IndiaTop News

ਪਹਾੜਾ ਨਾ ਸੁਣਾਉਂਣ ਤੇ ਵਿਦਿਆਰਥੀ ਤੇ ਚਲਾਈ ਅਧਿਆਪਕ ਨੇ ਡਰਿਲ ਮਸ਼ੀਨ

ਕਾਨਪੁਰ ਦੇ ਇੱਕ ਪ੍ਰਾਇਮਰੀ ਸਕੂਲ ਦੇ ਅਧਿਆਪਕ ਨੇ ਕਾਇਰਤਾ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ। ਅੱਪਰ ਪ੍ਰਾਇਮਰੀ ਸਕੂਲ ਮਾਡਲ ਪ੍ਰੇਮ ਨਗਰ ਵਿੱਚ ਬਚੇ ਵਲੋਂ ਦੂਣੀ ਦਾ ਪਹਾੜਾ ਨਾ ਸੁਣਾਉਣ ‘ਤੇ ਇੰਸਟ੍ਰਕਟਰ ਨੇ ਇੱਕ ਡਰਿੱਲ ਮਸ਼ੀਨ ਚਲਾਉਣ ਦੀ ਕੋਸ਼ਿਸ਼ ਕੀਤੀ।ਬੱਚੇ ਦੀਆਂ ਚੀਕਾਂ ਸੁਣ ਕੇ ਦੂਜੇ ਵਿਦਿਆਰਥੀ ਨੇ ਸਵਿੱਚ ਬੰਦ ਕਰ ਦਿੱਤਾ। ਇਸ ਘਟਨਾ ਵਿਚ ਬਚਾਅ ਜ਼ਖਮੀ ਹੋ ਗਿਆ ਜਿਸ ਮਗਰੋਂ ਮਾਪਿਆਂ ਵਿਚ ਕਾਫੀ ਰੋਸ ਪਾਇਆ ਜਾ ਰਿਹਾ ਹੈ। ਜਮਾਤ ਦੇ ਇੱਕ ਵਿਦਿਆਰਥੀ ਨੇ ਦੱਸਿਆ ਕਿ ਜਦੋਂ ਅਧਿਆਪਕ ਨੇ ਪੰਜਵੀਂ ਜਮਾਤ ਦੇ ਵਿਦਿਆਰਥੀ ਨੂੰ ਦੋ ਦਾ ਪਹਾੜਾ ਸੁਣਾਉਣ ਲਈ ਕਿਹਾ ਤਾਂ ਬੱਚਾ ਨਹੀਂ ਸੁਣਾ ਸਕਿਆ ਜਿਸ ‘ਤੇ ਨਿੱਜੀ ਸੰਸਥਾ ਦੇ ਇੰਸਟ੍ਰਕਟਰ ਨੇ ਹੱਥ ਵਿਚ ਫੜੀ ਡਰਿੱਲ ਮਸ਼ੀਨ ਚਾਲੂ ਕਰ ਦਿੱਤੀ। ਇਸ ਦੇ ਚਲਦੇ ਹੀ ਵਿਦਿਆਰਥੀ ਦੇ ਖੱਬੇ ਹੱਥ/ਬਾਂਹ ‘ਤੇ ਸੱਟਾਂ ਲੱਗ ਗਈਆਂ। ਪੀੜ ਨਾਲ ਕੁਰਲਾਉਂਦੇ ਵਿਦਿਆਰਥੀ ਨੂੰ ਦੇਖ ਕੇ ਦੂਜੇ ਵਿਦਿਆਰਥੀ ਨੇ ਸਵਿੱਚ ਬੰਦ ਕਰ ਦਿਤਾ।ਇਸ ਤੋਂ ਬਾਅਦ ਵਿਦਿਆਰਥੀ ਨੂੰ ਮਾਮੂਲੀ ਇਲਾਜ ਦੇ ਕੇ ਸਕੂਲ ਤੋਂ ਭਜਾ ਦਿੱਤਾ ਗਿਆ। ਅਧਿਆਪਕਾ ਅਲਕਾ ਤ੍ਰਿਪਾਠੀ ਨੇ ਇਸ ਮਾਮਲੇ ਦੀ ਕਿਸੇ ਉੱਚ ਅਧਿਕਾਰੀ ਨੂੰ ਸੂਚਨਾ ਨਹੀਂ ਦਿੱਤੀ ਅਤੇ ਵਿਦਿਆਰਥੀ ਨੂੰ ਟੈਟਨਸ ਟੀਕਾ ਕਰਵਾਏ ਬਿਨਾਂ ਹੀ ਭੇਜ ਦਿੱਤਾ। ਸ ਜਦੋਂ ਹੰਗਾਮਾ ਹੋਇਆ ਤਾਂ ਉੱਚ ਅਧਿਕਾਰੀਆਂ ਨੂੰ ਮਾਮਲੇ ਦੀ ਸੂਚਨਾ ਦਿੱਤੀ ਗਈ।ਮਾਮਲੇ ਦੀ ਸੂਚਨਾ ਮਿਲਦੇ ਹੀ ਮੁੱਢਲੀ ਸਿੱਖਿਆ ਅਫ਼ਸਰ ਸੁਰਜੀਤ ਕੁਮਾਰ ਸਿੰਘ ਅਤੇ ਬਲਾਕ ਸਿੱਖਿਆ ਅਫ਼ਸਰ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਕੀਤੀ। ਜਾਂਚ ‘ਚ ਬੱਚਿਆਂ ਤੋਂ ਪੁੱਛਗਿੱਛ ਦੌਰਾਨ ਸਾਰੀ ਘਟਨਾ ਦੱਸੀ। ਇੱਕ ਵਿਦਿਆਰਥਣ ਨੇ ਦੱਸਿਆ ਕਿ ਉਸ ਤੋਂ ਸਕੂਲ ਵਿੱਚ ਝਾੜੂ ਪੋਚਾ ਵੀ ਕਰਵਾਇਆ ਜਾਂਦਾ ਹੈ। ਬੀਐਸਏ ਨੇ ਬਲਾਕ ਸਿੱਖਿਆ ਅਧਿਕਾਰੀ ਨੂੰ ਰਿਪੋਰਟ ਤਿਆਰ ਕਰ ਕੇ ਭੇਜਣ ਲਈ ਕਿਹਾ ਹੈ। ਬੀਐਸਏ ਨੇ ਕਿਹਾ ਕਿ ਰਿਪੋਰਟ ਮਿਲਦੇ ਹੀ ਇੰਚਾਰਜ ਹੈੱਡਮਿਸਟ੍ਰੈਸ ਨੂੰ ਮੁਅੱਤਲ ਕਰਨ ਦੀ ਕਾਰਵਾਈ ਕੀਤੀ ਜਾਵੇਗੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button