Breaking NewsD5 specialEntertainmentNewsPunjabTop News

ਮਸ਼ਹੂਰ ਅਦਾਕਾਰ ਸਤੀਸ਼ ਕੌਲ ਦਾ ਦਿਹਾਂਤ

ਮੁੰਬਈ : ਪੰਜਾਬੀ ਫ਼ਿਲਮ ਇੰਡਸਟਰੀ ਦੇ ਸਤੀਸ਼ ਕੌਲ ਦਾ ਅੱਜ ਦਿਹਾਂਤ ਹੋ ਗਿਆ ਹੈ। ਦੱਸਣਯੋਗ ਹੈ ਕਿ ਪਿਛਲੇ ਦਿਨੀਂ ਸਤੀਸ਼ ਕੌਲ ਦੀ ਕੋਰੋਨਾ ਰਿਪੋਰਟ ਪੌਜ਼ੀਟਿਵ ਆਈ ਸੀ। ਸਤੀਸ਼ ਕੌਲ ਨੇ ਕਈ ਪੰਜਾਬੀ ਫ਼ਿਲਮਾਂ ’ਚ ਵੀ ਕੰਮ ਕੀਤਾ ਸੀ। ਸਤੀਸ਼ ਕੌਲ ਅਮਿਤਾਭ ਬੱਚਨ ਤੇ ਦਿਲੀਪ ਕੁਮਾਰ ਨਾਲ ਵੀ ਕੰਮ ਕਰ ਚੁੱਕੇ ਸਨ। ਬੀ. ਆਰ. ਚੋਪੜਾ ਦੀ ਮਹਾਭਾਰਤ ਦੀ ਲੋਕਪ੍ਰਿਯਤਾ ਕਾਰਨ ਸਤੀਸ਼ ਕੌਲ ਚਰਚਾ ‘ਚ ਆਏ ਸਨ।

ਲਓ ਮੋਦੀ ਦਾ ਟੁੱਟਿਆ ਹੰਕਾਰ,KMP ਰੋਡ ਬੰਦ ਕਰਨ ਦਾ ਅਸਰ,ਜਥੇਬੰਦੀਆਂ ਨੇ ਕਰਤੀ ਦਿੱਲੀ ਜਾਮ

ਮਹਾਭਾਰਤ ‘ਚ ਇੰਦਰ ਦੇਵ ਦਾ ਰੋਲ ਨਿਭਾਉਣ ਵਾਲੇ ਸਤੀਸ਼ ਕੌਲ ਅੱਜ ਸਵੇਰੇ ਇਸ ਦੁਨੀਆ ਨੂੰ ਅਲਵਿਦਾ ਆਖ ਗਏ ਹਨ। ਉਹ 73 ਸਾਲ ਦੇ ਸਨ। ਖ਼ਬਰਾਂ ਅਨੁਸਾਰ ਸਤੀਸ਼ ਕੌਲ ਨੇ ਲੁਧਿਆਣਾ ਦੇ ਦਰੇਸੀ ਜੇ ਰਾਮ ਚੈਰੀਟੇਬਲ ਹਸਪਤਾਲ ’ਚ ਆਖ਼ਿਰੀ ਸਾਹ ਲਏ ਹਨ। ਸਤੀਸ਼ ਕੌਲ ਕਾਫ਼ੀ ਲੰਬੇ ਸਮੇਂ ਤੋਂ ਬੀਮਾਰ ਸੀ ਅਤੇ ਉਨ੍ਹਾਂ ਦੀ ਕੋਰੋਨਾ ਰਿਪੋਰਟ ਪੌਜ਼ੀਟਿਵ ਆਉਣ ਕਾਰਨ ਮੌਤ ਹੋਈ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button