ਪਾਕਿ ਸਰਕਾਰ ਦਾ ਦਾਅਵਾ, 182 ਮਦਰੱਸਾਂ ਨੂੰ ਲਿਆ ਕਬਜ਼ੇ ’ਚ, 121 ਦੀ ਹੋਈ ਗ੍ਰਿਫ਼ਤਾਰੀ
ਚਾਰੇ ਪਾਸੇ ਦਬਾਅ ਦੇ ਅੱਗੇ ਝੁਕੇ ਪਾਕਿਸਤਾਨ ਨੇ ਆਪਣੇ ਅੱਤਵਾਦੀ ਸੰਗਠਨਾਂ ‘ਤੇ ਵੀਰਵਾਰ ਨੂੰ ਕਾਰਵਾਈ ਹੋ ਤੇਜ ਕਰ ਦਿੱਤੀ ਹੈ। ਪਾਕਿਸਤਾਨ ਸਰਕਾਰ ਨੇ ਇਸਲਾਮਿਕ ਅੱਤਵਾਦੀਆਂ ਵਿਰੁੱਧ ਹੋਰ ਸ਼ਿਕੰਜਾ ਕਸਦਿਆਂ ਐਲਾਨ ਕੀਤਾ ਕਿ 182 ਮਦਰੱਸਿਆਂ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ ਹੈ ਤੇ ਪਾਬੰਦੀਸ਼ੁਦਾ ਸਮੂਹਾਂ ਨਾਲ ਜੁੜੇ 121 ਵਿਅਕਤੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ।ਗ੍ਰਹਿ ਮੰਤਰਾਲੇ ਨੇ ਕਿਹਾ ਕਿ ਇਹ ਇੱਕ ਲੰਮੀ ਯੋਜਨਾ ਦਾ ਹਿੱਸਾ ਹੈ ਤੇ ਅਜਿਹਾ ਕਦਮ ਭਾਰਤੀ ਹਵਾਈ ਹਮਲਿਆਂ ਕਾਰਨ ਨਹੀਂ ਚੁੱਕਿਆ ਜਾ ਰਿਹਾ।
Read Also ਪਾਕਿਸਤਾਨ ‘ਚ ਮਸੂਦ ਅਜ਼ਹਰ ਦੇ ਭਰਾ ਤੇ ਬੇਟੇ ਸਣੇ 44 ਅੱਤਵਾਦੀ ਗ੍ਰਿਫ਼ਤਾਰ
ਜ਼ਿਕਰਜੋਗ ਹੈ ਕਿ ਰਹੇ ਕਿ ਬੀਤੀ 14 ਫ਼ਰਵਰੀ ਨੂੰ ਜੰਮੂ–ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਵਿੱਚ ਇੱਕ ਦਹਿਸ਼ਤਗਰਦ ਹਮਲੇ ਦੌਰਾਨ ਸੀਆਰਪੀਐੱਫ਼ ਦੇ 45 ਜਵਾਨਾਂ ਦੀ ਸ਼ਹਾਦਤ ਤੋਂ ਬਾਅਦ ਬਹੁਤ ਸਾਰੇ ਦੇਸ਼ਾਂ ਵੱਲੋਂ ਪਾਕਿਸਤਾਨ ਉੱਤੇ ਦਬਾਅ ਬਣਾਇਆ ਗਿਆ ਹੈ। ਇਹ ਕਾਰਵਾਈ ਉਸੇ ਦਬਾਅ ਕਾਰਨ ਹੋ ਰਹੀ ਹੈ।ਇੱਥੇ ਵਰਨਣਯੋਗ ਹੈ ਕਿ ਇਹ ਦੋਸ਼ ਲੱਗਦਾ ਰਿਹਾ ਹੈ ਕਿ ਪਾਕਿਸਤਾਨ ਦੇ ਕੁਝ ਮਦਰੱਸਿਆਂ ਵਿੱਚ ਬੱਚਿਆਂ ਨੂੰ ਗਰਮ–ਖਿ਼ਆਲੀ ਵਿਚਾਰ ਜਾਣਬੁੱਝ ਕੇ ਸਿਖਾਏ ਜਾਂਦੇ ਹਨ। ਇਹ ਕਾਰਵਾਈ ਉਨ੍ਹਾਂ ਹੀ ਕੁਝ ਮਦਰੱਸਿਆਂ ਵਿਰੁੱਧ ਹੋਈ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.