ਪਹਿਲਵਾਨਾਂ ਦੇ ਸਮਰਥਨ ਵਿੱਚ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵਲੋਂ ਤਹਿਸੀਲ ਅਤੇ ਡੀਸੀ ਦਫਤਰਾਂ ਤੇ 18 ਨੂੰ ਸਰਕਾਰ ਦੇ ਪੁਤਲੇ ਫੂਕਣ ਦਾ ਐਲਾਨ, ਸਮਾਜਿਕ ਕਾਰਕੁੰਨ ਡਾ. ਨਵਸ਼ਰਨ ਤੋਂ ਦੂਰ ਰਹਿਨ ਕੇੰਦਰੀ ਏਜੰਸੀਆਂ – ਡਾ ਦਰਸ਼ਨਪਾਲ
ਪਟਿਆਲਾ (ਅਤੁਲ ਵਰਮਾ) : ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੀ ਸੂਬਾਈ ਮੀਟਿੰਗ ਡਾ ਦਰਸ਼ਨਪਾਲ ਦੀ ਅਗਵਾਈ ਵਿੱਚ ਹੋਈ। ਜਿਸ ਵਿੱਚ ਸੂਬਾ ਸੀਨੀਅਰ ਮੀਤ ਪ੍ਰਧਾਨ ਹਰਭਜਨ ਸਿੰਘ ਬੁੱਟਰ, ਜਰਨਲ ਸਕੱਤਰ ਗੁਰਮੀਤ ਸਿੰਘ ਮਹਿਮਾ, ਪ੍ਰੈੱਸ ਸਕੱਤਰ ਅਵਤਾਰ ਸਿੰਘ ਮਹਿਮਾ ਤੋਂ ਇਲਾਵਾ ਵੱਖ ਵੱਖ ਜਿਲ੍ਹਿਆਂ ਦੇ ਪ੍ਰਧਾਨ/ਸਕੱਤਰ ਸ਼ਾਮਲ ਹੋਏ । ਮੀਟਿੰਗ ਵਿੱਚ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਅਨੁਸਾਰ ਦਿੱਲੀ ਜੰਤਰ ਮੰਤਰ ਵਿਖੇ ਧਰਨਾ ਦੇ ਰਹੇ ਪਹਿਲਵਾਨਾਂ ਦੇ ਸਮਰਥਨ ਵਿੱਚ 18 ਮਈ ਨੂੰ ਤਹਿਸੀਲ ਅਤੇ ਡੀਸੀ ਦਫਤਰਾਂ ‘ਤੇ ਕੇੰਦਰ ਸਰਕਾਰ ਅਤੇ ਭਾਜਪਾ ਸਾਂਸਦ ਬ੍ਰਿਜ ਭੂਸ਼ਨ ਸ਼ਰਨ ਸਿੰਘ ਦੇ ਪੁਤਲੇ ਫੂਕਣ ਦੀ ਰੂਪ ਰੇਖਾ ਉਲੀਕੀ ਗਈ।
‘ਬਲਾਤਕਾਰੀ ਨੂੰ ਬਣਾਇਆ ਮੰਤਰੀ’ CM ਮਾਨ ਤੋਂ ਤਿੱਖੇ ਸਵਾਲ, ਹੁਣ ਦੇਣਾ ਪਊ ਜਵਾਬ | D5 Channel Punjabi
ਜਥੇਬੰਦੀ ਦੇ ਸੂਬਾ ਪ੍ਰਧਾਨ ਡਾ ਦਰਸ਼ਨਪਾਲ ਨੇ ਕੇੰਦਰ ਸਰਕਾਰ ਵਲੋਂ ਉੱਘੀ ਸਮਾਜਿਕ ਕਾਰਕੁਨ ਡਾ ਨਵਸ਼ਰਨ ਨੂੰ ਪੁੱਛ ਗਿੱਛ ਦੇ ਬਹਾਨੇ ਤੰਗ ਕਰਨ ਦੀ ਸ਼ਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਅਤੇ ਕੇੰਦਰੀ ਏਜੰਸੀਆਂ ਨੂੰ ਡਾ ਨਵਸ਼ਰਨ ਤੋਂ ਦੂਰ ਰਹਿਣ ਦੀ ਚੇਤਾਵਨੀ ਦਿੱਤੀ । ਉਨ੍ਹਾਂ ਕਿਹਾ ਕਿ ਪ੍ਰਸਿੱਧ ਨਾਨਕਕਾਰ ਗੁਰਸ਼ਰਨ ਭਾਜੀ ਤੋਂ ਬਾਅਦ ਉਨ੍ਹਾਂ ਦੀ ਬੇਟੀ ਵਲੋਂ ਲੋਕਾਂ ਨੂੰ ਸਮਰਪਿਤ ਹੋਕੇ ਹਮੇਸ਼ਾ ਮਨੁੱਖੀ ਹੱਕਾਂ ਦੀ ਰਹਿਨੁਮਾਈ ਕੀਤੀ ਹੈ। ਮੋਦੀ ਸਰਕਾਰ ਲੋਕਾਂ ਦੇ ਸਬਰ ਦਾ ਇਮਤਿਹਾਨ ਨਾ ਲਵੇ।
Gal Sachi Hai : ਕਵੀ ਦੀ ਕਵਿਤਾ ਹੋਈ ਵਾਇਰਲ, ਲਿਖੀ ਅਜਿਹੀ ਗੱਲ, ਸੋਚਾਂ ‘ਚ ਪਏ ਲੋਕ | D5 Channel Punjabi
ਉਨ੍ਹਾਂ ਦੱਸਿਆ ਕਿ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ 28 ਮਈ ਨੂੰ ਪੰਜਾਬ ਦੇ ਸਾਰੇ ਮੈਂਬਰ ਪਾਰਲੀਮੈਂਟਾਂ ਨੂੰ ਵੱਡੇ ਮਾਰਚ ਕਰਕੇ ਚੇਤਾਵਨੀ ਪੱਤਰ ਦਿੱਤੇ ਜਾਣਗੇ। ਇਸ ਮੌਕੇ ਹੋਰਨਾ ਤੋਂ ਇਲਾਵਾ ਗੁਰਮੀਤ ਸਿੰਘ ਦਿੱਤੂਪੁਰ, ਅਵਤਾਰ ਕੌਰਜੀਵਾਲ, ਹਰਭਜਨ ਸਿੰਘ ਧੂਹੜ, ਭਜਨ ਸਿੰਘ ਘੁੰਮਣ, ਭੁਪਿੰਦਰ ਸਿੰਘ ਚਹਿਲ, ਹਰਿੰਦਰ ਸਿੰਘ ਚਰਨਾਰਥਲ, ਗੁਰਭੇਜ ਸਿੰਘ ਟਿੱਬੀ, ਗੁਰਜੱਜ ਸਿੰਘ, ਗੁਰਦਿੱਤ ਸਿੰਘ ਗੁੰਮਟੀ ਕਲਾਂ, ਅਵਤਾਰ ਕੋਠਾਗੁਰੂ, ਕਾਕਾ ਸਿੰਘ ਕੋਠਾਗੁਰੂ, ਰਾਜਗੁਰਵਿੰਦਰ ਸਿੰਘ ਘੁਮਾਣ, ਬਚਨ ਸਿੰਘ ਭੰਬੋਈ ਆਦਿ ਆਗੂ ਹਾਜ਼ਰ ਸਨ ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.