Breaking NewsD5 specialIndiaNewsSportsTop News

ਪਿਤਾ ਨੇ ਧੀ ਦੇ ਸੁਪਨਿਆਂ ਲਈ ਛੱਡੀ ਸੀ ਸਰਕਾਰੀ ਨੌਕਰੀ, ਹੁਣ ਸੁਪਨੇ ਹੋਏ ਸਾਕਾਰ

ਰੋਹਤਕ : ਓੜੀਸਾ ਓਪਨ ਬੈਡਮਿੰਟਨ ਚੈਂਪੀਅਨਸ਼ਿਪ 2022 (Orissa Open Badminton Championship 2022) ਨੂੰ ਸਭ ਤੋਂ ਘੱਟ ਉਮਰ ‘ਚ ਜਿੱਤ ਕੇ ਰੋਹਤਕ (Rohtak) ਦੀ ਰਹਿਣ ਵਾਲੀ 14 ਸਾਲ ਦੀ ਉੱਨਤੀ ਹੁੱਡਾ (Unnati Hooda) ਆਪਣੇ ਘਰ ਪਰਤ ਆਈ ਹੈ। ਉਸ ਦੀ ਇਸ ਜਿੱਤ ਨੂੰ ਲੈ ਕੇ ਪਰਿਵਾਰ ਹੀ ਨਹੀਂ ਪੂਰਾ ਪ੍ਰਦੇਸ਼ ਖੁਸ਼ ਹੈ। ਉੱਨਤੀ ਹੁੱਡਾ ਦਾ ਟੀਚਾ ਹੁਣ ਓਲੰਪਿਕ ‘ਚ ਮੈਡਲ ਜਿੱਤ ਕੇ ਦੇਸ਼ ਦਾ ਨਾਮ ਰੋਸ਼ਨ ਕਰਨਾ ਹੈ। ਫ਼ਿਲਹਾਲ ਜਿਸ ਪਿਤਾ ਨੇ ਉਸ ਦੇ ਬੈਡਮਿੰਟਨ ’ਚ ਅੱਗੇ ਵੱਧਣ ਲਈ ਨੌਕਰੀ ਛੱਡੀ, ਉਹ ਸੁਪਨਿਆਂ ਨੂੰ ਪੂਰਾ ਕਰਨ’ਚ ਜੁੱਟੀ ਹੋਈ ਹੈ ।

PM Modi ਦੀ Punjab ਫੇਰੀ ‘ਤੇ ਵੱਡਾ ਖ਼ੁਲਾਸਾ, ਦਿੱਲੀ ਤੋਂ ਆਊ Z+Security, ਨਹੀਂ ਕਰਨਗੇ ਪੰਜਾਬ ਪੁਲਿਸ ‘ਤੇ ਭਰੋਸਾ!

ਉੱਨਤੀ ਨੇ ਮਾਪਿਆਂ ਦਾ ਨਾਂ ਕੀਤਾ ਰੌਸ਼ਨ –
ਉੱਨਤੀ ਨੇ ਮਾਪਿਆਂ ਦਾ ਨਾਂ ਰੌਸ਼ਨ ਕੀਤਾ ਹੈ। ਕਟਕ ’ਚ ਆਯੋਜਿਤ ਹੋਈ ਓੜੀਸਾ ਓਪਨ ਬੈਡਮਿੰਟਨ ਚੈਂਪੀਅਨਸ਼ਿਪ 2022 ਵਿਚ ਰੋਹਤਕ ਦੀ ਰਹਿਣ ਵਾਲੀ ਉੱਨਤੀ ਹੁੱਡਾ ਨੇ ਵੱਡਾ ਉਲਟਫੇਰ ਕਰਦੇ ਹੋਏ ਸੈਮੀਫਾਈਨਲ ਵਿਚ ਮਾਲਵਿਕਾ ਬੰਸੋੜ ਨੂੰ ਹਰਾ ਦਿੱਤਾ। ਉੱਥੇ ਹੀ ਫਾਈਨਲ ਮੈਚ ’ਚ ਤੋਸ਼ਨੀਵਾਲ ਨੂੰ 21 – 18 ਅਤੇ 21 – 11 ਦੇ ਸਿੱਧੇ ਸੈਟਾਂ ਨਾਲ ਹਰਾ ਕੇ ਏਕਲ ਖ਼ਿਤਾਬ ’ਤੇ ਕਬਜ਼ਾ ਕਰ ਲਿਆ ਅਤੇ ਸੁਪਰ 100 ਵਿਚ ਸਭ ਤੋਂ ਘੱਟ ਉਮਰ ਵਿਚ ਜਿੱਤ ਹਾਸਲ ਕਰਨ ਵਾਲੀ ਖਿਡਾਰੀ ਬਣ ਗਈ।

ਚੋਣਾਂ ਨੂੰ ਲੈਕੇ ਕੇਜਰੀਵਾਲ ਦੀ ਵੱਡੀ ਚੁਣੌਤੀ, ਕੰਬਣ ਲਾਤਾ ਰਾਜੇਵਾਲ, ਕਰਤਾ ਸਿਆਸੀ ਧਮਾਕਾ! ||D5 Channel Punjabi

ਪਿਤਾ ਨੇ ਛੱਡੀ ਸਰਕਾਰੀ ਨੌਕਰੀ –
ਉੱਨਤੀ ਦਾ ਟੀਚਾ ਆਪਣੀ ਰੈਂਕਿੰਗ ਨੂੰ ਬਿਹਤਰ ਬਣਾਉਣ ਦੇ ਨਾਲ – ਨਾਲ ਦੇਸ਼ ਲਈ ਓਲੰਪਿਕ ’ਚ ਤਮਗਾ ਲਿਆਉਣਾ ਹੈ। ਜਿਸ ਲਈ ਉਹ ਮਿਹਨਤ ਕਰਨ ‘ਚ ਜੁੱਟੀ ਹੋਈ ਹੈ। ਉੱਨਤੀ ਹੁੱਡਾ ਰੋਹਤਕ ਦੇ ਛੋਟੂਰਾਮ ਸਟੇਡੀਅਮ ਵਿਚ ਇਕ ਸਰਕਾਰੀ ਅਕੈਡਮੀ ਵਿਚ ਅਭਿਆਸ ਕਰਦੀ ਹੈ। ਧੀ ਦੇ ਸੁਪਨਿਆਂ ਨੂੰ ਖੰਭ ਲਾਉਣ ਲਈ ਪਿਤਾ ਉਪਕਾਰ ਹੁੱਡਾ ਨੇ ਆਪਣੀ ਸਰਕਾਰੀ ਨੌਕਰੀ ਛੱਡ ਦਿੱਤੀ, ਕਿਉਂਕਿ ਖੇਡ ਲਈ ਉਹ ਆਪਣੀ ਧੀ ਨੂੰ ਸਮਾਂ ਨਹੀਂ ਦੇ ਪਾ ਰਹੇ ਸਨ। ਇਨ੍ਹਾਂ ਹੀ ਨਹੀਂ ਉੱਨਤੀ ਨੌਨਵੇਜ ਨਹੀਂ ਖਾਂਦੀ ਹੈ, ਇਸ ਲਈ ਉਨ੍ਹਾਂ ਦੀ ਮਾਂ ਉਨ੍ਹਾਂ ਨਾਲ ਜਾ ਕੇ ਖਾਣਾ ਬਣਾਉਂਦੀ ਹੈ।

BIG News : Majithia ’ਤੇ ਤੱਤਾ ਹੋਇਆ Navjot Sidhu! ਮਾਰਿਆ ਸਿੱਧਾ ਲਲਕਾਰਾ, ਮੈਦਾਨ ’ਚ ਹੋ ਗਏ ਟਾਕਰੇ!

ਉੱਨਤੀ ਸਭ ਤੋਂ ਘੱਟ ਉਮਰ ਦੀ ਖਿਡਾਰੀ –
ਉੱਨਤੀ ਇਸ ਮੁਕਾਬਲੇ ਵਿਚ ਸਭ ਤੋਂ ਘੱਟ ਉਮਰ ਦੀ ਖਿਡਾਰੀ ਸੀ । ਉਨ੍ਹਾਂ ਨੇ ਕਿਹਾ ਕਿ ਵੱਡੇ – ਵੱਡੇ ਸਟਾਰ ਨਾਲ ਖੇਡਣ ਨਾਲ ਉਨ੍ਹਾਂ ਨੂੰ ਕੁਝ ਨਵਾਂ ਸਿੱਖਣ ਨੂੰ ਮਿਲਿਆ ਹੈ ਅਤੇ ਖੇਡ ਦੌਰਾਨ ਉਨ੍ਹਾਂ ’ਤੇ ਕੋਈ ਦਬਾਅ ਨਹੀਂ ਸੀ । ਉਨ੍ਹਾਂ ਨੇ ਕਿਹਾ ਕਿ ਪੀ . ਵੀ . ਸਿੰਧੂ , ਸਾਇਨਾ ਨੇਹਵਾਲ ਅਤੇ ਜਵਾਲਾ ਗੁੱਟਾ ਵਰਗੇ ਖਿਡਾਰੀਆਂ ਨੇ ਆਪਣੀ ਮਿਹਨਤ ਦੇ ਬਲ ’ਤੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ ਅਤੇ ਉਹ ਵੀ ਉਸ ਤਰ੍ਹਾਂ ਮਿਹੈਤ ਕਰ ਕੇ ਦੇਸ਼ ਦਾ ਨਾਂ ਉੱਚਾ ਕਰੇਗੀ ਅਤੇ ਇਕ ਦਿਨ ਓਲੰਪਿਕ ਵਿਚ ਤਮਗਾ ਲੈ ਕੇ ਆਵੇਗੀ ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button