D5 specialIndiaNewsPoliticsPunjab

ਨਹੀਂ ਟਲਿਆ ਗੈਂਗਸਟਰ ਦਿਲਪ੍ਰੀਤ ਬਾਬਾ,ਹੁਣ ਜੇਲ੍ਹ ‘ਚ ਹੀ ਕਰਤਾ ਵੱਡਾ ਕਾਰਾ

ਪੰਜਾਬ ਦੀਆਂ ਜੇਲ੍ਹਾਂ ਅਕਸਰ ਵਿਵਾਦਾਂ ‘ਚ ਰਹਿੰਦੀਆਂ ਹਨ | ਇਕ ਵਾਰ ਫਿਰ ਤੋਂ ਪੰਜਾਬ ਦੀ ਰੋਪੜ ਜੇਲ੍ਹ ਸੁਰਖੀਆਂ ‘ਚ ਹੈ | ਗੈਂਗਸਟਰ ਦਿਲਪ੍ਰੀਤ ਬਾਬਾ ਰੋਪੜ ਜੇਲ੍ਹ ‘ਚ ਬੰਦ ਹੈ , ਜਿਸਨੇ ਜੇਲ੍ਹ ਅੰਦਰ ਹੀ ਆਪਣੇ ਨਾਲ ਦੇ ਕੈਦੀ ਦੀ ਇਕ ਹੋਰ ਕੈਦੀ ਨਾਲ ਮਿਲਕੇ ਮਾਰਕੁੱਟ ਕਰ ਦਿੱਤੀ ਹੈ |ਜਿਸਨੂੰ ਇਲਾਜ ਦੇ ਲਈ ਹਸਪਤਾਲ ‘ਚ ਲਿਆਉਣਾ ਪਿਆ |

ਇਸਨੂੰ ਵੀ ਦੇਖੋ ….. ਹੁਣ ਬਿਆਸ ਮੁਖੀ ਵੀ ਆਵੇਗਾ ਕਾਨੂੰਨੀ ਲਪੇਟੇ ‘ਚ? SGPC ਇਸ ਤਰਾਂ ਵਰਤੇਗੀ ਨਗਰ ਕੀਰਤਨ ਦਾ ਚੜ੍ਹਾਵਾ

ਪੀੜਤ ਕੈਦੀ ਨੇ ਕਿਹਾ ਕਿ ਉਹ ਦਿਲਪ੍ਰੀਤ ਬਾਬੇ ਨੂੰ ਚਿੱਟਾ ਪੀਣ ਤੋਂ ਰੋਕ ਰਿਹਾ ਸੀ ਜਿਸਦੀ ਰੰਜਿਸ਼ ਵਜੋਂ ਦਿਲਪ੍ਰੀਤ ਨੇ ਆਪਣੇ ਸਾਥੀ ਨਾਲ ਮਿਲ ਕੇ ਮੇਰੀ ਕੁੱਟਮਾਰ ਕੀਤੀ ਇਨਾ ਹੀ ਨਹੀਂ ਮੇਰੇ ਪੇਟ ‘ਚ ਸੁਆ ਤੱਕ ਮਾਰ ਦਿੱਤਾ |

ਇਸ ਘਟਨਾ ਨੇ ਇਕ ਵਾਰ ਫਿਰ ਪੰਜਾਬ ਦੀਆਂ ਜੇਲ੍ਹਾਂ ਸਵਾਲਾਂ ਦੇ ਘੇਰੇ ‘ਚ ਖੜੀਆ ਕਰ ਦਿੱਤੀ ਹਨ |ਹੁਣ ਇਥੇ ਵੱਡਾ ਸਵਾਲ ਖੜਾ ਹੁੰਦੇ ਕਿ ਜੇਲ੍ਹਾਂ ਦੇ ਅੰਦਰ ਜੇਲ ਪ੍ਰਸਾਸ਼ਨ ਦੀ ਮੌਜੂਦਗੀ ‘ਚ ਕਿਵੇਂ ਇਸ ਤਰਾਂ ਕੁੱਟ ਮਾਰ ਦੀਆਂ ਘਟਨਾਵਾਂ ਹੋ ਜਾਂਦੀਆਂ ਹਨ | ਨਾਲ ਹੀ ਜਿਸ ਤਰਾਂ ਨਸ਼ੇ ਦੇ ਇਲਜਾਮ ਇਸ ਨੌਜਵਾਨ ਵੱਲੋਂ ਲਗਾਏ ਗਏ ਹਨ |

ਇਸਨੂੰ ਵੀ ਦੇਖੋ ….. ਸਿੱਖਾਂ ਲਈ ਵੱਡੀ ਖ਼ਬਰ, ਕਈ ਸਾਲਾਂ ਬਾਅਦ ਮਿਲੀ ਖੁਸ਼ੀ,ਸਿੱਖ ਹੋਏ ਬਾਗ਼ੋਬਾਗ

ਇਥੇ ਵੱਡਾ ਸਵਾਲ ਇਸਤੇ ਵੀ ਖੜਾ ਹੁੰਦੇ ਕਿ ਅਖੀਰ ਪੰਜਾਬ ਦੀਆਂ ਜੇਲ੍ਹਾਂ ਅੰਦਰ ਕਿਸ ਤਰਾਂ ਨਸ਼ਾ ਚਲਾ ਜਾਂਦੇ ਹੈ ਤੇ ਜੇਲ੍ਹਾਂ ਤੱਕ ਨਸ਼ਾ ਕੌਣ ਪੁਹਚਾਉਂਦਾ ਹੈ | ਇਕ ਪਾਸੇ ਜਿਥੇ ਪੰਜਾਬ ਸਰਕਾਰ ਜੇਲ੍ਹ ਪ੍ਰਬੰਧਾਂ ਸਬੰਧੀ ਵੱਡੇ ਦਾਅਵੇ ਕਰਦੀ ਹੈ |ਉਥੇ ਹੀ ਅਜਿਹੀਆਂ ਘਟਨਾਵਾਂ ਉਹਨਾਂ ਦਾਅਵਿਆਂ ਨੂੰ ਖੋਖਲੇ ਸਾਬਿਤ ਕਰਦੀਆਂ ਹਨ |

Published by : Lovepreet kaur

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button