NewsBreaking NewsD5 specialInternational

ਪਿਆਜ਼ ਨਾਲ ਫੈਲ ਰਿਹੈ ਇਹ ਖ਼ਤਰਨਾਕ ਸੰਕਰਮਣ, 339 ਲੋਕ ਹੋਏ ਬਿਮਾਰ

ਟੋਰਾਂਟੋ : ਕੋਰੋਨਾ ਵਾਇਰਸ ਤੋਂ ਬਾਅਦ ਕਈ ਹੋਰ ਸੰਕਰਮਿਕ ਬਿਮਾਰੀਆਂ ਦੇ ਫੈਲਣ ਦੀ ਸੂਚਨਾ ਵੱਖ-ਵੱਖ ਦੇਸ਼ਾਂ ਤੋਂ ਮਿਲ ਰਹੀ ਹੈ। ਸਿਹਤ ਏਜੰਸੀਆਂ ਦੀ ਚਿੰਤਾ ਇੱਕ ਵਾਰ ਫਿਰ ਵੱਧ ਗਈ ਹੈ। ਦਰਅਸਲ ਅਮਰੀਕਾ ਅਤੇ ਕੈਨੇਡਾ ‘ਚ ਪਿਆਜ਼ ਨਾਲ ਨਵੀਂ ਤਰ੍ਹਾਂ ਦਾ ਸੰਕਰਮਣ ਫੈਲ ਰਿਹਾ ਹੈ। ਮਾਹਿਰਾਂ ਦੀ ਮੰਨੀਏ ਤਾਂ ਇਹ ਸੈਲਮੋਨੇਲਾ ਨਾਮਕ ਬੈਕਟੀਰੀਆ ਨਾਲ ਫੈਲ ਰਿਹਾ ਹੈ। ਜਿਸਦੇ ਨਾਲ ਹੁਣ ਤੱਕ ਅਮਰੀਕਾ ਦੇ 34 ਰਾਜ ਅਤੇ ਕੈਨੇਡਾ ਦੇ ਕੁਝ ਹਿੱਸੇ ਵੀ ਪ੍ਰਭਾਵਿਤ ਹੋ ਚੁੱਕੇ ਹਨ।

ਵੱਡੀ ਖ਼ਬਰ, ਪ੍ਰਤਾਪ ਸਿੰਘ ਬਾਜਵਾ ਦਾ ਵੱਡਾ ਬਿਆਨ, ਕਾਂਗਰਸੀਆਂ ਨੂੰ ਦਿੱਤੀ ਨਸੀਹਤ

ਕੈਨੇਡਾ ‘ਚ ਅਮਰੀਕੀ ਪਿਆਜ਼ ਨਾਲ ਫੈਲੇ ਸੈਲਮੋਨੇਲਾ ਬਿਮਾਰੀ ਨਾਲ 300 ਤੋਂ ਵੱਧ ਪੇਸ਼ਟੀਕਰਣ ਕੇਸ ਸਾਹਮਣੇ ਆਏ ਹਨ। ਸ਼ੁੱਕਰਵਾਰ ਨੂੰ ਜਾਰੀ ਕੀਤੇ ਆਪਣੇ ਤਾਜ਼ਾ ਅਪਡੇਟ ‘ਚ, ਕੈਨੇਡਾ ਦੀ ਪਬਲਿਕ ਹੈਲਥ ਏਜੰਸੀ (ਪੀਐੱਚਏਸੀ) ਨੇ ਕਿਹਾ ਹੈ ਕਿ ਦੇਸ਼ ਵਿੱਚ 339 ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਪਿਛਲੇ ਹਫ਼ਤੇ ਇਨ੍ਹਾਂ ਵਿੱਚੋਂ ਇੱਕ ਸੌ ਕੇਸਾਂ ਦੀ ਪੁਸ਼ਟੀ ਹੋਈ ਸੀ।

🔴 LIVE 🔴ਪੂਰੇ ਪੰਜਾਬ ‘ਚ ਕਰਫ਼ਿਊ ਦਾ ਐਲਾਨ ਦੇਖੋ ਕਦੋਂ ਤੋਂ ਕਦੋਂ ਤੱਕ ਰਹੇਗਾ ਕਰਫ਼ਿਊ ਬਣਾਏ ਗਏ ਨਿਯਮ

ਪੀਐੱਚਏਸੀ ਨੇ ਲੋਕਾਂ ਨੂੰ ਚੇਤਾਵਨੀ ਦਿੱਤੀ ਕਿ ਉਹ ਬੈੱਕਰਸਫੀਲਡ, ਕੈਲੀਫੋਰਨੀਆ ਦੇ ਥੌਮਸਨ ਇੰਟਰਨੈਸ਼ਨਲ ਇੰਕ. ਤੋਂ ਪਿਆਜ਼ ਨਾ ਖਾਣ ਅਤੇ ਨਾ ਵੇਚਣ, ਉਨ੍ਹਾਂ ਨੇ ਇਹ ਵੀ ਕਿਹਾ ਕਿ “ਜੇ ਤੁਹਾਨੂੰ ਪਤਾ ਨਹੀਂ ਹੁੰਦਾ ਕਿ ਲਾਲ, ਪੀਲਾ, ਚਿੱਟਾ, ਜਾਂ ਮਿੱਠਾ ਪੀਲਾ ਪਿਆਜ਼ ਕਿੱਥੇ ਉਗਿਆ ਸੀ, ਤਾਂ ਇਸ ਨੂੰ ਨਾ ਖਾਓ।” ਪੀਐਚਏਸੀ ਦਾ ਕਹਿਣਾ ਹੈ ਕਿ ਲੋਕ ਅੱਧ ਜੂਨ ਅਤੇ ਜੁਲਾਈ ਦੇ ਅਖੀਰ ਵਿਚ ਬਿਮਾਰ ਹੋਣਾ ਸ਼ੁਰੂ ਹੋ ਗਏ ਸਨ। ਹੁਣ ਤਕ, 48 ਲੋਕਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ।

ਵੱਡੀ ਖ਼ਬਰ ਪੰਜਾਬ ਸਰਕਾਰ ਖਤਮ ਕਰ ਰਹੀ ਹੈ ਸਰਕਾਰੀ ਨੌਕਰੀਆਂ? ਭਗਵੰਤ ਮਾਨ ਦਾ ਵੱਡਾ ਖੁਲਾਸਾ

ਦਸ ਦਈਏ ਸੈਲਮੋਨੇਲਾ ਬਿਮਾਰੀ ‘ਚ ਵਿਅਕਤੀ ਨੂੰ ਬੁਖਾਰ, ਠੰਡ ਲੱਗਣਾ, ਦਸਤ, ਸਿਰਦਰਦ,ਉ ਲਟੀ ਵਰਗੇ ਲੱਛਣ ਦਿਸਦੇ ਹਨ।ਅਲ਼ਬਰਟਾ ‘ਚ 208 ਕੇਸ,ਬ੍ਰਿ ਟਿਸ਼ ਕੋਲੰਬੀਆਂ ‘ਚ 78,ਸਸਕੈਚਵਾਨ ‘ਚ 19, ਮੈਨੀਟੋਬਾ ‘ਚ 19.ਓਂਟਾਰੀਓ ‘ਚ 8, ਕਿਊਬਿਕ ‘ਚ 6 ਅਤੇ ਪ੍ਰਿਸ ਆਈਲੈਂਡ ‘ਚ 1 ਮਾਮਲਾ ਦਰਜ ਕੀਤਾ ਗਿਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button