SportsTop News

ਪਹਿਲੀ ਵਾਰ ਹੋ ਰਿਹਾ ਹੈ ਮਹਿਲਾ ਅੰਡਰ-19 ਟੀ-20 ਵਿਸ਼ਵ ਕੱਪ: BCCI ਨੇ ਟੀਮ ਇੰਡੀਆ ਦਾ ਐਲਾਨ, ਸ਼ੈਫਾਲੀ ਵਰਮਾ ਨੂੰ ਸੌਂਪੀ ਕਪਤਾਨੀ

ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਅੰਡਰ-19 ਟੀ-20 ਵਿਸ਼ਵ ਕੱਪ ਲਈ ਟੀਮ ਇੰਡੀਆ ਦਾ ਐਲਾਨ ਕਰ ਦਿੱਤਾ ਹੈ। ਸੀਨੀਅਰ ਟੀਮ ‘ਚ ਆਪਣੀ ਪ੍ਰਤਿਭਾ ਦਾ ਸਬੂਤ ਦੇਣ ਵਾਲੀ ਹਰਿਆਣਾ ਦੀ ਸ਼ੈਫਾਲੀ ਵਰਮਾ ਨੂੰ ਟੀਮ ਦਾ ਕਪਤਾਨ ਚੁਣਿਆ ਗਿਆ ਹੈ।ਵਿਸ਼ਵ ‘ਚ ਕ੍ਰਿਕਟ ਦੀ ਗਵਰਨਿੰਗ ਬਾਡੀ ਇੰਟਰਨੈਸ਼ਨਲ ਕ੍ਰਿਕਟ ਕੌਂਸਲ (ਆਈ.ਸੀ.ਸੀ.) ਨੇ ਮਹਿਲਾ ਅੰਡਰ-19 ਦੇ ਆਯੋਜਨ ਦਾ ਫੈਸਲਾ ਕੀਤਾ ਹੈ। ਪਹਿਲੀ ਵਾਰ ਟੀ-20 ਵਿਸ਼ਵ ਕੱਪ ਹੋ ਰਿਹਾ ਹੈ ਇਹ ਟੂਰਨਾਮੈਂਟ ਅਗਲੇ ਸਾਲ 14 ਤੋਂ 29 ਜਨਵਰੀ ਤੱਕ ਦੱਖਣੀ ਅਫਰੀਕਾ ਵਿੱਚ ਖੇਡਿਆ ਜਾਵੇਗਾ। ਵਿਸ਼ਵ ਕੱਪ ਤੋਂ ਪਹਿਲਾਂ ਟੀਮ ਇੰਡੀਆ ਦੱਖਣੀ ਅਫਰੀਕਾ ਦੇ ਖਿਲਾਫ 5 ਮੈਚਾਂ ਦੀ ਟੀ-20 ਸੀਰੀਜ਼ ਵੀ ਖੇਡੇਗੀ। ਵਿਸ਼ਵ ਕੱਪ ਦੀਆਂ ਤਿਆਰੀਆਂ ਦੇ ਲਿਹਾਜ਼ ਨਾਲ ਇਸ ਸੀਰੀਜ਼ ਨੂੰ ਅਹਿਮ ਮੰਨਿਆ ਜਾ ਰਿਹਾ ਹੈ। ਅਜਿਹੇ ‘ਚ ਬੋਰਡ ਨੇ ਸੀਰੀਜ਼ ਲਈ ਵੱਖਰੀ ਟੀਮ ਦਾ ਐਲਾਨ ਕੀਤਾ ਹੈ। ਟੀ-20 ਸੀਰੀਜ਼ 27 ਦਸੰਬਰ ਤੋਂ ਸ਼ੁਰੂ ਹੋਵੇਗੀ। ਜਦਕਿ ਆਖਰੀ ਮੈਚ 4 ਜਨਵਰੀ 2023 ਨੂੰ ਖੇਡਿਆ ਜਾਵੇਗਾ।ਪਹਿਲੇ ਵਿਸ਼ਵ ਕੱਪ ਵਿੱਚ 16 ਟੀਮਾਂ ਹਿੱਸਾ ਲੈਣਗੀਆਂ। ਭਾਰਤੀ ਟੀਮ ਨੂੰ ਮੇਜ਼ਬਾਨ ਦੇਸ਼ ਦੱਖਣੀ ਅਫਰੀਕਾ, ਸੰਯੁਕਤ ਅਰਬ ਅਮੀਰਾਤ ਅਤੇ ਸਕਾਟਲੈਂਡ ਦੇ ਨਾਲ ਗਰੁੱਪ ਡੀ ਵਿੱਚ ਰੱਖਿਆ ਗਿਆ ਹੈ। ਹਰੇਕ ਗਰੁੱਪ ਦੀਆਂ ਸਿਖਰਲੀਆਂ ਤਿੰਨ ਟੀਮਾਂ ਸੁਪਰ ਸਿਕਸ ਵਿੱਚ ਪਹੁੰਚਣਗੀਆਂ। ਸੁਪਰ ਸਿਕਸ ਵਿੱਚ ਟੀਮਾਂ ਨੂੰ 2 ਗਰੁੱਪਾਂ ਵਿੱਚ ਵੰਡਿਆ ਗਿਆ ਹੈ। ਹਰੇਕ ਗਰੁੱਪ ਵਿੱਚੋਂ ਦੋ ਟੀਮਾਂ ਸੈਮੀਫਾਈਨਲ ਵਿੱਚ ਪਹੁੰਚਣਗੀਆਂ। ਦੋਵੇਂ ਸੈਮੀਫਾਈਨਲ 27 ਜਨਵਰੀ ਨੂੰ ਇਸੇ ਮੈਦਾਨ ‘ਤੇ ਖੇਡੇ ਜਾਣਗੇ। ਇਸ ਤੋਂ ਬਾਅਦ 29 ਜਨਵਰੀ ਨੂੰ ਫਾਈਨਲ ਖੇਡਿਆ ਜਾਵੇਗਾ।ਅੰਡਰ-19 ਵਿਸ਼ਵ ਕੱਪ ਟੀਮ: ਸ਼ੈਫਾਲੀ ਵਰਮਾ (ਕਪਤਾਨ), ਸ਼ਵੇਤਾ ਸਹਿਰਾਵਤ (ਉਪ ਕਪਤਾਨ), ਰਿਚਾ ਘੋਸ਼ (ਵਿਕਟਕੀਪਰ), ਜੀ ਤ੍ਰਿਸ਼ਾ, ਸੌਮਿਆ ਤਿਵਾਰੀ, ਸੋਨੀਆ ਮੇਹਦੀਆ, ਹਰਲੇ ਗਾਲਾ, ਹਰਸ਼ਿਤਾ ਬਾਸੂ (ਵਿਕਟਕੀਪਰ), ਸੋਨਮ ਯਾਦਵ, ਮੰਨਤ ਕਸ਼ਯਪ, ਅਰਚਨਾ ਦੇਵੀ, ਪਾਰਸ਼ਵੀ ਚੋਪੜਾ, ਟੀਟਾ ਸਾਧੂ, ਫਲਕ ਨਾਜ਼, ਸ਼ਬਨਮ ਐਮ.ਡੀ. ਸਟੈਂਡਬਾਏ ਖਿਡਾਰੀ: ਸ਼ਿਖਾ, ਨਜਲਾ ਸੀਐਮਸੀ, ਯਸ਼ਸ਼੍ਰੀ।ਦੱਖਣੀ ਅਫਰੀਕਾ ਲਈ ਅੰਡਰ-19 ਮਹਿਲਾ ਟੀਮ: ਸ਼ੈਫਾਲੀ ਵਰਮਾ (ਕਪਤਾਨ), ਸ਼ਵੇਤਾ ਸਹਿਰਾਵਤ (ਉਪ ਕਪਤਾਨ), ਰਿਚਾ ਘੋਸ਼ (ਵਿਕਟਕੀਪਰ), ਜੀ ਤ੍ਰਿਸ਼ਾ, ਸੌਮਿਆ ਤਿਵਾਰੀ, ਸੋਨੀਆ ਮੇਹਦੀਆ, ਹਰਲੇ ਗਾਲਾ, ਹਰਸ਼ਿਤਾ ਬਾਸੂ (ਵਿਕਟਕੀਪਰ), ਸੋਨਮ ਯਾਦਵ, ਮੰਨਤ। ਕਸ਼ਯਪ, ਅਰਚਨਾ ਦੇਵੀ, ਪਾਰਸ਼ਵੀ ਚੋਪੜਾ, ਟੀਟਾ ਸਾਧੂ, ਫਲਕ ਨਾਜ਼, ਸ਼ਬਨਮ ਐਮਡੀ, ਸ਼ਿਖਾ, ਨਜਲਾ ਸੀਐਮਸੀ, ਯਸ਼ਸ਼੍ਰੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button