਦੀ ਵੱਡੀ ਕੀਮਤ ਚੁਕਾਉਣੀ ਪਵੇਗੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.