InternationalTop News

ਪਾਕਿਸਤਾਨ ਦੇ ਦੂਜੇ ਸਭ ਤੋਂ ਵੱਡੇ ਹਵਾਈ ਅੱਡੇ PNS ਸਿੱਦੀਕੀ ‘ਤੇ ਹਮਲਾ, ਮਜੀਦ ਬ੍ਰਿਗੇਡ ਨੇ ਹਮਲੇ ਦੀ ਲਈ ਜ਼ਿੰਮੇਵਾਰੀ

ਪਾਕਿਸਤਾਨ ਦੇ ਦੂਜੇ ਸਭ ਤੋਂ ਵੱਡੇ ਹਵਾਈ ਅੱਡੇ PNS ਸਿੱਦੀਕੀ ‘ਤੇ ਹਮਲਾ ਹੋਇਆ ਹੈ। ਇਸ ਨੇਵਲ ਏਅਰ ਸਟੇਸ਼ਨ ‘ਤੇ ਕੁਝ ਸਮੇਂ ਲਈ ਗੋਲੀਬਾਰੀ ਹੋਈ। ਇਸ ਦੇ ਨਾਲ ਹੀ ਇਸ ਇਲਾਕੇ ‘ਚ ਕਈ ਬੰਬ ਧਮਾਕਿਆਂ ਦੀ ਵੀ ਖਬਰ ਹੈ। ਨਿਊਜ਼ ਏਜੰਸੀ ਏਐਨਆਈ ਨੇ ਸਥਾਨਕ ਨਿਊਜ਼ ਪਲੇਟਫਾਰਮ ‘ਦ ਬਲੋਚਿਸਤਾਨ ਪੋਸਟ’ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ ਹੈ।ਦ ਬਲੋਚਿਸਤਾਨ ਪੋਸਟ ਮੁਤਾਬਕ ਪਾਬੰਦੀਸ਼ੁਦਾ ਬਲੋਚਿਸਤਾਨ ਲਿਬਰੇਸ਼ਨ ਆਰਮੀ (ਬੀਐੱਲਏ) ਦੇ ਮਜੀਦ ਬ੍ਰਿਗੇਡ ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਦੱਸਿਆ ਜਾਂਦਾ ਹੈ ਕਿ ਬਲੋਚਿਸਤਾਨ ਲਿਬਰੇਸ਼ਨ ਆਰਮੀ ਦੀ ਮਜੀਦ ਬ੍ਰਿਗੇਡ ਬਲੋਚਿਸਤਾਨ ਸੂਬੇ ‘ਚ ਚੀਨ ਦੇ ਨਿਵੇਸ਼ ਦਾ ਲਗਾਤਾਰ ਵਿਰੋਧ ਕਰਦੀ ਰਹਿੰਦੀ ਹੈ ਅਤੇ ਚੀਨ ਅਤੇ ਪਾਕਿਸਤਾਨ ‘ਤੇ ਖੇਤਰ ਦੇ ਸੰਸਾਧਨਾਂ ਦਾ ਸ਼ੋਸ਼ਣ ਕਰਨ ਦਾ ਦੋਸ਼ ਵੀ ਲਾਉਂਦੀ ਹੈ। ਬੀਐਲਏ ਨੇ ਦਾਅਵਾ ਕੀਤਾ ਹੈ ਕਿ ਉਸ ਦੇ ਲੜਾਕੇ ਏਅਰਬੇਸ ਵਿੱਚ ਦਾਖਲ ਹੋ ਗਏ ਹਨ।ਇਸ ਦੌਰਾਨ ਹਮਲੇ ਤੋਂ ਬਾਅਦ ਜ਼ਿਲ੍ਹਾ ਸਿਹਤ ਅਧਿਕਾਰੀ ਕੇਚ ਨੇ ਟੀਚਿੰਗ ਹਸਪਤਾਲ ਤਰਬਤ ਵਿੱਚ ਐਮਰਜੈਂਸੀ ਲਗਾ ਦਿੱਤੀ ਹੈ ਅਤੇ ਸਾਰੇ ਡਾਕਟਰਾਂ ਨੂੰ ਤੁਰੰਤ ਡਿਊਟੀ ‘ਤੇ ਆਉਣ ਦੇ ਆਦੇਸ਼ ਦਿੱਤੇ ਹਨ। ਦਸਿਆ ਜਾ ਰਿਹਾ ਹੈ ਕਿ ਤਰਬਤ ਵਿਚ ਇਹ ਹਮਲਾ ਬੀਐਲਏ ਮਜੀਦ ਬ੍ਰਿਗੇਡ ਵਲੋਂ ਇਸ ਹਫ਼ਤੇ ਦਾ ਦੂਜਾ ਅਤੇ ਇਸ ਸਾਲ ਦਾ ਤੀਜਾ ਹਮਲਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button