Breaking NewsD5 specialNewsPoliticsPress ReleasePunjab

ਪਾਵਰਕਾਮ ‘ਚ ਕੰਮ ਕਰਦੇ ਕੰਪਿਊਟਰ ਅਪ੍ਰੇਟਰਾਂ ਅਤੇ ਸ਼ਿਕਾਇਤ ਕੇਂਦਰ ਦੇ ਆਊਟਸੋਰਸ ਕਰਮਚਾਰੀਆਂ ਨੂੰ ਪੱਕੇ ਕਰੇ ਸਰਕਾਰ: ਅਮਨ ਅਰੋੜਾ

ਕਿਹਾ, ਬਾਦਲ ਸਰਕਾਰ ਦੀ ਤਰਾਂ ਕਾਂਗਰਸ ਸਰਕਾਰ ਨੇ ਵੀ ਧੋਖ਼ਾ ਦਿੱਤਾ
ਕਾਂਗਰਸ ਸਰਕਾਰ ਨੇ ਫਰੰਟ ਲਾਇਨ ਵੈਰੀਅਰ ਦਾ ਨਾਂ ਤਾਂ ਦਿੱਤਾ, ਪਰ ਰੈਗੂਲਰ ਕਰਨ ਦੇ ਨਾਂ ਕੀਤਾ ਗੁੰਮਰਾਹ

ਚੰਡੀਗੜ੍ਹ:ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਪਾਵਰਕਾਮ ਵਿੱਚ ਆਊਟਸੋਰਸ ਰਾਹੀਂ ਕਰੀਬ ਅੱਠ ਸਾਲਾਂ ਤੋਂ ਕੰਮ ਕਰਦੇ ਆ ਰਹੇ ਕੰਪਿਊਟਰ ਅਪ੍ਰੇਟਰ ਅਤੇ ਨੋਡਲ ਸ਼ਿਕਾਇਤ ਕੇਂਦਰਾਂ ਦੇ ਕਰਮਚਾਰੀਆਂ ਨੂੰ ਪੱਕਾ (ਰੈਗੂਲਰ) ਕਰਨ ਦੀ ਮੰਗ ਕੀਤੀ ਹੈ। ਪਾਰਟੀ ਦੇ ਵਿਧਾਇਕ ਅਮਨ ਅਰੋੜਾ ਨੇ ਕਿਹਾ ਕਿ ਪਹਿਲਾਂ ਬਾਦਲ ਸਰਕਾਰ ਅਤੇ ਫਿਰ ਕਾਂਗਰਸ ਦੀ ਕੈਪਟਨ ਸਰਕਾਰ ਨੇ ਸਾਢੇ ਚਾਰ ਸਾਲ ਆਊਟਸੋਰਸ ਕਰਮਚਾਰੀਆਂ ਨੂੰ ਚਿੰਤਾ ਮੁਕਤ ਕਰਨ ਦੀ ਥਾਂ ਹਾਸੀਏ ‘ਤੇ ਲਿਆ ਖੜਾ ਕਰ ਦਿੱਤਾ ਹੈ।ਵੀਰਵਾਰ ਨੂੰ ਪਾਰਟੀ ਮੁੱਖ ਦਫ਼ਤਰ ਤੋਂ ਜਾਰੀ ਬਿਆਨ ਵਿੱਚ ਵਿਧਾਇਕ ਅਮਨ ਅਰੋੜਾ ਨੇ ਕਿਹਾ ਕਿ ਆਊਟਸੋਰਸ ਕਰਮਚਾਰੀਆਂ ਨੇ ਪੱਤਰ ਲਿਖ ਕੇ ਉਨਾਂ ਨਾਲ ਆਪਣੀ ਸਮੱਸਿਆ ਸਾਂਝੀ ਕੀਤੀ ਹੈ।

ਯੂਪੀ ਪ੍ਰਸ਼ਾਸਨ ਦਾ ਨਵਾਂ ਕਾਰਾ ? ਅੰਦੋਲਨ ਖ਼ਿਲਾਫ਼ ਰਚੀ ਵੱਡੀ ਸਾਜ਼ਿਸ਼? ਕਿਸਾਨ ਆਗੂਆਂ ਦਾ ਵੱਡਾ ਐਲਾਨD5 Channel Punjabi

ਕਈ ਕਰਮਚਾਰੀਆਂ ਦੀ ਉਮਰ 32 ਸਾਲ ਤੋਂ ਵੀ ਜ਼ਿਆਦਾ ਹੋ ਚੁੱਕੀ ਹੈ ਅਤੇ ਉਨਾਂ ਦੀ ਤਨਖਾਹ ਵੀ ਕੇਵਲ ਦਸ ਹਜ਼ਾਰ ਰੁਪਏ ਹੈ। ਅਰੋੜਾ ਨੇ ਕਰਮਚਾਰੀਆਂ ਦੀ ਨਾਜ਼ੁਕ ਆਰਥਿਕ ਸਥਿਤੀ ਦੀ ਗੰਭੀਰਤਾ ਨੂੰ ਸਮਝ ਕੇ ਚੰਨੀ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਨਾਂ ਕਰਮਚਾਰੀਆਂ ਨੂੰ ਤੁਰੰਤ ਪੱਕਾ ਕੀਤਾ ਜਾਵੇ ਕਿਉਂਕਿ ਅਜਿਹਾ ਕਰਨ ਨਾਲ ਸਰਕਾਰ ‘ਤੇ ਕੋਈ ਵਿੱਤੀ ਭਾਰ ਨਹੀਂ ਪਵੇਗਾ।ਅਮਨ ਅਰੋੜਾ ਨੇ ਕਿਹਾ ਕਿ ਬਾਦਲ ਸਰਕਾਰ ਦੇ ਰਾਜ ਦੌਰਾਨ ਕਰਮਚਾਰੀਆਂ ਦੀ ਕੋਈ ਸਾਰ ਨਹੀਂ ਲਈ ਗਈ, ਪਰ ਜਦੋਂ ਸੱਤਾ ਤੋਂ ਬਾਹਰ ਹੋਣ ਦੇ ਦਿਨ ਆਏ ਤਾਂ ਕਰਮਚਾਰੀਆਂ ਨੂੰ ਗੁੰਮਰਾਹ ਕਰਨ ਲਈ ਐਕਟ 2016 ਦੇ ਤਹਿਤ ਰੈਗੂਲਰ ਕਰਨ ਦਾ ਨੋਟੀਫ਼ਿਕੇਸ਼ਨ ਜਾਰੀ ਕਰ ਦਿੱਤਾ।

ਲਖੀਮਪੁਰ ਮਾਮਲੇ ‘ਤੇ ਕਾਂਗਰਸ ਦਾ ਹੱਲ ਬੋਲ, ਤੋੜੇ ਬੈਰੀਕੇਡ, ਸਿੱਧੂ ਸਣੇ ਕਈ ਆਗੂ ਗ੍ਰਿਫ਼ਤਾਰ D5 Channel Punjabi

ਉਨਾਂ ਕਿਹਾ ਕਿ ਸੱਤਾ ਵਿੱਚ ਆਈ ਕਾਂਗਰਸ ਦੀ ਕੈਪਟਨ ਸਰਕਾਰ ਵੀ ਆਊਟਸੋਰਸ ਕਰਮਚਾਰੀਆਂ ਨੂੰ ਕੋਰੋਨਾ ਕਾਲ ਵਿੱਚ ਫਰੰਟ ਲਾਇਨ ਵਰਕਰ ਆਖ ਕੇ ਪਿੱਠ ਥਾਪੜਦੀ ਰਹੀ, ਪਰ ਉਨਾਂ ਦੇ ਘਰਾਂ ਦੇ ਚੁੱਲੇ ਕਿੰਝ ਬਲਣਗੇ, ਇਸ ਸੰਬੰਧ ਵਿੱਚ ਕੋਈ ਕੰਮ ਨਹੀਂ ਕੀਤਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button