ਨੌਜਵਾਨਾਂ ਨੇ ਰਾਜਾ ਵੜਿੰਗ ਦੀ ਗੱਡੀ ਰੋਕ ਕੇ ਕੀਤਾ ਹੰਗਾਮਾ
ਗਿੱਦੜਬਾਹਾ : ਕਾਂਗਰਸ ਦੇ ਗਿੱਦੜਬਾਹਾ ਤੋਂ ਵਿਧਾਇਕ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਲਾਹਕਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਮੁੜ ਤੋਂ ਚਰਚਾ ਵਿੱਚ ਆਏ ਹਨ। ਇਸ ਵਾਰ ਚਰਚਾ ‘ਚ ਆਉਣ ਦਾ ਕਾਰਨ ਉਹਨਾਂ ਦਾ ਕੋਈ ਬਿਆਨ ਨਹੀਂ, ਸਗੋਂ ਅਰਸ਼ਦੀਪ ਸਿੰਘ ਵਾਸੀ ਪਿੰਡ ਬਾਮ (ਸ੍ਰੀ ਮੁਕਤਸਰ ਸਾਹਿਬ) ਨਾਮ ਦੇ ਇੱਕ ਵਿਅਕਤੀ ਵੱਲੋਂ ਰਾਜਾ ਵੜਿੰਗ ਦੀ ਗੱਡੀ ਅੱਗੇ ਇਨੋਵਾ ਕਾਰ ਲਗਾ ਕੇ ਰਸਤਾ ਰੋਕਣ ਕਰਕੇ ਹੋਇਆ। ਕਥਿਤ ਦੋਸ਼ੀ ਨੇ ਵਿਧਾਇਕ ਦੇ ਸੁਰੱਖਿਆ ਕਰਮੀ ਨਾਲ ਹੱਥੋਪਾਈ ਕਰਨ ਤੋਂ ਇਲਾਵਾ ਉਸ ਨਾਲ ਗਾਲੀ ਗਲੋਚ ਵੀ ਕੀਤਾ। ਉਧਰ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਘਟਨਾ ਦੀ ਇੱਕ ਵੀਡੀਓ ਵੀ ਸ਼ੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ।
ਅਤਸੀਫ਼ੇ ਤੋਂ ਬਾਅਦ Parminder Dhindsa ਦੀ ਪਹਿਲੀ Excslusive Interview | ਕੀਤੇ ਵੱਡੇ ਖ਼ੁਲਾਸੇ
ਇਹ ਵੀਡੀਓ 3 ਜਨਵਰੀ ਦੀ ਹੈ ਅਤੇ ਘਟਨਾ ਤੋਂ ਬਾਅਦ ਰਾਜਾ ਵੜਿੰਗ ਦੇ ਸੁਰੱਖਿਆ ਕਰਮੀ ਗੁਰਜੰਟ ਸਿੰਘ ਨੇ ਥਾਣਾ ਸਿਟੀ ਮਲੋਟ ਪੁਲਿਸ ਨੂੰ ਲਿਖਤੀ ਬਿਆਨ ਵਿੱਚ ਕਥਿਤ ਘਟਨਾ ਬਾਰੇ ਜਾਣਕਾਰੀ ਦਿੱਤੀ। ਫਿਲਹਾਲ ਇਸ ਮਾਮਲੇ ਵਿੱਚ ਕਿਸੇ ਵੀ ਪੁਲਿਸ ਅਧਿਕਾਰੀ ਨਾਲ ਗੱਲਬਾਤ ਤਾਂ ਨਹੀਂ ਹੋਈ ਪਰ ਇਸ ਘਟਨਾ ਤੋਂ ਬਾਅਦ ਪੁਲਿਸ ਨੇ ਕਥਿਤ ਦੋਸ਼ੀ ਖਿਲਾਫ 4 ਜਨਵਰੀ ਨੂੰ ਧਾਰਾ 353, 186, ਆਈ.ਪੀ.ਸੀ. 34 ਤਹਿਤ ਮਾਮਲਾ ਦਰਜ ਕਰ ਲਿਆ ਹੈ। ਇਸ ਮਾਮਲੇ ਨੂੰ ਲੈ ਕੇ ਨਾ ਤਾਂ ਰਾਜਾ ਵੜਿੰਗ ਦੀ ਕੋਈ ਪ੍ਰਤੀਕਿਰਿਆ ਦੇਖਣ ਨੂੰ ਮਿਲੀ ਅਤੇ ਨਾ ਹੀ ਕਿਸੇ ਹੋਰ ਧਿਰ ਦੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.