ਪਾਣੀ ਦੇ ਖਤਰਨਾਕ ਸੰਕਟ ਵੱਲ ਵੱਧ ਰਿਹਾ ਪੰਜਾਬ-ਵਾਤਾਵਰਣ ਵਿਸ਼ੇ ਤੇ ਵੈਬੀਨਾਰ
ਵਾਤਾਵਰਨ ਦੇ ਮੁੱਦੇ ਨੂੰ ਚੋਣਾਂ ਵਿੱਚ ਪ੍ਰਮੁੱਖ ਏਜੰਡਾ ਬਣਾਏ ਜਾਣ ਤੇ ਜੋਰ
ਪਟਿਆਲਾ: ਅੱਜ ਵਾਤਾਵਰਨ ਨਾਲ ਜੁੜੇ ਪਾਣੀ, ਹਵਾ ਤੇ ਧਰਤੀ ਦੇ ਪਲੀਤ ਹੋਣ ਕਰਕੇ ਪੰਜਾਬੀਆਂ ਦੇ ਸਿਹਤ ਦੇ ਹੋ ਰਹੇ ਵੱਡੇ ਨੁਕਸਾਨ ਦੇ ਵਿਸ਼ੇ ਤੇ ਇੱਕ ਆਨਲਾਈਨ ਸੈਮੀਨਾਰ ਕਰਵਾਇਆ ਗਿਆ ਜਿਸ ਵਿੱਚ ਸੰਤ ਬਲਬੀਰ ਸਿੰਘ ਸੀਚੇਵਾਲ, ਗਿਆਨੀ ਕੇਵਲ ਸਿੰਘ ਸਾਬਕਾ ਜੱਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ, ਬੀਬੀ ਡਾਕਟਰ ਇੰਦਰਜੀਤ ਕੌਰ ਪਿੰਗਲਵਾੜਾ ਸ ਕਾਹਨ ਸਿੰਘ ਪੰਨੂੰ ਤੋਂ ਇਲਾਵਾ ਹੋਰ ਪੰਜਾਬ ਦੇ ਵਾਤਾਵਰਨ ਲਈ ਚਿੰਤਤ ਬਹੁਤ ਸਾਰੇ ਕਾਰਕੁਨ ਸ਼ਾਮਲ ਹੋਏ। ਸੰਤ ਸੀਚੇਵਾਲ ਨੇ ਦੱਸਿਆ ਕਿ ਉਹਨਾਂ ਨੇ ਪੰਜਾਬ ਵਾਤਾਵਰਨ ਚੇਤਨਾ ਲਹਿਰ ਵੱਲੋਂ ਤਿਆਰ ਕੀਤਾ ਵਾਤਾਵਰਨ ਲੋਕ ਮਨੋਰਥ ਪੱਤਰ ਸਾਰੀਆਂ ਰਾਜਨੀਤਿਕ ਧਿਰਾਂ ਨੂੰ ਪਹੁੰਚਾ ਦਿੱਤਾ ਹੈ ਅਤੇ ਉਹ ਉਮੀਦ ਕਰਦੇ ਹਨ ਕਿ ਸਾਰੀਆਂ ਹੀ ਧਿਰਾਂ ਆਪਣੇ ਚੋਣ ਮਨੋਰਥ ਪੱਤਰਾਂ ਵਿੱਚ ਵਾਤਾਵਰਨ ਨਾਲ ਜੁੜੇ ਮੁੱਦੇ ਪ੍ਰਮੁੱਖਤਾ ਨਾਲ ਸ਼ਾਮਲ ਕਰਨ ਗੇ।
ED Raid on Punjab cm : Modi ਨੇ ਲਿਆ Channi ਤੋਂ ਬਦਲਾ ! ਚੋਣਾਂ ’ਚ ਵਰਤੇ ਜਾਣ ਵਾਲੇ ਪੈਸੇ ਜ਼ਬਤ?
ਗਿਆਨੀ ਕੇਵਲ ਸਿੰਘ ਨੇ ਦੱਸਿਆ ਕਿ ਵਾਤਾਵਰਨ ਨੂੰ ਰਾਜਨੀਤਿਕ ਮੁੱਦਾ ਬਣਾਉਣ ਲਈ ਪੰਜਾਬ ਦੀ ਨੌਜੁਆਨੀ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਅਤੇ ਇਹ ਉਹਨਾਂ ਲਈ ਬਹੁਤ ਜ਼ਰੂਰੀ ਵੀ ਹੈ ਕਿਓਂਕਿ ਵਾਤਾਵਰਨ ਵਿੱਚ ਆ ਰਹੇ ਨਿਘਾਰ ਦਾ ਉਹਨਾਂ ਦੀ ਆਉਣ ਵਾਲੀ ਜ਼ਿੰਦਗੀ ਤੇ ਵੱਡਾ ਅਸਰ ਪਵੇਗਾ। ਸ ਕਾਹਨ ਸਿੰਘ ਪੰਨੂ ਆਈ ਏ ਐਸ ਨੇ ਦੱਸਿਆ ਕਿ ਸਾਨੂ ਸਾਰਿਆਂ ਨੂੰ ਵਾਤਾਵਰਨ ਦੇ ਵਿਸ਼ੇ ਨੂੰ ਮੁੱਖ ਮੁੱਦਾ ਬਣਾਉਣ ਲਈ ਮੰਗ ਕਰਦੇ ਹੋਏ ਵੀਡੀਓ ਬਣਾ ਕੇ ਸੋਸ਼ਲ ਮੀਡਿਆ ਰਾਹੀਂ ਵੱਧ ਤੋਂ ਵੱਧ ਸ਼ੇਅਰ ਕਰਨੇ ਚਾਹੀਦੇ ਹਨ ਤਾਂਕਿ ਇਸ ਦੀ ਗੂੰਜ ਰਾਜਨੀਤਿਕ ਧਿਰਾਂ ਦੇ ਕੰਨਾਂ ਤੱਕ ਜ਼ੋਰਦਾਰ ਢੰਗ ਨਾਲ ਪਹੁੰਚੇ।
Sand Mining Case : CM Channi ਦੇ ਕਰੀਬੀ ਤੋਂ ਮਿਲੇ ਪੈਸਿਆਂ ਦਾ ਅਸਲ ਸੱਚ ! ਹੁਣ ਤੱਕ ਦੇ ਵੱਡੇ ਖੁਲਾਸੇ
ਸ ਗੁਰਪ੍ਰੀਤ ਸਿੰਘ ਚੰਦਬਾਜਾ ਪ੍ਰਧਾਨ ਭਾਈ ਘਨ੍ਹਈਆ ਕੈਂਸਰ ਰੋਕੋ ਸੇਵਾ ਸੋਸੀਏਟੀ ਅਤੇ ਕਨਵੀਨਰ ਨਰੋਆ ਪੰਜਾਬ ਮੰਚ ਨੇ ਕਿਹਾ ਕਿ ਜਿਸ ਹਵਾ ਵਿੱਚ ਅਸੀਂ ਸਾਹ ਲੈਂਦੇ ਹਾਂ ਉਸੇ ਵਿੱਚ ਰਾਜਨੀਤਿਕ ਲੋਕਾਂ ਦੇ ਬੱਚਿਆਂ ਨੇ ਵੀ ਲੈਣਾ ਹੈ ਅਤੇ ਹਵਾ ਪਾਣੀ ਪਲੀਤ ਕਰਕੇ ਉਹ ਵੀ ਇਸ ਦੇ ਮਾੜੇ ਅਸਰ ਤੋਂ ਬਚੇ ਨਹੀਂ ਰਹਿ ਸਕਦੇ। ਕਰਨਲ ਜਸਜੀਤ ਸਿੰਘ ਗਿੱਲ ਮੇਂਬਰ ਬੁੱਢਾ ਦਰਿਆ ਟਾਸਕ ਫੋਰਸ ਨੇ ਦੱਸਿਆ ਕਿ ਉਹਨਾਂ ਨੇ ਸੰਯੁਕਤ ਸਮਾਜ ਮੋਰਚੇ ਦੀ ਮੈਨੀਫੈਸਟੋ ਕਮੇਟੀ ਦੇ ਪ੍ਰਧਾਨ ਨਾਲ ਵਿਸਥਾਰ ਵਿੱਚ ਇਸ ਬਾਰੇ ਚਰਚਾ ਕੀਤੀ ਹੈ ਅਤੇ ਉਹਨਾਂ ਨੇ ਭਰੋਸਾ ਦਿਵਾਇਆ ਹੈ ਕਿ ਉਹ ਇਸ ਨੂੰ ਪ੍ਰਮੁੱਖਤਾ ਨਾਲ ਆਪਣੇ ਚੋਣ ਮੈਨੀਫੈਸਟੋ ਵਿੱਚ ਸ਼ਾਮਲ ਕਰਨ ਗੇ।
ਖੇਤੀ ਵਿਰਾਸਤ ਮਿਸ਼ਨ ਦੇ ਨਿਰਦੇਸ਼ਕ ਉਮੇਂਦਰ ਦੱਤ ਨੇ ਕਿਹਾ ਕੇ ਵਾਤਾਵਰਨ ਅਤੇ ਖੇਤੀ ਵਿੱਚ ਵੱਡੇ ਪੱਧਰ ਤੇ ਰਾਸਾਇਣਾ ਦੀ ਵਰਤੋਂ ਕਰਕੇ ਜ਼ਹਿਰਾਂ ਸਾਡੇ ਭੋਜਨ ਰਾਹੀਂ ਸਾਡੇ ਸਰੀਰ ਵਿੱਚ ਪਹੁੰਚ ਰਹੀਆਂ ਹਨ ਜੋ ਪੰਜਾਬੀਆਂ ਦੀ ਸਿਹਤ ਵਿਗਾੜ ਰਿਹਾ ਹੈ ਇਸ ਲਈ ਵਾਤਾਵਰਨ ਦੇ ਨਾਲ ਨਾਲ ਜ਼ਹਿਰ ਮੁਕਤ ਖੇਤੀ ਵੀ ਸਮੇ ਦੀ ਵੱਡੀ ਲੋੜ ਹੈ ਅਤੇ ਰਾਜਨੀਤਿਕ ਧਿਰਾਂ ਨੂੰ ਇਸ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ। ਜਸਕੀਰਤ ਸਿੰਘ ਪੀ ਏ ਸੀ ਸਤਲੁਜ ਅਤੇ ਮੱਤੇਵਾੜਾ ਜੰਗਲ ਨੇ ਕਿਹਾ ਕਿ ਸਾਰੀਆਂ ਰਾਜਨੀਤਿਕ ਧਿਰਾਂ ਦੇ ਮੈਨੀਫੈਸਟੋ ਇਸ ਹਫਤੇ ਤਿਆਰ ਹੋ ਜਾਣਗੇ ਇਸ ਲਈ ਵਾਤਾਵਰਨ ਦੇ ਮੁੱਦਿਆਂ ਨੂੰ ਸ਼ਾਮਲ ਕਰਵਾਉਣ ਲਈ ਦਬਾਅ ਬਣਾਉਣ ਦਾ ਇਹ ਸੱਭ ਤੋਂ ਢੁਕਵਾਂ ਸਮਾਂ ਹੈ ਅਤੇ ਸਾਨੂੰ ਸਾਰਿਆਂ ਨੂੰ ਇਸ ਲਈ ਹਰ ਸੰਭਵ ਯਤਨ ਕਰਨਾ ਚਾਹੀਦਾ ਹੈ।
Punjab Politics : ਜੇਲ੍ਹ ਚੋਂ ਬਾਹਰ ਆਊ Sukhpal Khaira ! ਵਿਰੋਧੀਆਂ ਨੂੰ ਛਿੜੀ ਕੰਬਣੀ | D5 Channel Punjabi
ਡਾਕਟਰ ਗੁਰਚਰਨ ਸਿੰਘ ਨੂਰਪੁਰ ਨੇ ਦੱਸਿਆ ਕਿ ਉਹ ਅਗਲੇ ਹਫਤੇ ਜ਼ੀਰੇ ਵਿੱਚ ਇਸ ਵਿਸ਼ੇ ਤੇ ਇੱਕ ਵਿਸ਼ੇਸ਼ ਪ੍ਰੋਗਰਾਮ ਕਰਵਾਉਣ ਗੇ ਜਿਸ ਵਿੱਚ ਵਾਤਾਵਰਨ ਨੂੰ ਚੋਣ ਮਨੋਰਥ ਪੱਤਰਾਂ ਵਿੱਚ ਪ੍ਰਮੁੱਖਤਾ ਦਿਵਾਉਣ ਦੇ ਵਿਸ਼ੇ ਤੇ ਗੱਲ ਕਰਨ ਲਈ ਰਾਜਨੀਤਿਕ ਧਿਰਾਂ ਨੂੰ ਸੱਦਾ ਦਿੱਤਾ ਜਾਵੇਗਾ। ਕਾਲਮਨਵੀਸ ਮੰਚ ਦੇ ਕਨਵੀਨਰ ਗੁਰਮੀਤ ਪਲਾਹੀ ਨੇ ਇਸ ਸਮੇਂ ਆਪਣੇ ਵਿਚਾਰ ਦਿੰਦਿਆਂ ਕਿਹਾ ਕਿ ਸਾਡੀਆਂ ਰਾਜਸੀ ਪਾਰਟੀਆਂ ਦੇ ਜਿਆਦਤਰ ਆਗੂ ਆਪਣੇ ਨਿੱਜੀ ਕਾਰੋਬਾਰ ਦਾ ਫੈਲਾਅ ਕਰਨ ਵਿੱਚ ਲੱਗੇ ਹੋਏ ਹਨ ਉਹਨਾਂ ਨੂੰ ਲੋਕ ਮੁੱਦਿਆਂ ਨਾਲ ਕੋਈ ਸਰੋਕਾਰ ਨਹੀਂ ਇਸ ਲਈ ਸਨ ਸਭ ਨੂੰ ਵੱਡੀ ਤਿਆਰੀ ਨਾਲ ਇਹ ਲੜਾਈ ਲੜਨੀ ਹੋਵੇਗੀ।
Khabran Da Sira : EVM ‘ਤੇ ਸੁਪਰੀਮ ਕੋਰਟ ਦਾ ਫੈਸਲਾ, ਕਾਂਗਰਸ ‘ਚ ਪਿਆ ਕਲੇਸ਼, CM ਚੰਨੀ ਲਈ ਮੁਸੀਬਤ
ਡਾ.ਦੇਵਿੰਦਰ ਸੈਫ਼ੀ ਨੇ ਕਿਹਾ ਕਿ ਰਾਜਨੀਤਕ ਲੋਕਾਂ ਨੂੰ ਉਹਨਾਂ ਦੀ ਮਦਹੋਸ਼ੀ ਧਰਤੀ ਪ੍ਰਤੀ ਸੰਵੇਦਨਾ ਅਤੇ ਲੋਕਾਈ ਪ੍ਰਤੀ ਦਰਦ ਤੋਂ ਅਕਸਰ ਹੀ ਅਵੇਸਲੇ ਕਰੀ ਰੱਖਦੀ ਹੈ .ਉਹਨਾਂ ਨੂੰ ਵਾਤਾਵਰਣ ਦੀਆਂ ਚੁਣੌਤੀਆਂ ਬਾਰੇ ਤੱਥਾਂ ਭਰਪੂਰ ਦੱਸ ਕੇ ਜਵਾਬਦੇਹ ਬਣਨ ਲਈ ਮਜਬੂਰ ਕਰਨਾ ਪਵੇਗਾ।ਡਾ ਸੀਮਾਂ ਗੋਇਲ ਸ਼੍ਰੀ ਮੁਕਤਸਰ ਸਾਹਿਬ, ਮਹਿੰਦਰ ਪਾਲ ਲੂੰਬਾ ਮੋਗਾ, ਡਾ.ਅਮਨਜੀਤ ਸਿੰਘ ਮਾਨ ਸੰਗਰੂਰ, ਹੀਰਾ ਸਿੰਘ ਜ਼ੀਰਾ, ਇੰਦਰਜੀਤ ਕੌਰ ਨੰਦਨ ਹੁਸ਼ਿਆਰਪੁਰ, ਹਰਪਿੰਦਰ ਪਾਲ,ਭੁਪਿੰਦਰ ਸਿੰਘ, ਰਣਯੋਧ ਸਿੰਘ ਲੁਧਿਆਣਾ, ਡਾ ਨਵਨੀਤ ਕੌਰ ਭੁੱਲਰ ਜਲੰਧਰ,ਸੁਰਨਿਭਰ ਬੋਹਤ ਨੀਲਮ ਸੋਢੀ, ਪਰਮਜੀਤ ਕੌਰ ਸਰਾਂ ਕੋਟਕਪੂਰਾ, ਜਗਵਿੰਦਰ ਗਾਬਾ, ਕੁਲਵਿੰਦਰ ਸਿੰਘ, ਸੰਤੋਸ਼ ਸੰਧੀਰ ,ਨਿਰਮਲ ਕੌਰ ਕੋਟਲਾ, ਜਗਦੀਪ ਸਿੰਘ ਪਟਿਆਲਾ ਮੌਜੂਦ ਰਹੇ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.