ਪਲੇਨ ਦੇ ਯਾਤਰੀ ਹੋਏ ਸਾਈਬਰ ਹਮਲੇ ਦਾ ਸ਼ਿਕਾਰ
ਰੈਨਸਮਵੇਅਰ ਆਪਰੇਟਰ ਗਿਹੋਰ ‘ਡਾਇਕਸਿਨ ਟੀਮ’ (Daixin) ਨੇ ਮਲੇਸ਼ੀਆ ਦੀ ਏਅਰਲਾਈਨ ਏਅਰ ਏਸ਼ੀਆ ਦੇ 50 ਲੱਖ ਯਾਤਰੀਆਂ ਨਾਲ ਸਬੰਧਤ ਡਾਟਾ ਚੋਰੀ ਕੀਤਾ ਅਤੇ ਇਸ ਦੇ ਸੈਂਪਲ ਨੂੰ ਜਨਤਕ ਕਰ ਦਿੱਤਾ। ਏਅਰਲਾਈਨ 11 ਅਤੇ 12 ਨਵੰਬਰ ਨੂੰ ਰੈਨਸਮਵੇਅਰ ਹਮਲੇ ਦਾ ਸ਼ਿਕਾਰ ਹੋਈ ਸੀ।
Daixin ਦਾ ਦਾਅਵਾ ਹੈ ਕਿ ਇਸ ਨੇ 50 ਲੱਖ ਯੂਨੀਕ ਪੈਸੰਜਰ ਅਤੇ ਏਅਰਲਾਈਨ ਸਟਾਫ ਦਾ ਡਾਟਾ ਚੋਰੀ ਕੀਤਾ ਹੈ।ਅਮਰੀਕੀ ਸਾਈਬਰ ਸੁਰੱਖਿਆ ਖੁਫੀਆ ਏਜੰਸੀਆਂ ਦੁਆਰਾ ਹਾਲ ਹੀ ਵਿਚ ਜਾਰੀ ਸਾਈਬਰ ਸੁਰੱਖਿਆ ਐਡਵਾਈਜ਼ਰੀ ਵਿੱਚ ਹੈਲਥਕੇਅਰ ਸੈਕਟਰ ਉਤੇ ਹਮਲੇ ਦਾ ਸ਼ੱਕ ਪ੍ਰਗਟ ਕੀਤਾ ਗਿਆ ਸੀ। ਇਸ ਐਡਵਾਈਜ਼ਰੀ ਵਿੱਚ ਡਾਇਕਸਿਨ ਟੀਮ ਦਾ ਜ਼ਿਕਰ ਕੀਤਾ ਗਿਆ ਸੀ। ਦੱਸ ਦਈਏ ਕਿ ਇਸ ਘਟਨਾ ‘ਤੇ ਏਅਰ ਏਸ਼ੀਆ ਵੱਲੋਂ ਅਜੇ ਤੱਕ ਕੋਈ ਬਿਆਨ ਨਹੀਂ ਆਇਆ ਹੈ।
ਟੀਮ ਵੱਲੋਂ ਜਾਰੀ ਕਥਿਤ ਰੀਲੀਜ਼ ਅਨੁਸਾਰ ਚੋਰੀ ਕੀਤੀ ਗਈ ਜਾਣਕਾਰੀ ਵਿੱਚ ਨਾਮ, ਜਨਮ ਮਿਤੀ, ਮੈਡੀਕਲ ਰਿਕਾਰਡ, ਮਰੀਜ਼ ਦਾ ਖਾਤਾ ਨੰਬਰ, ਸਮਾਜਿਕ ਸੁਰੱਖਿਆ ਨੰਬਰ, ਮੈਡੀਕਲ ਅਤੇ ਇਲਾਜ ਸਬੰਧੀ ਜਾਣਕਾਰੀ ਸ਼ਾਮਲ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.