ਹਸਨ – ਅਫਰੀਦੀ ਦੇ ਤੂਫਾਨ ‘ਚ ਉੱਡਿਆ ਸਾਊਥ ਅਫਰੀਕਾ, PAK ਨੇ ਕੀਤਾ 2-0 ਨਾਲ ਸਫਾਇਆ

ਨਵੀਂ ਦਿੱਲੀ : ਪਾਕਿਸਤਾਨ ਨੇ ਦੱਖਣੀ ਅਫਰੀਕਾ ਦੇ ਖਿਲਾਫ਼ ਖੇਡੀ ਗਈ 2 ਮੈਚਾਂ ਦੀ ਟੈਸਟ ਸੀਰੀਜ਼ ’ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੇਏ 2-0 ਨਾਲ ਜਿੱਤ ਹਾਸਲ ਕੀਤੀ ਹੈ। ਪਾਕਿਸਤਾਨ ਨੇ ਸੋਮਵਾਰ ਨੂੰ ਦੂਜੇ ਟੈਸਟ ਮੈਚ ਦੇ ਆਖਰੀ ਦਿਨ ਦੱਖਣੀ ਅਫਰੀਕਾ ਨੂੰ ਦੂਜੀ ਪਾਰੀ ‘ਚ 274 ਰਨ ਨਾਲ ਆਲਆਉਟ ਕਰਕੇ 95 ਰਨ ਦੀ ਵੱਡੀ ਜਿੱਤ ਹਾਸਲ ਕੀਤੀ ਹੈ। ਇਸ ਮੈਚ ‘ਚ ਪਾਕਿਸਤਾਨ ਦੇ ਤੇਜ਼ ਗੇਂਦਬਾਜ਼ ਹਸਨ ਅਲੀ ਨੇ ਕੁੱਲ 10 ਵਿਕਟ ਹਾਸਲ ਕੀਤੇ।
BIG BREAKING ਦੀਪ ਸਿੱਧੂ ਨਾਲ ਜੁੜੀ ਦਿੱਲੀ ਤੋਂ ਵੱਡੀ ਖ਼ਬਰ, ਨਵਾਂ ਐਕਸ਼ਨ!
ਮੈਚ ਦੇ ਪੰਜਵੇਂ ਦਿਨ 127 ਰਨ ’ਤੇ 1 ਵਿਕਟ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ‘ਤੇ ਪੂਰੀ ਟੀਮ 274 ਰਨ ’ਤੇ ਢੇਰ ਹੋ ਗਈ। ਪਾਕਿਸਤਾਨ ਦੇ ਸਾਹਮਣੇ 370 ਰਨ ਦਾ ਲਕਸ਼ ਸੀ। ਟਾਸ ਜਿੱਤ ਕੇ ਪਹਿਲੇ ਬੱਲੇਬਾਜ਼ੀ ਕਰਦੇ ਹੋਏ ਪਾਕਿਸਤਾਨ ਨੇ ਪਹਿਲੀ ਪਾਰੀ ‘ਚ ਕਪਤਾਨ ਬਾਬਰ ਆਜਮ ਨੇ 77 ਰਨ ਦੇ ਦਮ ਤੇ’ 272 ਰਨ ਬਣਾਏ ਸੀ। ਜਵਾਬ ’ਚ ਦੱਖਣੀ ਅਫਰੀਕਾ ਦੀ ਟੀਮ 201 ਰਨ ’ਤੇ ਆਲਆਉਟ ਹੋ ਗਈ। 71 ਰਨ ਦੀ ਲੀਡ ਹਾਸਲ ਕਰਨ ਵਾਲੇ ਪਾਕਿਸਤਾਨ ਨੇ ਦੂਜੀ ਪਾਰੀ ‘ਚ 298 ਰਨ ਬਣਾਏ ਸੀ।
Pakistan take the series 2-0!
Hasan Ali took a match-haul of 10 wickets to lead the side to their first Test series win against South Africa since 2003!#PAKvSA ➡️ https://t.co/dHR9CvAE8T pic.twitter.com/JmlVXXkopY
— ICC (@ICC) February 8, 2021
ਹਸਨ ਅਲੀ ਨੇ ਝਟਕੇ ਮੈਚ ‘ਚ 10 ਵਿਕਟ
ਪਾਕਿਸਤਾਨ ਦੇ ਤੇਜ਼ ਗੇਂਦਬਾਜ਼ ਹਸਨ ਅਲੀ ਨੇ ਦੱਖਣੀ ਅਫਰੀਕਾ ਦੇ ਖਿਲਾਫ ਦੋ ਪਾਰੀਆਂ ‘ਚ ਸ਼ਾਨਦਾਰ ਗੇਂਦਬਾਜ਼ੀ ਕੀਤੀ। ਪਹਿਲੀ ਪਾਰੀ ‘ਚ 54 ਰਨ ਦੇ ਕੇ 5 ਵਿਕਟ ਹਾਸਲ ਕਰਨ ਵਾਲੇ ਹਸਨ ਨੇ ਦੂਜੀ ਪਾਰੀ ‘ਚ 60 ਰਨ ਦਿੰਦੇ ਹੋਏ 5 ਵਿਕਟਾਂ ਲਈਆਂ। ਮੈਚ ਦੀਆਂ ਦੋਨਾਂ ਪਾਰੀਆਂ ਨੂੰ ਮਿਲਾ ਕੇ ਇਸ ਪਾਕਿਸਤਾਨੀ ਤੇਜ਼ ਗੇਂਦਬਾਜ਼ ਨੇ ਕੁੱਲ 10 ਵਿਕਟ ਹਾਸਲ ਕੀਤੇ ’ਤੇ ‘ਪਲੇਅਰ ਆਫ ਦ ਮੈਚ’ ਚੁਣੇ ਗਏ।
🔴LIVE| ਟੁੱਟਿਆ ਮੋਦੀ ਦਾ ਹੰਕਾਰ!ਜਥੇਬੰਦੀਆਂ ਨੇ ਕਰਤਾ ਜਿੱਤ ਦਾ ਐਲਾਨ?ਦੇਖੋ ਸਿੱਧੂ ਦੀ ਗ੍ਰਿਫ਼ਤਾਰੀ ਪਿੱਛੇ ਕੌਣ !
ਦੱਖਣੀ ਅਫਰੀਕਾ ਦਾ ਕਲੀਨ ਸਵੀਪ
ਪਾਕਿਸਤਾਨ ਨੇ ਦੱਖਣੀ ਅਫਰੀਕਾ ਦੇ ਖਿਲਾਫ ਸੀਰੀਜ਼ ਦਾ ਪਹਿਲਾ ਟੈਸਟ ਮੈਚ 7 ਵਿਕਟਾਂ ਨਾਲ ਆਪਣੇ ਨਾਮ ਕੀਤਾ ਸੀ। ਹੁਣ ਦੂਜਾ ਮੁਕਾਬਲਾ 95 ਰਨ ਨਾਲ ਜਿੱਤ ਕੇ ਸੀਰੀਜ਼ ’ਚ ਮਹਿਮਾਨ ਟੀਮ ਦਾ ਕਲੀਨ ਸਵੀਪ ਕੀਤਾ। 13 ਸਾਲ ਬਾਅਦ ਦੱਖਣੀ ਅਫਰੀਕਾ ਦੀ ਟੀਮ ਨੇ ਪਾਕਿਸਤਾਨ ਦਾ ਦੌਰਾ ਕੀਤਾ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.